
ਰੋਪੜ, 21 ਜਨਵਰੀ : (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਚਲਦੇ ਸਾਲ 2024 ਦੀ ਰਿਕਾਰਡ ਤੋੜ ਸਰਦੀ ਦੇ ਠਾਰੇ ਨੇ ਜਿੱਥੇ ਸਾਰੇ ਜੀਅ-ਜੰਤ ਹਾਲੋਂ ਬੇਹਾਲ ਜਿਹੇ ਕਰ ਦਿੱਤੇ ਹਨ। ਉੱਥੇ ਹੀ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਨੂੰ ਇਸ ਨਾਲ਼ ਸਬੰਧਤ ਸਹੂਲਤਾਂ ਨਾ ਹੋਣ ਕਾਰਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਦੇ ਉਚੇਚੇ ਧਿਆਨ ਹਿੱਤ ਲੋਕ ਭਲਾਈ ਕਾਰਜਾਂ ਲਈ ਡਾ. ਐੱਸ.ਪੀ. ਸਿੰਘ ਓਬਰਾਏ ਦੀ ਯੋਗ ਅਗਵਾਈ ਵਿੱਚ ਚੱਲ ਰਹੀ ਸੰਸਾਰ ਪ੍ਰਸਿੱਧ ਸੰਸਥਾ ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਵੱਲੋਂ ਇਕਾਈ ਰੋਪੜ ਪ੍ਰਧਾਨ ਜੇ. ਕੇ. ਜੱਗੀ, ਡੀਐਸਪੀ ਮਨਵੀਰ ਸਿੰਘ ਬਾਜਵਾ ਅਤੇ ਸਮੁੱਚੀ ਟੀਮ ਦੇ ਸਹਿਯੋਗ ਨਾਲ਼ ਲੋੜਵੰਦਾਂ ਨੂੰ ਕੰਬਲ਼ ਵੰਡੇ ਗਏ। ਜਿਸ ਮੌਕੇ ਲਾਭਪਾਤਰੀਆਂ ਨੇ ਸ. ਓਬਰਾਏ ਤੇ ਉਨ੍ਹਾਂ ਦੀ ਸਾਰੀ ਟੀਮ ਦੀ ਭਰਭੂਰ ਸ਼ਲਾਘਾ ਕਰਦਿਆਂ ਸ਼ੁਕਰਾਨਾ ਕੀਤਾ।