ਜਲੰਧਰ 15 ਜੂਨ (ਵਰਲਡ ਪੰਜਾਬੀ ਟਾਈਮਜ਼ )
ਹਰਦੋ ਫਰੋਲਾ ( ਜਲੰਧਰ) ਵਿਖੇ ਅਜ ਪੰਜਾਬ ਭਵਨ ਸੰਸਥਾਪਕ ਸ੍ਰੀ ਸੁਖੀ ਬਾਠ ਜੀ ਵੱਲੋਂ ਆਪਣੇ ਪਿਤਾ ਸਵਰਗੀ ਸਰਦਾਰ ਅਰਜਨ ਸਿੰਘ ਬਾਠ ਜੀ ਦੀ ਯਾਦ ਵਿੱਚ ਅੱਖਾਂ ਦਾ ਫਰੀ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਵੱਖ ਵੱਖ ਪਿੰਡਾਂ, ਸ਼ਹਿਰਾਂ ਤੋਂ ਲੋਕੀ ਅੱਖਾਂ ਦਾ ਚੈੱਕ ਅਪ ਕਰਵਾਉਣ ਦੇ ਲਈ ਵਿਸ਼ੇਸ਼ ਤੌਰ ਤੇ ਹਰਦੋ ਫਰਾਲ ਵਿਖੇ ਪਹੁੰਚੇ। ਜਿੱਥੇ ਡਾ ਰਮੇਸ਼ ਸੁਪਰਸਪੈਸ਼ਲਟੀ ਆਈ ਐਂਡ ਲੇਜ਼ਰ ਸੈਂਟਰ ਵੱਲੋਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਲੋੜਵੰਦਾਂ ਦੀਆਂ ਅੱਖਾਂ ਦੇ ਟੈਸਟ ਕੀਤੇ ਗਏ ਉਹਨਾਂ ਦੀਆ ਅੱਖਾਂ ਦੇ ਆਪਰੇਸ਼ਨ ਕਰਕੇ ਆਧੁਨਿਕ ਟੈਕਨਾਲੋਜੀ ਦੇ ਲੈੱਨਜ਼ ਪਵਾਏ ਗਏ ਅਤੇ ਉਹਨਾਂ ਨੂੰ ਫਰੀ ਦੇ ਵਿੱਚ ਦਵਾਈਆਂ ਦਿੱਤੀਆਂ ਗਈਆਂ। ਉਹਨਾਂ ਦੇ ਆਉਣ ਜਾਣ ਟਰਾਂਸਪੋਰਟੇਸ਼ਨ ਦੀ ਸਹੂਲਤ ਮੁਹੱਈਆ ਕਰਵਾਈ ਗਈ ਤਾਂ ਜੋ ਉਹਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਪੁਨਰਜੋਤ ਦੀ ਪੂਰੀ ਟੀਮ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਲੋੜਵੰਦਾਂ ਦੀ ਮੱਦਦ ਕੀਤੀ ਅਤੇ ਉਹਨਾਂ ਦੇ ਚੈੱਕ ਅੱਪ ਕਰਵਾਉਣ ਦੇ ਵਿੱਚ ਵਿਸ਼ੇਸ਼ ਤੌਰ ਤੇ ਸਹਿਯੋਗ ਦਿੱਤਾ ਇਸ ਅੱਖਾਂ ਦੇ ਕੈਂਪ ਦੇ ਵਿੱਚ ਸ੍ਰੀ ਸੁੱਖੀ ਬਾਠ ਜੀ ਆਪਣੇ ਪਰਿਵਾਰ ਦੇ ਸਮੇਤ ਪਹੁੰਚੇ ਸਨ।
Leave a Comment
Your email address will not be published. Required fields are marked with *