ਤੂੰ—ਨਰਕਾ ਨੂੰ ਜਾਏ,
ਹਾਏ— ਸਰਹਿੰਦ ਦੀਏ ਦੀਵਾਰੇ,
ਢੇਹ-ਢੇਰੀ ਹੋ ਜਾਣੇ ਏ
ਹਾਏ, ਤੇਰੇ ਛੱਤੇ ਹੋਏ ,ਨੀ, ਚੌਬਾਰੇ
ਯੁੱਗ ਯੁੱਗ ਚੇਤੇ ਰਹਿਣਗੇ
ਧਰੋਹ ਜੋ ਤੈ ਕਮਾਏ, ਰਲ ਪਾਪੀਆਂ
ਲਾਲ ਨੀਂਹਾਂ ਵਿੱਚ ਚਣਾਕੇ,
ਹੁਣ, ਕਾਹਤੋ ਮੰਗਦੀ ਫਿਰੇ,ਮਾਫ਼ੀਆਂ
ਹਾਏ—ਹੁਣ ਕਾਹਤੋ ਮੰਗਦੀ ਏ ਮਾਫੀਆਂ,
ਇੱਟ ਵੀ ਸੀ—ਰੋਈ,
ਹਾਏ-ਚੂਨਾ, ਬੇ-ਵਸ ਸੀ ਹੋਇਆ,
ਤੇਰਾ ਦਿਲ ਨੀ,…ਪਾਪਣੇ ‼️
ਕਿਉਂ— ਮੌਮ ਨਹੀਓ ਸੀ ਹੋਇਆ,
ਤਾਂਹੀਓ , ਪੈਣ ਤੈਨੂੰ, ਫਟਕਾਰਾਂ,
ਗੱਲਾਂ ਹੱਕ ਸੱਚ ਦੀਆਂ ਨਾ ਜਾਪੀਆਂ
ਲਾਲ ਨੀਂਹਾਂ ਵਿੱਚ ਚਣਾਕੇ,
ਹੁਣ, ਕਾਹਤੋ ਮੰਗਦੀ ਫਿਰੇ,ਮਾਫ਼ੀਆਂ
ਹਾਏ—ਹੁਣ ਕਾਹਤੋ ਮੰਗਦੀ ਏ ਮਾਫੀਆਂ,
ਕਿਹੜੀ ਜਿੱਤ ਲਈ ਸੀ ਬਾਜ਼ੀ,
ਤੂੰ—-ਕਹਿਰ ਲਾਲਾਂ ਨਾਲ ਕਮਾ ਕੇ,
ਫਿਰ ਵੀ ਸਿਦਕ, ਤੋੜ ਸਕੀ ਨਾ,
ਤੂੰ, ਬਹਿ ਗਈ ਸੀ, ਮੂੰਹ ਨੂੰ ਛਿੱਪਾ ਕੇ,
ਕਿਹੜੇ ਲਾਲਚਾਂ ਵਿੱਚ, ਵਿੱਕ
ਤੂੰ ਲਾ ਗਈ ਸੀ, ਅੰਬਰਾਂ ਨੂੰ ਟਾਕੀਆਂ,
ਲਾਲ ਨੀਂਹਾਂ ਵਿੱਚ ਚਣਾਕੇ,
ਹੁਣ, ਕਾਹਤੋ ਮੰਗਦੀ ਫਿਰੇ,ਮਾਫ਼ੀਆਂ
ਹਾਏ—ਹੁਣ ਕਾਹਤੋ ਮੰਗਦੀ ਏ ਮਾਫੀਆਂ,
ਜਨੌਰ-ਪੰਛੀ ਵੀ ਸੀ, ਰੋਏ
ਜਦੋ ਤੇਰੇ ਹੱਥੀਂ ਹੋਏ ਸੀ ਇਹ ਕਾਰੇ,
ਮੇਰੇ ਬਾਜ਼ਾ ਵਾਲੇ ਮਾਹੀ ਨੇ
ਦੋ ਚਮਕੌਰ, ਦੋ ਸਰਹਿੰਦ ਵਿੱਚ ਵਾਰੇ,
ਓਦੋਂ ਚੜ੍ਹੀ ਸੀ ਹਾਕਮਾਂ ਦੇ ਹੱਥ,
ਹੁਣ—ਹੰਝੂ ਕੇਰੇ, ਖੇਡ ਕੇ, ਚਲਾਕੀਆਂ
ਲਾਲ ਨੀਂਹਾਂ ਵਿੱਚ ਚਣਾਕੇ,
ਹੁਣ, ਕਾਹਤੋ ਮੰਗਦੀ ਫਿਰੇ,ਮਾਫ਼ੀਆਂ
ਹਾਏ—ਹੁਣ ਕਾਹਤੋ ਮੰਗਦੀ ਏ ਮਾਫੀਆਂ,
ਦੀਪ ਰੱਤੀ ✍️🙏
Leave a Comment
Your email address will not be published. Required fields are marked with *