ਰੋਪੜ, 04 ਅਪ੍ਰੈਲ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ)
ਆਪਣੇ ਸਮਾਜ ਸੇਵੀ ਕਾਰਜਾਂ ਲਈ ਪ੍ਰਸਿੱਧ, ਡਾ. ਐੱਸ.ਪੀ. ਸਿੰਘ ਓਬਰਾਏ ਦੀ ਯੋਗ ਅਗਵਾਈ ਹੇਠ ਚੱਲ ਰਹੇ ‘ਸਰਬੱਤ ਦਾ ਭਲਾ’ ਚੈਰੀਟੇਬਲ ਟਰੱਸਟ ਨੇ ਰੋਪੜ ਦੇ ਵੱਖ-ਵੱਖ ਪਿੰਡਾਂ ਵਿੱਚ ਬਣਾਏ 7 ਨਵੇਂ ਘਰ ਲੋੜਵੰਦਾਂ ਦੇ ਸਪੁਰਦ ਕੀਤੇ ਅਤੇ ਤਿੰਨ ਨਵਿਆਂ ਦਾ ਨੀਂਹ ਪੱਥਰ ਰੱਖਿਆ। ਟਰੱਸਟ ਦੇ ਜ਼ਿਲਾ ਪ੍ਰਧਾਨ ਜੇ.ਕੇ. ਜੱਗੀ ਨੇ ਦੱਸਿਆ ਕਿ ਬਚਨੀ ਦੇਵੀ ਬੈਰਮਪੁਰ, ਜਸਵੀਰ ਕੌਰ ਕੋਟਲਾ ਨਿਹੰਗ, ਸ਼ੇਰ ਸਿੰਘ ਖੁਆਸਪੁਰਾ, ਖੇਮ ਸਿੰਘ ਬੰਨ੍ਹਮਾਜਰਾ, ਸੁਰਜੀਤ ਕੌਰ ਰੋਪੜ, ਬੇਬੀ ਰਾਣੀ ਰੋਪੜ ਅਤੇ ਕੁਲਦੀਪ ਸਿੰਘ ਅਕਬਰਪੁਰ ਨੂੰ ਨਵੇਂ ਮਕਾਨਾਂ ਦੀਆਂ ਚਾਬੀਆਂ ਦਿੱਤੀਆਂ ਗਈਆਂ। ਅੱਗੇ ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਕੁੜੀਆਂ ਲਈ ਸਿਲਾਈ ਸੈਂਟਰ, ਕੰਪਿਊਟਰ ਕੋਰਸ ਆਦਿ ਵੀ ਖੋਲ੍ਹੇ ਜਾ ਰਹੇ ਹਨ। ਉਨ੍ਹਾਂ ਉਚੇਚੇ ਤੌਰ ‘ਤੇ ਪਹੁੰਚੇ ਡਾ. ਰਾਜਿੰਦਰ ਸਿੰਘ ਅਟਵਾਲ ਅਤੇ ਸਮੂਹ ਮੀਡੀਆ ਕਰਮੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਰਣਜੀਤ ਸਿੰਘ, ਤੀਰਥ ਸਿੰਘ ਲੰਬੜਦਾਰ, ਅਸ਼ਵਨੀ ਖੰਨਾ, ਮਦਨ ਗੁਪਤਾ, ਇੰਦਰਜੀਤ ਸਿੰਘ ਟਰੱਸਟੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
Leave a Comment
Your email address will not be published. Required fields are marked with *