ਬਾਬੇ ਨਾਨਕ ਜੀ ਦੀ ਸਿੱਖਿਆ ਤੋਂ ਅਜੋਕੇ ਦੌਰ ਲਈ ਰੌਸ਼ਨੀ ਲੈਣ ਦੀ ਲੋੜ : ਡਾ. ਦੇਵਿੰਦਰ ਸੈਫੀ
ਕੋਟਕਪੂਰਾ, 28 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ)
ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਨੂੰ ਅਜੋਕੇ ਦੌਰ ’ਚ ਵਿਹਾਰਕ ਤੌਰ ’ਤੇ ਸਮਝਣ ਅਤੇ ਜਿੰਦਗੀ ’ਚ ਉਤਾਰਨ ਦੀ ਜਰੂਰਤ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਉੱਘੇ ਸ਼ਾਇਰ, ਆਲੋਚਕ ਅਤੇ ਚਿੰਤਕ ਡਾ. ਦੇਵਿੰਦਰ ਸੈਫੀ ਨੇ ਕਿਹਾ ਕਿ ਸਾਡੇ ਮਹਾਂਪੁਰਸ਼ਾਂ ਦੀ ਉਚਾਈ ਨੂੰ ਬਰਕਰਾਰ ਰੱਖਣ ਲਈ ਸਾਨੂੰ ਨਿਰੰਤਰ ਖੁਦ ਨੂੰ ਉੱਚੇ ਉਠਾਉਣ ਦੀ ਜਰੂਰਤ ਹੈ। ਹਰ ਵੇਲੇ ਉਹਨਾਂ ਦੀ ਬਾਣੀ ਨੂੰ ਆਪਣੇ ਜੀਵਨ ’ਚ ਵਿਹਾਰਕ ਤੌਰ ’ਤੇ ਉਤਾਰਨ ਦੀ ਜਰੂਰਤ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲੀ ਅਬਲੂ (ਸ਼੍ਰੀ ਮੁਕਤਸਰ ਸਾਹਿਬ) ਵਿਖੇ ਕਰਵਾਇਆ ਗਿਆ। ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿੱਖਿਆ ਦੇ ਪ੍ਰਕਾਸ਼ ’ਚ ਸਾਡੇ ਫਰਜ਼ ਵਿਸ਼ੇ ਉੱਪਰ ਇਹ ਸਮਾਗਮ ਸਕੂਲ ਦੇ ਅਧਿਆਪਕਾਂ, ਵਿਦਿਆਰਥੀਆਂ, ਪਸ਼ਵਕ ਕਮੇਟੀ ਅਤੇ ਪੰਚਾਇਤ ਵਲੋਂ ਕਰਵਾਇਆ ਗਿਆ। ਸਕੂਲ ਮੁਖੀ ਜਗਦੀਸ਼ ਕੁਮਾਰ ਦੀ ਅਗਵਾਈ ਅਤੇ ਪੰਜਾਬੀ ਅਧਿਆਪਕ ਗੁਰਦੀਪ ਸਿੰਘ ਅਤੇ ਮਲਕੀਤ ਸਿੰਘ ਦੀ ਦੇਖ-ਰੇਖ ’ਚ ਕਰਵਾਏ ਗਏ ਉਕਤ ਸਮਾਗਮ ’ਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਗੁਰੂ ਨਾਨਕ ਪਾਤਸ਼ਾਹ ਦੀਆਂ ਸਿੱਖਿਆਵਾਂ ਬਾਰੇ ਆਪੋ-ਆਪਣੀਆਂ ਪੇਸ਼ਕਾਰੀਆਂ ਕੀਤੀਆਂ। ਉੱਘੇ ਸ਼ਾਇਰ, ਆਲੋਚਕ ਅਤੇ ਚਿੰਤਕ ਡਾ. ਦੇਵਿੰਦਰ ਸੈਫ਼ੀ ਨੇ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ। ਡਾ. ਦੇਵਿੰਦਰ ਸੈਫੀ ਨੇ ਆਖਿਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਨੂੰ ਅਜੋਕੇ ਦੌਰ ’ਚ ਵਿਹਾਰਕ ਤੌਰ ’ਤੇ ਸਮਝਣ ਅਤੇ ਜਿੰਦਗੀ ’ਚ ਉਤਾਰਨ ਦੀ ਜਰੂਰਤ ਹੈ। ਉਹਨਾਂ ਕਿਹਾ ਕਿ ਸਾਡੇ ਮਹਾਂਪੁਰਸ਼ਾਂ ਦੀ ਉਚਾਈ ਨੂੰ ਬਰਕਰਾਰ ਰੱਖਣ ਲਈ ਸਾਨੂੰ ਨਿਰੰਤਰ ਖੁਦ ਨੂੰ ਉੱਚੇ ਉਠਾਉਣ ਦੀ ਜਰੂਰਤ ਹੈ। ਹਰ ਵੇਲੇ ਉਹਨਾਂ ਦੀ ਬਾਣੀ ਨੂੰ ਆਪਣੇ ਜੀਵਨ ’ਚ ਵਿਹਾਰਕ ਤੌਰ ’ਤੇ ਉਤਾਰਨ ਦੀ ਜਰੂਰਤ ਹੈ। ਉਹਨਾਂ ਵਿਦਿਆਰਥੀਆਂ ਦੇ ਪੱਧਰ ਅਨੁਸਾਰ ਰੌਚਕ ਤਰੀਕੇ ਨਾਲ ਚਾਨਣਾ ਪਾਇਆ। ਉਹਨਾਂ ਵਿਦਿਆਰਥੀਆਂ ਨੂੰ ਵਾਤਾਵਰਨ ਨੂੰ ਸੰਭਾਲਣ ਲਈ ਰੁੱਖ ਲਾਉਣ ਲਈ ਪ੍ਰੇਰਿਤ ਕੀਤਾ। ਉਚੇਚੇ ਤੌਰ ’ਤੇ ਪਹੁੰਚੇ ਹਰਮਨਜੋਤ ਸਿੰਘ ਨੇ ਗੁਰੂ ਮਹਿਮਾ ਅਤੇ ਵਾਤਾਵਰਨ ਨੂੰ ਸਮਰਪਿਤ ਖੂਬਸੂਰਤ ਗੀਤ ਪੇਸ਼ ਕੀਤੇ। ਵਿਦਿਆਰਥੀਆਂ ਵਲੋਂ ਗੀਤ, ਕਵਿਤਾਵਾਂ ਅਤੇ ਕੋਰੀਓਗ੍ਰਾਫੀ ਪੇਸ਼ ਕੀਤੀ ਗਈ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨੀ, ਪੰਚ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਹਾਜ਼ਰ ਸਨ। ਮੰਚ ਸੰਚਾਲਕ ਦੀ ਭੂਮਿਕਾ ਰਣਬੀਰ ਸਿੰਘ ਨੇ ਬਾਖ਼ੂਬੀ ਨਿਭਾਈ। ਸਮਾਗਮ ਦੌਰਾਨ ਸੁਰਿੰਦਰਜੀਤ ਸਿੰਘ, ਜਗਦੀਪ ਸਿੰਘ, ਜਸਕਰਨ ਸਿੰਘ, ਪ੍ਰਦੀਪ ਸਿੰਘ, ਯਾਕੂਬ ਜਸਪ੍ਰੀਤ ਸਿੰਘ, ਵੀਨਸ ਕੁਮਾਰ, ਬੂਟਾ ਸਿੰਘ, ਸੁਖਵੀਰ ਕੌਰ, ਵੀਰਪਾਲ ਕੌਰ ਕਰਮਜੀਤ ਕੌਰ, ਮਨਦੀਪ ਕੌਰ, ਆਰਤੀ ਰਾਣੀ, ਕਾਜਲ ਰਾਣੀ, ਸੀਮਾ ਰਾਣੀ, ਸਤਪਾਲ ਸਮੇਤ ਸਮੂਹ ਸਟਾਫ਼ ਨੇ ਪੂਰਨ ਸਹਿਯੋਗ ਦਿੱਤਾ। ਸਮਾਗਮ ਦੌਰਾਨ ਵਿਦਿਆਰਥੀਆਂ ਦੀ ਭਰਵੀਂ ਸ਼ਮੂਲੀਅਤ ਅਤੇ ਅਨੁਸ਼ਾਸਨ ਭਰਪੂਰ ਵਾਤਾਵਰਨ ਸਮਾਗਮ ਦੀ ਸਫ਼ਲਤਾ ਦੀ ਸ਼ਾਹਦੀ ਭਰਦਾ ਸੀ।
Leave a Comment
Your email address will not be published. Required fields are marked with *