728 x 90
Spread the love

ਸਹਾਇਕ ਪ੍ਰੋਫੈਸਰ ਲੜਕੀ ਦੀ ਆਤਮਹੱਤਿਆ ਨਾਬਰਦਾਸ਼ਤਯੋਗ : ਡੱਲੇਵਾਲ

ਸਹਾਇਕ ਪ੍ਰੋਫੈਸਰ ਲੜਕੀ ਦੀ ਆਤਮਹੱਤਿਆ ਨਾਬਰਦਾਸ਼ਤਯੋਗ : ਡੱਲੇਵਾਲ
Spread the love

ਕੋਟਕਪੂਰਾ, 28 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼ )

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਆਖਿਆ ਕਿ ਇੱਕ ਗੁਰਸਿੱਖ ਧੀ ਵੱਲੋਂ ਮੌਜੂਦਾ ਬਦਲਾਅ ਵਾਲੀ ਸਰਕਾਰ ਦੇ ਸਿੱਖਿਆ ਮੰਤਰੀ ਦੇ ਰੱਵਈਏ ਤੋਂ ਤੰਗ ਪਰੇਸਾਨ ਹੋ ਕੇ ਅਤੇ ਜਲਾਲਤ ਮਹਿਸੂਸ ਕਰਦੇ ਹੋਏ ਅੱਕ ਕੇ ਅਤੇ ਸਿੱਖਿਆ ਮੰਤਰੀ ਦਾ ਨਾਮ ਸੂਸਾਈਡ ਨੋਟ ਵਿੱਚ ਲਿਖ ਕੇ ਸੂਸਾਈਡ ਕਰਨਾ ਸਾਡੇ ਪੰਜਾਬ ਦੇ ਸਿੱਖਿਆ ਵਿਭਾਗ ਦੇ ਨਿਘਾਰ ਦਾ ਪ੍ਰਤੱਖ ਪ੍ਰਮਾਣ ਹੈ ਅਤੇ ਸਮਾਜ ਦੀ ਸਿਰਜਣਾ ਕਰਨ ਵਾਲਿਆ ਨੂੰ ਸੜਕਾਂ ਉੱਪਰ ਆਪਣੇ ਹੱਕਾਂ ਲਈ ਰੋਲਣ ਤੋਂ ਬਦਲਾਅ ਵਾਲੀ ਸਰਕਾਰ ਦੇ ਸਿੱਖਿਆ ਖੇਤਰ ’ਚ ਇਨਕਲਾਬ ਲਿਆਉਣ ਦੇ ਦਾਅਵਿਆਂ ਦੀ ਸੱਚਾਈ ਆਪਣੇ ਆਪ ਬਿਆਨ ਹੁੰਦੀ ਹੈ ਕਿ ਇਹ ਸਰਕਾਰ ਵੀ ਝੂਠੇ ਵਾਅਦੇ ਅਤੇ ਲਾਰੇ ਲਾ ਕੇ ਪਹਿਲਾਂ ਵਾਲੀਆਂ ਸਰਕਾਰਾਂ ਦੇ ਵਾਂਗ ਹੀ ਧੀਆਂ ਉੱਪਰ ਹੱਥ ਚੁੱਕਣ ਵਾਲੀ ਅਤੇ ਧੀਆਂ ਨੂੰ ਆਪਣੇ ਹੱਕਾਂ ਲਈ ਲੜਦੇ ਹੋਏ ਇਹਨਾਂ ਤੋਂ ਤੰਗ ਆ ਕੇ ਆਤਮਹੱਤਿਆ ਕਰਨ ਲਈ ਮਜਬੂਰ ਕਰਨ ਵਾਲੀ ਸਰਕਾਰ ਹੈ। ਜਗਜੀਤ ਸਿੰਘ ਡੱਲੇਵਾਲ ਨੇ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਹੋਣਾ ਤਾਂ ਇਹ ਚਾਹੀਦਾ ਸੀ ਕਿ ਜਦੋਂ ਸੂਸਾਈਡ ਨੋਟ ’ਚ ਮੰਤਰੀ ਹਰਜੋਤ ਬੈਂਸ ਦਾ ਨਾਮ ਲਿਖ ਕੇ ਬੀਬੀ ਬਲਜਿੰਦਰ ਕੌਰ ਵਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਸੀ। ਉਸੇ ਸਮੇਂ ਮੰਤਰੀ ਦੇ ਉੱਪਰ ਉਸ ਧੀ ਨੂੰ ਮਰਨ ਲਈ ਮਜਬੂਰ ਕਰਨ ਦਾ ਮੁਕੱਦਮਾ ਦਰਜ ਕਰਨਾ ਚਾਹੀਦਾ ਸੀ ਪਰ ਪੁਲਿਸ ਪ੍ਰਸਾਸਨ ਅਤੇ ਸਰਕਾਰ ਵਲੋਂ ਪਰਚਾ ਦਰਜ ਕਰਨ ਦੀ ਬਜਾਏ ਆਪਣੇ ਮੰਤਰੀ ਨੂੰ ਬਚਾਉਣ ਲਈ ਹੀ ਹੱਥਕੰਡੇ ਵਰਤੇ ਜਾ ਰਹੇ ਹਨ। ਉਹਨਾਂ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਪੰਜਾਬ ਦੇ ਓਹ ਹੀ ਲੋਕ ਹਨ, ਜਿਨਾਂ ਨੇ ਕਦੇ ਵੀ ਜੁਲਮ ਅੱਗੇ ਸਿਰ ਨਹੀਂ ਝੁਕਾਇਆ ਅਤੇ ਇਨਸਾਫ਼ ਲਈ ਹਮੇਸਾ ਆਵਾਜ ਬੁਲੰਦ ਕੀਤੀ ਹੈ। ਜੇਕਰ ਸਰਕਾਰ ਵੱਲੋਂ ਇਨਸਾਫ਼ ਨਹੀਂ ਕੀਤਾ ਗਿਆ ਤਾਂ ਪਹਿਲਾਂ ਵੀ ਲੋਕ ਸੰਘਰਸ਼ ਕਰਕੇ ਇਨਸਾਫ਼ ਲੈਂਦੇ ਰਹੇ ਹਨ ਅਤੇ ਹੁਣ ਵੀ ਪੰਜਾਬ ਵਾਸੀ ਇਸ ਧੀ ਨੂੰ ਇਨਸਾਫ਼ ਦਵਾਉਣ ਲਈ ਸੜਕਾਂ ਉੱਪਰ ਆਉਣਗੇ। ਇਸ ਲਈ ਸਾਡੀ ਪੰਜਾਬ ਸਰਕਾਰ ਨੂੰ ਸਨਿਮਰ ਬੇਨਤੀ ਵੀ ਹੈ ਅਤੇ ਚਿਤਾਵਨੀ ਵੀ ਹੈ ਕਿ ਦੋਸੀ ਮੰਤਰੀ ਉੱਪਰ ਜਲਦੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

worldpunjabitimes
ADMINISTRATOR
PROFILE

Posts Carousel

Leave a Comment

Your email address will not be published. Required fields are marked with *

Latest Posts