
ਜਗਰਾਉਂ 19 ਜਨਵਰੀ, (ਵਰਲਡ ਪੰਜਾਬੀ ਟਾਈਮਜ਼)
ਸਮਾਜਿਕ ਵਿਗਿਆਨ ਵਿਸ਼ੇ ਦੀਆਂ ਸਿੱਖਣ ਸਿਖਾਉਣ ਦੀਆਂ ਤਕਨੀਕਾਂ ਦੀ ਜਾਣਕਾਰੀ ਨਾਲ ਅਧਿਆਪਕਾਂ ਨੂੰ ਲੈਸ ਕਰਨ ਹਿੱਤ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਡਾਇਟ ਪ੍ਰਿੰਸੀਪਲ ਮੈਡਮ ਰਾਜਵਿੰਦਰ ਕੌਰ, ਸਟੇਟ ਰਿਸੋਰਸ ਪਰਸਨ ਸ੍ਰੀ ਅਮਨਦੀਪ ਸਿੰਘ ਅਤੇ ਸਥਾਨਕ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਗੁਰਵਿੰਦਰਜੀਤ ਸਿੰਘ ਦੀ ਅਗਵਾਈ ਹੇਠ ਬਲਾਕ ਰਿਸੋਰਸ ਪਰਸਨ ਮਾਸਟਰ ਹਰਭਿੰਦਰ ਸਿੰਘ ਮੁੱਲਾਪੁਰ ਅਤੇ ਅਮਨਦੀਪ ਸਿੰਘ ਦੀ ਨੇ ਸਮੁੱਚੇ ਜਗਰਾਉਂ ਬਲਾਕ ਦੇ ਸਮਾਜਿਕ ਵਿਗਿਆਨ ਪੜ੍ਹਾਉਂਦੇ ਅਧਿਆਪਕਾਂ ਦਾ ਇੱਕ ਰੋਜ਼ਾ ਸੈਮੀਨਾਰ ਸਕੂਲ ਵਿੱਚ ਆਯੋਜਿਤ ਕੀਤਾ । ਇਸ ਸੈਮੀਨਾਰ ਵਿੱਚ ਅਧਿਆਪਕਾਂ ਨੂੰ ਸਮਾਜਿਕ ਸਿੱਖਿਆ ਵਿਸ਼ੇ ਨੂੰ ਰੌਚਕ ਬਣਾਉਣ ਵਾਲੀਆਂ ਤਕਨੀਕਾਂ ਜਿਵੇਂ ਕਿ ਮਾਇੰਡ ਮੈਪ, ਵਰਡ ਵਾਲ, ਟਾਇਮ ਲਾਇਨ, ਗਲੋਬ , ਨਕਸ਼ਿਆਂ ਅਤੇ ਡਿਜੀਟਲ ਤਕਨੀਕਾਂ , ਐਜੂਕੇਅਰ ਐਪ, ਚਾਰਟਾਂ ਅਤੇ ਮਾਡਲਾਂ ਦੀ ਵਰਤੋਂ ਤੋਂ ਇਲਾਵਾ ਵਿਸ਼ੇ ਨਾਲ ਸੰਬੰਧਿਤ ਸਕਰੈਪ ਬੁੱਕ ਤਿਆਰ ਕਰਵਾਉਣੀ, ਸਲਾਨਾ ਪੇਪਰਾਂ ਦੀ ਰੂਪ ਰੇਖਾ ਆਦਿ ਬਾਰੇ ਜਾਣੂ ਕਰਵਾਇਆ ।
ਸੈਮੀਨਾਰ ਦੌਰਾਨ ਅਧਿਆਪਕਾਂ ਨੇ ਰੋਲ ਮਾਡਲ ਕਿਰਿਆਵਾਂ ਕੀਤੀਆਂ। ਮਾਸਟਰ ਰਣਜੀਤ ਸਿੰਘ ਹਠੂਰ,ਮਨਜਿੰਦਰ ਸਿੰਘ ਖਾਲਸਾ ,ਮਾਸਟਰ ਬਲਕਰਨ ਸਿੰਘ ਅਤੇ ਮੈਡਮ ਮਨਦੀਪ ਕੌਰ ਤੋਂ ਇਲਾਵਾ ਹੋਰ ਅਧਿਆਪਕਾਂ ਨੇ ਵੀ ਸਮਾਜਿਕ ਸਿੱਖਿਆ ਵਿਸ਼ੇ ਸਬੰਧੀ ਆਪਣੇ ਵਿਚਾਰ ਵਟਾਂਦਰੇ ਅਤੇ ਸੁਝਾਅ ਪੇਸ਼ ਕੀਤੇ। ਵਿਸ਼ੇਸ਼ ਤੌਰ ‘ਤੇ ਪੁੱਜੇ ਡਾਕਟਰ ਸੁਰਜੀਤ ਸਿੰਘ ਦੌਧਰ ਨੇ ਅਧਿਆਪਕਾਂ ਨਾਲ ਪ੍ਰੇਰਨਾ ਦਾਇਕ ਲੈਕਚਰ ਸਾਂਝਾ ਕੀਤਾ।