ਕੋਟਕਪੂਰਾ, 20 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕਲਾ ਅਤੇ ਸਾਹਿਤ ਨੂੰ ਸਮਰਪਿਤ ਮੰਚ ਸ਼ਬਦ-ਸਾਂਝ ਕੋਟਕਪੂਰਾ ਵਲੋਂ “ਸ਼ਬਦ-ਸਾਂਝ ਕਵਿਤਾ-ਸਮਾਗਮ’’ ਮਿਤੀ 24 ਮਾਰਚ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਚ ਦੇ ਪ੍ਰਧਾਨ ਪ੍ਰੀਤ ਭਗਵਾਨ ਸਿੰਘ ਅਤੇ ਜਨਰਲ ਸਕੱਤਰ ਕੁਲਵਿੰਦਰ ਵਿਰਕ ਨੇ ਦੱਸਿਆ ਕਿ ਬੀ.ਪੀ.ਈ.ਓ. ਦਫਤਰ-ਹਾਲ, ਡਾਕਖਾਨੇ ਵਾਲੀ ਗਲੀ, ਨੇੜੇ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਵਿਖੇ ਸਵੇਰੇ ਠੀਕ 9:30 ਵਜੇ ਕਰਵਾਏ ਜਾ ਰਹੇ ਉਕਤ ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਪੰਜਾਬੀ ਸ਼ਾਇਰ ਦਰਸ਼ਨ ਬੁੱਟਰ ਕਰਨਗੇ ਅਤੇ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਸ਼ਾਇਰ ਤੇ ਸੰਪਾਦਕ ਡਾ. ਲਖਵਿੰਦਰ ਜੌਹਲ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ ਉੱਘੇ ਸਮਾਜਸੇਵੀ ਬਲਜੀਤ ਸਿੰਘ ਖੀਵਾ ਇਹ ਸਮਾਗਮ ’ਚ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਮੂਲੀਅਤ ਕਰਨਗੇ। ਇਸ ਸਮਾਗਮ ’ਚ ਦੂਰੋਂ-ਨੇੜਿਓਂ 30 ਦੇ ਕਰੀਬ ਸ਼ਾਇਰ ਆਪਣੀ ਖੂਬਸੂਰਤ ਸ਼ਾਇਰੀ ਨਾਲ ਸਰੋਤਿਆਂ ਨਾਲ ਸਾਂਝ ਪਾਉਣਗੇ। ਉਹਨਾਂ ਜ਼ਿਲ੍ਹੇ ਦੇ ਸਮੂਹ ਸਾਹਿਤਕਾਰਾਂ, ਕਲਾਕਾਰਾਂ ਅਤੇ ਸਾਹਿਤ-ਪ੍ਰੇਮੀਆਂ ਨੂੰ ਇਸ ਸਮਾਗਮ ’ਚ ਸਮੇਂ ਸਿਰ ਅਤੇ ਵੱਧ-ਚੜ੍ਹ ਕੇ ਸ਼ਾਮਲ ਹੋਣ ਲਈ ਅਪੀਲ ਕੀਤੀ। ਇਸ ਮੌਕੇ ਮੰਚ ਦੇ ਸਰਪ੍ਰਸਤ ਨਾਵਲਕਾਰ ਜੀਤ ਸਿੰਘ ਸੰਧੂ, ਗੁਰਿੰਦਰ ਸਿੰਘ ਮਹਿੰਦੀਰੱਤਾ, ਸਲਾਹਕਾਰ ਰਜਿੰਦਰ ਸਿੰਘ ਡਿੰਪਾ, ਗੁਰਬਚਨ ਸਿੰਘ ਭੁੱਲਰ, ਇੰਦਰ ਮਾਨ, ਉਦੇ ਰੰਦੇਵ, ਮਨਦੀਪ ਕੈਂਥ, ਰਾਜਕੁਮਾਰੀ ਅਸ਼ਕਪ੍ਰੀਤ ਕੌਰ ਰੰਸਾਹੀ, ਮਨ ਮਾਨ, ਭੁਪਿੰਦਰ ਪਰਵਾਜ, ਡਾ. ਧਰਮਿੰਦਰ ਜਿੰਦਲ, ਤੇਜਾ ਸਿੰਘ ਮੁਹਾਰ ਆਦਿ ਮੈਂਬਰ ਵੀ ਹਾਜਰ ਸਨ।
Leave a Comment
Your email address will not be published. Required fields are marked with *