ਮਾਤਾ-ਪਿਤਾ ਦੀ ਯਾਦ ’ਚ ਬੱਚਿਆਂ ਦਾ ਸਨਮਾਨ ਕਰਕੇ ਹੁੰਦੀ ਹੈ ਦਿਲੀ ਖੁਸ਼ੀ : ਸਰਾਂ
ਕੋਟਕਪੂਰਾ, 30 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਰਕਾਰੀ ਸਕੂਲਾਂ ’ਚ ਪੜਦੇ ਬੱਚਿਆਂ ਨੂੰ ਪੜਾਈ ਦੇ ਨਾਲ ਨਾਲ ਹੋਰਨਾਂ ਖੇਤਰਾਂ ’ਚ ਵੀ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਸੰਸਥਾ ਰਾਮ ਮੁਹੰਮਦ ਸਿੰਘ ਆਜਾਦ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਸਰਾਂ ਪਰਿਵਾਰ ਵਲੋਂ ਸ.ਸ.ਸ. ਸਕੂਲ ਵਾਂਦਰ ਜਟਾਣਾ ਦੇ ਹੁਸ਼ਿਆਰ ਬੱਚਿਆਂ ਦੇ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਬਤੌਰ ਮੁੱਖ ਮਹਿਮਾਨ ਪੁੱਜੇ ਰਜਿੰਦਰ ਸਿੰਘ ਸਰਾਂ ਸੇਵਾਮੁਕਤ ਤਹਿਸੀਲਦਾਰ ਨੇ ਦੱਸਿਆ ਕਿ ਉਕਤ ਪੋ੍ਰਗਰਾਮ ਉਹ ਆਪਣੇ ਸਤਿਕਾਰਯੋਗ ਮਾਤਾ-ਪਿਤਾ ਕ੍ਰਮਵਾਰ ਮਾਤਾ ਭਗਵਾਨ ਕੌਰ ਅਤੇ ਪਿਤਾ ਗੁਰਦੀਪ ਸਿੰਘ ਜੀ ਦੀ ਯਾਦ ਵਿੱਚ ਅਕਸਰ ਹਰ ਸਾਲ ਕਰਵਾਉਂਦੇ ਹਨ ਤੇ ਹੁਸ਼ਿਆਰ ਬੱਚਿਆਂ ਦਾ ਸਨਮਾਨ ਕਰਕੇ ਸਾਨੂੰ ਦਿਲੀ ਖੁਸ਼ੀ ਮਹਿਸੂਸ ਹੁੰਦੀ ਹੈ। ਉਹਨਾਂ ਨਾਲ ਵਿਸਾਖਾ ਸਿੰਘ ਸਰਾਂ ਅਤੇ ਬਰਜਿੰਦਰ ਸਿੰਘ ਵੀ ਪਰਿਵਾਰ ਵਲੋਂ ਹਾਜਰ ਸਨ। ਆਪਣੇ ਸੰਬੋਧਨ ਦੌਰਾਨ ਸੁਸਾਇਟੀ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਚਾਨੀ ਸਮੇਤ ਐਸਐਸ ਸੁਨਾਮੀ, ਮਨਦੀਪ ਸਿੰਘ ਮਿੰਟੁੂ ਗਿੱਲ, ਗੁਰਦੀਪ ਸਿੰਘ, ਜਸਵਿੰਦਰ ਸਿੰਘ ਬਰਾੜ, ਨਰਜਿੰਦਰ ਸਿੰਘ ਖਾਰਾ, ਵਿਜੇ ਦੇਵਗਨ ਅਤੇ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਭਾਵੇਂ ਅਣਗਿਣਤ ਵਿਦਿਅਕ ਅਦਾਰੇ ਅਤੇ ਧਾਰਮਿਕ ਅਸਥਾਨ ਨੈਤਿਕਤਾ ਦਾ ਪਾਠ ਪੜਾ ਕੇ ਬੱਚਿਆਂ ਤੇ ਨੋਜਵਾਨਾ ਨੂੰ ਸਮਾਜਿਕ ਕੁਰੀਤੀਆਂ ਖਿਲਾਫ ਜਾਗਰੂਕ ਕਰ ਰਹੇ ਹਨ ਪਰ ਫਿਰ ਵੀ ਸਮਾਜਿਕ ਕੁਰੀਤੀਆਂ ਦਾ ਪਸਾਰਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਉਹਨਾ ਬੱਚਿਆਂ ਨੂੰ ਪੜ-ਲਿਖ ਕੇ ਤਰੱਕੀ ਕਰਨ ਦੇ ਨੁਕਤੇ ਸਮਝਾਉਂਦਿਆਂ ਦੱਸਿਆ ਕਿ ਸਿਰਫ ਅਨੁਸ਼ਾਸ਼ਨ ਦੀ ਪਾਲਣਾ ਅਤੇ ਸਮੇਂ ਦੀ ਕਦਰ ਕਰਨ ਵਾਲੇ ਬੱਚੇ ਤੇ ਨੌਜਵਾਨ ਹੀ ਕਾਮਯਾਬੀ ਹਾਸਲ ਕਰਦੇ ਹਨ। ਅੰਤ ਵਿੱਚ ਸਕੂਲ ਮੁਖੀ ਪਿ੍ਰੰਸੀਪਲ ਸੰਜੀਵ ਕੁਮਾਰ ਦੂਆ ਨੇ ਸਾਰਿਆਂ ਦਾ ਧੰਨਵਾਦ ਕੀਤਾ।
Leave a Comment
Your email address will not be published. Required fields are marked with *