ਸੰਗਰੂਰ 27 ਫਰਵਰੀ : (ਮਨਧੀਰ ਸਿੰਘ/ਵਰਲਡ ਪੰਜਾਬੀ ਟਾਈਮਜ਼)
ਅੱਜ ਪਾਰਕ ਸੰਭਾਲ ਤੇ ਸੋਸ਼ਲ ਵੈਲਫੇਅਰ ਸੁਸਾਇਟੀ, ਪੂਨੀਆ ਕਲੋਨੀ, ਸੰਗਰੂਰ ਦਾ ਭਰਵਾਂ ਵਫ਼ਦ ਪ੍ਰਧਾਨ ਬਹਾਦਰ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਹਲਕਾ ਸੰਗਰੂਰ ਦੀ ਐਮ ਐਲ ਏ ਮੈਡਮ ਨਰਿੰਦਰ ਕੌਰ ਭਰਾਜ ਨੂੰ ਮਿਲਿਆ। ਜਿਸ ਵਿਚ ਪੂਨੀਆ ਕਲੋਨੀ, ਮੁਬਾਰਕ ਮਹਿਲ ਤੇ ਖਲੀਫਾ ਬਾਗ਼ ਦੀਆਂ ਸਮੱਸਿਆਂਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੈਡਮ ਭਰਾਜ ਕੋਲ ਗੁਰਦੁਆਰਾ ਸਾਹਿਬ ਮੁਬਾਰਕ ਮਹਿਲ ਦੀ ਪਾਰਕਿੰਗ ਦੀ ਸੱਮਸਿਆ ਲਈ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਅੰਡਰ ਗਰਾਊਂਡ ਪਾਰਕਿੰਗ ਬਣਾਉਣ ਲਈ ਸਰਕਾਰ ਤੋਂ ਆਰਥਿਕ ਸਹਾਇਤਾ ਕਰਵਾਉਣ ਦੀ ਮੰਗ ਰੱਖੀ ਗਈ, ਕਿਉਂਕਿ ਇਸ ਗੁਰਦੁਆਰਾ ਸਾਹਿਬ ਵਿਚ ਤਿੰਨਾਂ ਕਲੋਨੀਆਂ ਦੇ ਸਮਾਜਿਕ ਪ੍ਰੋਗਰਾਮਾਂ ਵੇਲੇ ਪਾਰਕਿੰਗ ਦੀ ਸਮੱਸਿਆਂ ਕਰਕੇ ਦਿਲੀ ਲੁਧਿਆਣਾ ਸੜਕ ਤੇ ਜਾਮ ਲਗਾ ਜਾਂਦਾ ਹੈ। ਸਰਕਾਰੀ ਹਸਪਤਾਲ ਵੀ ਲੁਧਿਆਣਾ ਦਿਲੀ ਸੜਕ ਤੇ ਸਥਿਤ ਹੋਣ ਕਰਕੇ ਮਰੀਜ਼ਾਂ ਤੇ ਮਰੀਜ਼ਾਂ ਨਾਲ ਆਏ ਉਨ੍ਹਾਂ ਦੇ ਸਹਿਯੋਗੀ ਹਰ ਰੋਜ਼ ਦੁਰਘਟਨਾਵਾਂ ਦਾ ਸ਼ਿਕਾਰ ਹੁੰਦੇ ਹਨ, ਇਸ ਲਈ ਬਰਨਾਲਾ ਕੈਂਚੀਆਂ ਨੂੰ ਕਵਰ ਕਰਦਾ ਹੋਇਆ ਲੁਧਿਆਣਾ ਦਿਲੀ ਸੜਕ ਤੇ ਪਿਲਰਾਂ ਵਾਲਾ ਓਵਰ ਬ੍ਰਿਜ ਬਣਾਇਆ ਜਾਵੇ।
ਇਸ ਤੋਂ ਇਲਾਵਾ ਇਸੇ ਸੜਕ ਤੇ ਬਣੇ ਓਵਰ ਬ੍ਰਿਜ ਦੀਆਂ ਸਲਿਪ ਰੋਡਜ ਤੇ ਪ੍ਰੀਮਿਕਸ ਪਾਉਣ ਲਈ ਮੈਡਮ ਭਰਾਜ ਨੇ ਫੰਡ ਮੁਹਈਆ ਕਰਵਾਉਣ ਤੇ ਧੰਨਵਾਦ ਕਰਦਿਆਂ ਇੰਨਾ ਸੜਕਾਂ ਦਾ ਨਿਰਮਾਣ ਜਲਦੀ ਸ਼ੁਰੂ ਕਰਵਾਉਣ ਲਈ ਕਿਹਾ ਗਿਆ। ਇਸ ਤੋਂ ਇਲਾਵਾ ਤਿੰਨਾਂ ਕਲੋਨੀਆਂ ਦੀ ਸਟਰੀਟ ਲਾਈਟਾਂ ਤੇ ਸਫਾਈ ਸਬੰਧੀ ਮੰਗਾਂ ਬਾਰੇ ਮੈਡਮ ਨੇ ਤੁਰੰਤ ਕਾਰਜ਼ ਸਾਧਕ ਅਫਸਰ,ਨਗਰ ਕੌਂਸਲ, ਸੰਗਰੂਰ ਨੂੰ ਹੁਕਮ ਦਿੱਤਾ ਗਿਆ ਤੇ ਸਲਿਪ ਰੋਡਜ ਦੀ ਸਫਾਈ ਬਾਰੇ ਸ਼ਡਿਊਲ ਬਣਾਉਣ ਲਈ ਕਿਹਾ ਗਿਆ।ਇਸ ਓਵਰ ਬ੍ਰਿਜ ਤੇ ਐਲਈਡੀ ਲਾਈਟਾਂ ਲਾਉਣ ਦਾ ਵਿਸ਼ਵਾਸ ਦਿਵਾਇਆ ਗਿਆ।
ਮੰਗਾਂ ਦੇ ਵਿਸ਼ਵਾਸ ਤੋਂ ਬਾਅਦ ਪਾਰਕ ਸੰਭਾਲ ਕਮੇਟੀ ਉਮੀਦ ਕਰਦੀ ਹੈ ਨਗਰ ਕੌਂਸਲ ਸੰਗਰੂਰ ਜ਼ਰੂਰ ਧਿਆਨ ਦੇਵੇਗੀ।ਇਸ ਵਫ਼ਦ ਵਿਚ ਅਮਨਦੀਪ ਸੇਖੋਂ ਮੁਬਾਰਕ ਮਹਿਲ,ਬਲਦੇਵ ਸਿੰਘ, ਮਾਸਟਰ ਤਰਸੇਮ ਗੁਪਤਾ, ਗੁਰਜੰਟ ਸਿੰਘ ਬਾਜਵਾ, ਚਰਨਜੀਤ ਸਿੰਘ, ਰਾਜ ਸ਼ਰਮਾ, ਕੇਵਲ ਸ਼ਰਮਾ, ਤੇ ਪਰਮਿੰਦਰ ਸਿੰਘ ਸ਼ਾਮਲ ਸਨ।
Leave a Comment
Your email address will not be published. Required fields are marked with *