ਫਰੀਦਕੋਟ, 17 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਸਥਾਨਕ ਸਰਕਾਰੀ ਹਾਈ ਸਕੂਲ ਸੁਰਗਾਪੁਰੀ ਦੇ ਐਸ.ਪੀ.ਸੀਜ. ਨੇ ਐੱਸ.ਪੀ.ਸੀ. ਪ੍ਰੋਜੈਕਟ ਅਧੀਨ ਹੁਸੈਨੀਵਾਲਾ ਬਾਰਡਰ ਦੀ ਵਿਜਿਟ ਕੀਤੀ। ਸਮੂਹ ਐਸ.ਪੀ.ਸੀਜ. ਗੁਰਦੁਆਰਾ ਸਹੀਦਗੰਜ ਮੁਦਕੀ ਅਤੇ ਵਜੀਦਪੁਰ ਤੋਂ ਹੁੰਦੇ ਹੋਏ ਹੁਸੈਨੀਵਾਲਾ ਬਾਰਡਰ ਵਿਖੇ ਪਹੁੰਚੇ। ਐਸ.ਪੀ.ਸੀਜ. ਨੇ ਸਹੀਦ-ਏ-ਆਜਮ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੀ ਸਮਾਧੀ ਤੇ ਨਤਮਸਤਕ ਹੋਏ। ਐਸ ਪੀ ਸੀਜ ਨੂੰ ਬਾਰਡਰ ਸਕਿਉਰਟੀ ਫੋਰਸ ਵੱਲੋਂ ਇਕ ਡਾਕੂਮੈਂਟਰੀ ਫਿਲਮ ਦਿਖਾਈ ਗਈ, ਜਿਸ ਵਿੱਚ ਹੁਸੈਨੀਵਾਲਾ ਬਾਰਡਰ, ਸੰਨ 1965 ਅਤੇ ਸੰਨ 1971 ਦੀਆਂ ਲੜਾਈਆਂ ਦੀ ਇਤਿਹਾਸਕ ਜਾਣਕਾਰੀ ਮਿਲਦੀ ਹੈ। ਐਸ.ਪੀ.ਸੀਜ. ਨੇ ਹੁਸੈਨੀਵਾਲਾ ਬਾਰਡਰ ’ਤੇ ਸ਼ਾਮ ਦੀ ਹੋ ਰਹੀ ਰੀਟਰੀਟ ਸੈਰੇਮਨੀ ਸਮੇਂ ਪਰੇਡ ਦਾ ਆਨੰਦ ਮਾਣਿਆ। ਵਿਦਿਆਰਥੀਆਂ ਨਾਲ ਐਸ.ਪੀ.ਸੀ. ਨੋਡਲ ਅਫਸਰ ਸਰਦਾਰ ਰਵਿੰਦਰ ਸਿੰਘ ਸਕੂਲ ਅਧਿਆਪਕਾਵਾਂ ਸ਼੍ਰੀਮਤੀ ਇੰਦਰਜੀਤ ਕੌਰ ਸ.ਸ. ਮਿਸਟ੍ਰੈੱਸ, ਸ਼੍ਰੀਮਤੀ ਪਵਨਦੀਪ ਕੌਰ ਸਾਇੰਸ ਮਿਸਟ੍ਰੈੱਸ ਅਤੇ ਕੈਂਪਸ ਮੈਨੇਜਰ ਸੂਬੇਦਾਰ ਸੁਰਜੀਤ ਸਿੰਘ ਵੀ ਹਾਜਰ ਰਹੇ।