ਅਹਿਮਦਗੜ੍ਹ 7 ਫਰਵਰੀ (ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋਵਾਲ ਦੇ ਨੌਵੀਂ ਤੋਂ ਬਾਰਵੀਂ ਦੇ ਵਿਦਿਆਰਥੀਆਂ ਦਾ ਵਿਦਿਅਕ ਟੂਰ ਹਰੀਕੇ ਪੱਤਣ ਜਿਲ੍ਹਾ ਤਰਨਤਾਰਨ ਅਤੇ ਸੀਟੀ ਯੂਨੀਵਰਸਿਟੀ ਵਿਖੇ ਲਗਵਾਇਆ ਗਿਆ। ਇਹ ਵਿਦਿਕ ਟੂਰ ਜ਼ਿਲ੍ਹਾ ਸਿੱਖਿਆ ਅਫਸਰ ਲੁਧਿਆਣਾ ਅਤੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਅਨੀਤਾ ਰਾਣੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲੈਕਚਰਾਰ ਗਗਨਦੀਪ ਕੌਰ ਜਗਜੀਤ ਸਿੰਘ ਲਲਿਤ ਗੁਪਤਾ ਕੁਲਵਿੰਦਰ ਕੌਰ ਗੁਰਪ੍ਰੀਤ ਕੌਰ ਅਤੇ ਸ਼ਸ਼ੀ ਬਾਲਾ ਦੀ ਯੋਗ ਅਗਵਾਈ ਹੇਠ ਲਗਾਇਆ ਗਿਆ। ਇਸ ਮੌਕੇ ਬੱਚਿਆਂ ਨੂੰ ਹਰੀਕੇ ਪੱਤਣ ਵਿਖੇ ਜਲਗਾਹ ਦੀ ਸੈਰ ਕਰਵਾਈ ਅਤੇ ਜਲਗਾਹ ਸਬੰਧੀ ਲੈਕਚਰਾਰ ਗਗਨਦੀਪ ਕੌਰ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਸਿਟੀ ਯੂਨੀਵਰਸਿਟੀ ਦੇ ਅੰਦਰ ਚਲਦੇ ਵੱਖ-ਵੱਖ ਕੋਰਸ ਮਕੈਨਿਕਲ ਇੰਜੀਨੀਅਰਿੰਗ ਲੈਬ ਫਿਜੀਓਥੈਰਪੀ ਯੂਨਿਟ ਵਿਜਿਟ ਕਰਵਾਏ ਗਏ ਅਤੇ ਇਹਨਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਬੱਚਿਆਂ ਨੂੰ ਸਾਇੰਸ ਕਾਲਜ ਵਿਖੇ ਬੋਟੈਨੀਕਲ ਗਾਰਡਨ ਅਤੇ ਮਿਊਜ਼ੀਅਮ ਦੀ ਵਿਜਿਟ ਵੀ ਕਰਵਾਈ ਗਈ। ਲੈਕਚਰਾਰ ਲਲਿਤ ਗੁਪਤਾ ਅਤੇ ਜਗਜੀਤ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਇਸ ਵਿਦਿਅਕ ਟੂਰ ਦੀ ਸਲਾਘਾ ਕਰਦਿਆਂ ਕਿਹਾ ਕਿ ਅਜਿਹੇ ਟੂਰ ਜਾਣਕਾਰੀ ਭਰਪੂਰ ਹੁੰਦੇ ਹਨ ਅਤੇ ਵਿਦਿਆਰਥੀਆਂ ਨੂੰ ਇੱਕ ਨਵਾਂ ਪਲੈਟਫਾਰਮ ਮਿਲਦਾ ਹੈ ਅਤੇ ਜਾਣਕਾਰੀ ਵਿੱਚ ਵਾਧਾ ਹੁੰਦਾ ਹੈ। ਟੂਰ ਤੇ ਗਏ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਅਤੇ ਲੰਚ ਵੀ ਮੁਹਈਆ ਕਰਵਾਇਆ ਗਿਆ।
ਵਿਦਿਅਕ ਟੂਰ ਦੌਰਾਨ ਸਕੂਲ ਦੇ ਵਿਦਿਆਰਥੀ ਗਾਈਡ ਅਧਿਆਪਕਾਂ ਨਾਲ।
Leave a Comment
Your email address will not be published. Required fields are marked with *