ਪਿੰਡ ਧੂੜਕੋਟ ਵਿਖੇ ਗਿੱਲ ਪਰਿਵਾਰ ਵਲੋਂ ਲਾਈ ਫੀਡ ਫੈਕਟਰੀ ਦਾ ਪਤਵੰਤੇ ਸੱਜਣਾ ਦੀ ਹਾਜਰੀ ’ਚ ਉਦਘਾਟਨ
ਕੋਟਕਪੂਰਾ, 28 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ)
ਜਿੱਥੇ ਇੱਕ ਪਾਸੇ ਨੌਜਵਾਨ ਪੀੜੀ ਕਰਜੇ ਚੁੱਕ ਚੁੱਕ ਵਿਦੇਸ਼ ਜਾਣ ਲਈ ਬੇਹੱਦ ਤਤਪਰ ਹੋ ਰਹੀ ਹੈ, ਉੱਥੇ ਹੀ ਉਦਮ ਅੱਗੇ ਲੱਛਮੀ ਵਾਲੀ ਕਹਾਵਤ ਨੂੰ ਸਾਕਾਰ ਕਰਦੇ ਹੋਏ ਉਦਮੀ ਨੌਜਵਾਨ ਦੇਸ਼ ਵਿੱਚ ਰਹਿੰਦੇ ਹੋਏ ਹੀ ਸਵੈ-ਰੁਜਗਾਰ ਦੇ ਸਾਧਨਾਂ ਰਾਹੀਂ ਜਿੱਥੇ ਖੁਦ ਕਮਾਈ ਕਰ ਰਹੇ ਹਨ, ਉੱਥੇ ਹੀ ਹੋਰਾਂ ਲੋਕਾਂ ਨੂੰ ਵੀ ਰੁਜਗਾਰ ਦੇ ਮੌਕੇ ਉਪਲਬਧ ਕਰਵਾ ਰਹੇ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਦੇ ਪੀ.ਆਰ.ਓ. ਮਨਪ੍ਰੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਅਗਾਂਹਵਧੂ ਕਿਸਾਨ ਗੁਰਮੀਤ ਗਿੱਲ ਵੱਲੋਂ ਪਿੰਡ ਧੂੜਕੋਟ ਵਿਖੇ ਉੱਚ ਕੁਆਲਟੀ ਦੀ ਪਸ਼ੂ ਫੀਡ ਵਾਜਬ ਰੇਟ ’ਤੇ ਮੁਹੱਈਆ ਕਰਵਾਉਣ ਦੇ ਮਕਸਦ ਤਹਿਤ ਪ੍ਰੋਜੇਕਟ ਦਾ ਆਰੰਭ ਕੀਤਾ ਗਿਆ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਸਮੁੱਚੀ ਟੀਮ ਵਲੋਂ ਕਾਮਨਾ ਕੀਤੀ ਗਈ ਕਿ ਗਿੱਲ ਪਰਿਵਾਰ ਦਾ ਇਹ ਪ੍ਰੋਜੇਕਟ ਸਮੁੱਚੇ ਪੰਜਾਬ ਵਿੱਚ ਅਹਿਮ ਨਾਮ ਕਮਾਵੇ। ਉਨਾਂ ਦੱਸਿਆ ਕਿ ਅਗਾਂਹਵਧੂ ਕਿਸਾਨ ਨੂੰ ਸਪੀਕਰ ਪੰਜਾਬ ਵਿਧਾਨ ਸਭਾ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਸਪੀਕਰ ਪੰਜਾਬ ਵਿਧਾਨ ਸਭਾ ਵਲੋਂ ਵਿਧਾਨ ਸ਼ੈਸਨ ਸ਼ੁਰੂ ਹੋਣ ਕਾਰਨ ਇਸ ਕਿਸਾਨ ਨੂੰ ਨਹੀਂ ਮਿਲਿਆ ਜਾ ਸਕਿਆ। ਜਿਵੇਂ ਹੀ ਸ਼ੈਸਨ ਖਤਮ ਹੁੰਦਾ ਹੈ, ਉਸ ਉਪਰੰਤ ਉਹ ਇਸ ਕਿਸਾਨ ਨੂੰ ਮਿਲ ਕੇ ਉਸਦੀ ਹੌਂਸਲਾ ਅਫਜਾਈ ਕਰਨਗੇ। ਸਪੀਕਰ ਪੰਜਾਬ ਵਿਧਾਨ ਸਭਾ ਦੀ ਗੈਰ ਹਾਜਰੀ ਵਿੱਚ ਪੀ.ਆਰ.ਓ. ਮਨਪ੍ਰੀਤ ਸਿੰਘ ਮਨੀ ਧਾਲੀਵਾਲ ਅਤੇ ਆਮ ਆਦਮੀ ਦੇ ਆਗੂਆਂ ਵੱਲੋਂ ਇਸ ਕਿਸਾਨ ਦੀ ਹੌਸਲਾ ਅਫਜਾਈ ਵਾਸਤੇ ਮਿਲ ਕੇ ਹੱਲਾਸ਼ੇਰੀ ਦਿੱਤੀ ਗਈ। ਇਸ ਮੌਕੇ ਸੁਖਵੰਤ ਸਿੰਘ ਪੱਕਾ, ਜਸਵਿੰਦਰ ਸਿੰਘ ਢੁੱਡੀ, ਸੰਦੀਪ ਸਿੰਘ ਕੰਮੇਆਣ, ਸਰਬਜੀਤ ਸਿੰਘ ਮੋਰਾਂਵਾਲੀ, ਗੁਰਜੰਟ ਸਿੰਘ ਮੰਡਵਾਲਾ, ਜੱਗਾ ਸਿੰਘ ਖਾਰਾ, ਜਗਸੀਰ ਸਿੰਘ ਸੰਧਵਾਂ, ਬੱਬੂ ਸਿੰਘ ਪੰਜਗਰਾਂਈ, ਅਬੇਜੀਤ ਸਿੰਘ ਚੰਦਬਾਜਾ, ਰਾਜਾ ਸਿੰਘ ਗਿੱਲ, ਜਗਦੀਪ ਸਿੰਘ ਸਿਰਸੜੀ, ਦਰਸ਼ਨ ਸਿੰਘ ਖ਼ਾਲਸਾ ਆਦਿ ਵੀ ਹਾਜਰ ਸਨ।
Leave a Comment
Your email address will not be published. Required fields are marked with *