ਕਿੱਥੇ ਖੜ੍ਹੇ ਹੋ?
ਸਾਹਿਬਜ਼ਾਦੇ ਪੁੱਛਦੇ ਨੇ।
ਸਾਡੀ ਸ਼ਹਾਦਤ ਨੂੰ ਤੁਸੀਂ ਕਦੇ ਸ਼ੋਕ ਸਭਾ ਕਹਿੰਦੇ ਸੀ, ਕਦੇ ਜਸ਼ਨ ਮਨਾਉਂਦੇ ਸੀ, ਕਦੇ ਕੁਝ ਕਦੇ ਕੁਝ।
ਸਾਨੂੰ ਚੇਤੇ ਕਰਨ ਲਈ ਵਰਤਮਾਨ ਵੱਲ ਵੀ ਮੂੰਹ ਕਰੋ। ਸਾਡੇ ਹਾਣੀ ਇੱਕੀਵੀਂ ਸਦੀ ਵਿੱਚ ਵੀ ਗੁਰਬਤ ਦੇ ਠੰਢੇ ਬੁਰਜ ਵਿੱਚ ਕੈਦ ਨੇ।
ਤੁਸੀਂ ਅੱਜ ਵੀ ਸੋਗੀ ਬਿਗਲ ਜਾਂ ਨਗਾਰੇ ਤੇ ਚੋਟ ਵਿੱਚ ਉਲਝੇ ਹੋਏ ਹੋ। ਵੈਰਾਗ ਨੂੰ ਸ਼ਕਤੀ ਵਿੱਚ ਤਬਦੀਲ ਕਰਨਾ ਸਿੱਖੋ। ਜੈਕਾਰੇ ਆਪਣੇ ਆਪ ਗੂੰਜਣਗੇ ਪਿਆਰਿਓ ਚੜ੍ਹਦੀ ਕਲਾ ਵਾਲੇ।
ਦਸਮੇਸ਼ ਪਿਤਾ ਜੀ ਦਾ ਧਿਆਨ ਧਰੋ।
ਇਹ ਖ਼ਬਰ ਪੜ੍ਹੋ ਤੇ ਸ਼ੀਸ਼ਾ ਵੇਖੋ।
ਸਰਹੰਦ ਦੀ ਮਹਾਨ ਧਰਤੀ ਦੀਆਂ ਝੁੱਗੀਆਂ ਝੋਪੜੀਆਂ ਅਤੇ ਸਲੰਮ ਏਰੀਏ ਵਿੱਚ ਗਰੀਬ ਬੱਚਿਆਂ ਲਈ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਮੁਫਤ ਵਿਦਿਅਕ ਕੇਂਦਰ ਅਤੇ ਨਾਲ ਹੀ ਮਾਤਾ ਗੁਜਰ ਕੌਰ ਜੀਦੀ ਯਾਦ ਵਿੱਚ ਲੋੜਵੰਦ ਧੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਮੁਫ਼ਤ ਸਿਲਾਈ ਸੈਂਟਰ ਦੀ ਸੇਵਾ ਚਲਾਈ ਜਾ ਰਹੀ ਹੈ ਜੀ | ਲੋੜਵੰਦਾਂ ਨੂੰ ਕੰਬਲ ਜਰਸੀਆਂ ਅਤੇ ਠੰਢ ਤੋਂ ਬਚਾਉਣ ਲਈ ਹੋਰ ਲੋੜੀਦਾ ਸਮਾਨ ਵੰਡਣ ਦੀ ਸੇਵਾ ਕੀਤੀ ਗਈ ਹੈ ਜੀ।
ਲੱਖ ਲੱਖ ਵਾਰ ਪ੍ਰਣਾਮ ਸ਼ਹੀਦਾਂ ਨੂੰ ……
ਸੇਵਾ ਵਿੱਚ
ਤੁਹਾਡਾ ਆਪਣਾ
ਭਾਨ ਸਿੰਘ ਜੱਸੀ (ਪੇਧਨੀ)
98553 00159
ਮੈਨੂੰ ਲੱਗਦਾ ਹੈ ਕਿ ਸਾਹਿਬਜ਼ਾਦਿਆਂ ਨੂੰ ਚੇਤੇ ਕਰਨ ਦਾ ਇਹੀ ਅੰਦਾਜ਼ ਗੁਰੂ ਆਸ਼ੇ ਦੇ ਬਹੁਤ ਨੇੜੇ ਹੈ।
ਗੁਰਭਜਨ ਗਿੱਲ