ਰੋਪੜ, 11 ਮਾਰਚ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਰੋਪੜ ਅਤੇ ਇਲਾਕੇ ਦੇ ਸਮੂਹ ਪੱਤਰਕਾਰ ਸਾਥੀਆਂ ਦੀ ਮੀਟਿੰਗ ਅੱਜ ਵਾਟਰ ਲਿੱਲੀ ਹੋਟਲ ਵਿਖੇ ਕੀਤੀ ਗਈ। ਜਿੱਥੇ ਪੱਤਰਕਾਰ ਸਾਥੀਆਂ ਨੇ ਨਵੇਂ ਪ੍ਰੈਸ ਕਲੱਬ ਦੀ ਚੋਣ ਦਾ ਫੈਸਲਾ ਕਰਕੇ ਸਰਬਸੰਮਤੀ ਨਾਲ਼ ਸਤਲੁਜ ਪ੍ਰੈਸ ਕਲੱਬ ਰੂਪਨਗਰ ਦਾ ਗਠਨ ਕੀਤਾ। ਜਿਸ ਦੌਰਾਨ ਅਸ਼ੋਕ ਕੁਮਾਰ ਨੂੰ ਸਰਪ੍ਰਸਤ, ਸਰਬਜੀਤ ਸਿੰਘ ਕੋਟਲਾ ਨਿਹੰਗ ਨੂੰ ਪ੍ਰਧਾਨ, ਅਵਤਾਰ ਸਿੰਘ ਕੰਬੋਜ ਨੂੰ ਮੀਤ ਪ੍ਰਧਾਨ, ਸ਼ਮਸ਼ੇਰ ਸਿੰਘ ਬੱਗਾ ਨੂੰ ਜਰਨਲ ਸਕੱਤਰ, ਦਰਸ਼ਨ ਸਿੰਘ ਗਰੇਵਾਲ ਨੂੰ ਖਜਾਨਚੀ, ਗੁਰਮਿੰਦਰ ਸਿੰਘ ਸੀਹੋਂਮਾਜਰਾ ਨੂੰ ਵਧੀਕ ਸਕੱਤਰ ਅਤੇ ਸੋਮਰਾਜ ਸ਼ਰਮਾ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ। ਇਸੇ ਤਰ੍ਹਾਂ ਅਨੁਸ਼ਾਸਨੀ ਕਮੇਟੀ ਵਿੱਚ ਪ੍ਰਧਾਨ ਅਤੇ ਜਰਨਲ ਸਕੱਤਰ ਸਮੇਤ ਕਮਲ ਭਾਰਜ, ਅਮਰ ਸ਼ਰਮਾ ਅਤੇ ਮਨਪ੍ਰੀਤ ਸਿੰਘ ਤੋਕੀ ਘਨੌਲੀ ਨੂੰ ਮੈਂਬਰ ਬਣਾਇਆ ਗਿਆ। ਵਿਜੇ ਕਪੂਰ, ਕਸ਼ਮੀਰ ਚੰਦ ਰਾਣਾ, ਮਨਦੀਪ ਸਿੰਘ, ਕੁਲਵੰਤ ਸਿੰਘ ਸੈਣੀ, ਪਰਮਜੀਤ ਸਿੰਘ, ਅਨਿਲ ਸ਼ਰਮਾ, ਸੰਜੀਵ ਠਾਕੁਰ, ਗੁਰਮੀਤ ਸਿੰਘ ਟੋਨੀ, ਦਵਿੰਦਰ ਸ਼ਰਮਾ, ਰਾਧੇ ਸ਼ਿਆਮ, ਧਰੁਵ ਨਾਰੰਗ, ਪੁਲਕਿਤ ਬੈਂਸ ਅਤੇ ਗੁਰਬਿੰਦਰ ਸਿੰਘ (ਰੋਮੀ ਘੜਾਮੇਂ ਵਾਲ਼ਾ) ਨੂੰ ਮੈਂਬਰ ਬਣਾਇਆ ਗਿਆ ਹੈ। ਮੀਟਿੰਗ ਤੋਂ ਬਾਅਦ ਪ੍ਰਧਾਨ ਸਰਬਜੀਤ ਸਿੰਘ ਨੇ ਸਮੂਹ ਪੱਤਰਕਾਰ ਸਾਥੀਆਂ ਅਤੇ ਜਨਤਾ ਦੀਆਂ ਸਮੱਸਿਆਵਾਂ ਨੂੰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਕੇ ਹੱਲ ਕਰਵਾਉਣ ਦਾ ਯਤਨ ਕਰਨ ਦਾ ਅਹਿਦ ਲਿਆ।
Leave a Comment
Your email address will not be published. Required fields are marked with *