ਫਰੀਦਕੋਟ, 29 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਜਿਲਾ ਟੀਬੀ ਕਲੀਨਿਕ ਜਿਲ੍ਹਾ ਫਰੀਦਕੋਟ ’ਚ ਕੰਮ ਕਰਦੇ ਹਰਮਨਦੀਪ ਅਰੋੜਾ ਨੂੰ ਡਾ. ਮਨਦੀਪ ਕੌਰ ਸਹਾਇਕ ਸਿਵਲ ਸਰਜਨ-ਕਮ-ਜਿਲ੍ਹਾ ਟੀਬੀ ਅਫਸਰ ਵਲੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਕਰਕੇ ਖੁਦਕੁਸ਼ੀ ਲਈ ਮਜਬੂਰ ਕੀਤਾ ਗਿਆ ਸੀ, ਜਿਸ ਦੇ ਰੋਸ ਵਜੋਂ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਵਲੋਂ ਸਹਾਇਕ ਸਿਵਲ ਸਰਜਨ ਦੀ ਬਦਲੀ ਤੁਰਤ ਜਿਲ੍ਹੇ ਤੋਂ ਬਾਹਰ ਕਰਨ ਅਤੇ ਪੁਲਸ ਪ੍ਰਸ਼ਾਸ਼ਨ ਵੱਲੋਂ ਬਣਦੀ ਕਾਨੂਨੀ ਕਾਰਵਾਈ ਦੀ ਮੰਗ ਨੂੰ ਲੈ ਕੇ ਸਮੂਹ ਕਰਮਚਾਰੀਆਂ ਵੱਲੋਂ ਅੱਜ ਸ਼ਹਿਰ ’ਚ ਇੱਕ ਰੋਸ ਰੈਲੀ ਕੀਤੀ ਗਈ। ਜਿਸ ’ਚ ਪੀਸੀਐਮਐਸ ਐਸੋਸੀਏਸ਼ਨ, ਪੈਰਾ ਮੈਡੀਕਲ ਕਰਮਚਾਰੀ ਐਸੋਸੀਏਸ਼ਨ, ਫਾਰਮੇਸੀ ਅਫਸਰ ਐਸੋਸੀਏਸ਼ਸਨ, ਕਲੈਰੀਕਲ ਐਸੋਸੀਏਸ਼ਨ, ਡਰਾਇਵਰ ਐਸੋਸੀਏਸ਼ਨ, ਦਰਜਾਚਾਰ ਐਸੋਸੀਏਸ਼ਨ, ਐਨਆਰਐਚਐਮ ਯੂਨੀਅਨ, ਟੀਬੀ ਵਰਕਰ ਯੂਨੀਅਨ, ਐਮਐਲਟੀ ਐਸੋਈਏਸ਼ਨ, ਸਟਾਫ ਨਰਸ ਐਸੋਸੀਏਸ਼ਨ, ਮਪਹਵ ਐਸੋਸੀਏਸ਼ਨ, ਮਾਸ ਮੀਡੀਆ ਐਸੋਸੀਏਸ਼ਨ ਨੇ ਭਾਗ ਲਿਆ। ਇਹ ਰੈਲੀ ਦਫਤਰ ਸਿਵਲ ਸਰਜਨ ਫਰੀਦਕੋਟ ਤੋਂ ਲੈ ਕੇ ਘੰਟਾ ਘਰ ਚੌਕ ਤੱਕ ਰੋਸ ਮਾਰਚ ਕਰਦੇ ਹੋਏ ਰੋਸ ਵਜੋਂ ਘੜਾ ਭੰਨਿਆ ਗਿਆ। ਵੱਖ-ਵੱਖ ਬੁਲਾਰਿਆਂ ਨੇ ਮੰਗ ਕੀਤੀ ਕਿ ਸਹਾਇਕ ਸਿਵਲ ਸਰਜਨ ਦੀ ਤੁਰਤ ਬਦਲੀ ਜਿਲ੍ਹੇ ਤੋਂ ਬਾਹਰ ਕੀਤੀ ਜਾਵੇ। ਸਮੂਹ ਜਥੇਬੰਦੀਆਂ ਨੇ ਆਖਿਆ ਕਿ ਜੇਕਰ ਮਿਤੀ 29 ਨਵੰਬਰ ਦਿਨ ਬੁੱਧਵਾਰ ਤੱਕ ਇਸ ਵਿਵਾਦਿਤ ਅਫਸਰ ਮਨਦੀਪ ਕੌਰ ਖੰਗੂੜਾ ਦੀ ਬਦਲੀ ਜਿਲ੍ਹੇ ’ਚੋਂ ਬਾਹਰ ਅਤੇ ਕੋਈ ਕਾਨੂਨੀ ਕਾਰਵਾਈ ਨਹੀਂ ਹੁੰਦੀ ਤਾਂ ਅੱਜ ਹੀ ਐਮਰਜੈਂਸੀ ਸੇਵਾਵਾਂ ਛੱਡ ਕੇ ਪੂਰੇ ਜਿਲ੍ਹੇ ਦੀਆਂ ਸਿਹਤ ਸੇਵਾਵਾਂ ਠੱਪ ਕੀਤੀਆਂ ਜਾਣਗੀਆਂ, ਜਿਸ ਦੀ ਸਾਰੀ ਜਿੰਮੇਵਾਰੀ ਜਿਲ੍ਹਾ ਪ੍ਰਸ਼ਾਸ਼ਨ ਦੀ ਹੋਵੇਗੀ।
Leave a Comment
Your email address will not be published. Required fields are marked with *