ਰੋਪੜ, 20 ਜਨਵਰੀ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਡਾ. ਐਸ.ਪੀ. ਸਿੰਘ ਉਬਰਾਏ ਦੀ ਯੋਗ ਅਗਵਾਈ ਹੇਠ ਚੱਲ ਰਹੇ ਲੋਕ ਪੱਖੀ ਕਾਰਜਾਂ ਦੀ ਲੜੀ ਤਹਿਤ ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਇਕਾਈ ਰੋਪੜ ਵੱਲੋਂ ਪ੍ਰਧਾਨ ਜੇ. ਕੇ. ਜੱਗੀ ਅਤੇ ਗੁਨੀਤ ਸਿੰਘ ਆਈ.ਪੀ.ਐਸ. ਸੀਨੀਅਰ ਸੁਪਰਡੈਂਟ ਪੁਲਿਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਠੰਡ ਦੇ ਮੌਸਮ ਵਿੱਚ ਪੈ ਰਹੀ ਧੁੰਦ ਵਿੱਚ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਰੋਕਣ ਹਿੱਤ ਡੀ.ਐਸ.ਪੀ. ਮਨਵੀਰ ਸਿੰਘ ਬਾਜਵਾ, ਦੀਦਾਰ ਸਿੰਘ ਜ਼ਿਲ੍ਹਾ ਟਰੈਫਿਕ ਇੰਚਾਰਜ, ਅਜੇ ਕੁਮਾਰ, ਪਵਨ ਕੁਮਾਰ, ਸੁਖਦੇਵ ਸਿੰਘ ਅਤੇ ਟਰੱਸਟ ਦੇ ਸਮੂਹਿਕ ਮੈਂਬਰਾ ਦੇ ਸਹਿਯੋਗ ਨਾਲ਼ ਟਰੈਕਟਰ, ਟਰਾਲੀਆਂ, ਆਟੋਆਂ, ਟਰੱਕਾਂ , ਬੱਸਾਂ ਆਦਿ ਵਾਹਨਾਂ ‘ਤੇ ਰਿਫਲੈਕਟਰ ਲਗਾਏ ਗਏ। ਇਸ ਮੌਕੇ ਅਸ਼ਵਨੀ ਖੰਨਾ, ਮਦਨ ਮੋਹਨ ਗੁਪਤਾ, ਇੰਦਰਜੀਤ ਸਿੰਘ, ਓਮ ਪ੍ਰਕਾਸ਼ ਮਲਹੋਤਰਾ, ਸੁਖਦੇਵ ਸ਼ਰਮਾ, ਧਰਮਵੀਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।