ਸ਼ਰਧਾਂਜਲੀ ਸਮਾਗਮ ਮੌਕੇ ਵੱਖ ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ
ਪਾਇਲ/ਮਲੌਦ,28 ਜਨਵਰੀ (ਹਰਪ੍ਰੀਤ ਸਿੰਘ ਸਿਹੌੜਾ/ਵਰਲਡ ਪੰਜਾਬੀ ਟਾਈਮਜ਼)
ਸ਼ਹੀਦ ਅਗਨੀਵੀਰ ਅਜੈ ਕੁਮਾਰ ਦੀ ਅੰਤਿਮ ਅਰਦਾਸ ਅੱਜ ਉਸਦੇ ਪਿੰਡ ਰਾਮਗੜ੍ਹ ਸਰਦਾਰਾਂ ਵਿਖੇ ਹੋਈ । ਸ਼ਹੀਦ ਅਜੈ ਕੁਮਾਰ ਦੇ ਸ਼ਰਧਾਂਜਲੀ ਸਮਾਗਮ ਦੌਰਾਨ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਦੱਸਣਯੋਗ ਹੈ ਕਿ ਪਿਤਾ ਚਰਨਜੀਤ ਸਿੰਘ ਅਤੇ ਮਾਤਾ ਮਨਜੀਤ ਕੌਰ ਦਾ ਇਕਲੌਤਾ ਪੁੱਤਰ ਅਤੇ ਛੇ ਭੈਣਾਂ ਦਾ ਭਰਾ ਸ਼ਹੀਦ ਅਜੈ ਕੁਮਾਰ 20 ਜਨਵਰੀ ਨੂੰ ਜੰਮੂ ਕਸ਼ਮੀਰ ਵਿਖੇ ਡਿਊਟੀ ਦੌਰਾਨ ਬਾਰੂਦੀ ਸੁਰੰਗ ਧਮਾਕੇ ਵਿਚ ਸ਼ਹੀਦ ਹੋ ਗਿਆ ਸੀ। ਪਿਛਲੇ ਦਿਨੀਂ 25 ਜਨਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਅਜੈ ਕੁਮਾਰ ਦੇ ਘਰ ਦੁੱਖ ਸਾਂਝਾ ਕਰਨ ਆਏ ਅਤੇ ਪਰਿਵਾਰ ਨੂੰ ਆਰਥਿਕ ਸਹਾਇਤਾ ਦੇ ਤੌਰ ਤੇ ਇੱਕ ਕਰੋੜ ਦਾ ਚੈੱਕ ਦਿੱਤਾ ਗਿਆ। ਇਸਦੇ ਨਾਲ ਹੀ ਪਿੰਡ ਦੇ ਸਰਕਾਰੀ ਸਕੂਲ ਦਾ ਨਾਮ ਵੀ ਸ਼ਹੀਦ ਅਜੈ ਕੁਮਾਰ ਦੇ ਨਾਂਅ ਤੇ ਰੱਖਿਆ ਗਿਆ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਵਾਅਦਾ ਵੀ ਕੀਤਾ ਗਿਆ।ਇਸ ਸ਼ਰਧਾਂਜਲੀ ਸਮਾਗਮ ਮੌਕੇ , ਜੋਗਿੰਦਰ ਸਿੰਘ ਉਗਰਾਹਾਂ(ਬੀਕੇਯੂ ਉਗਰਾਹਾਂ), ਮਹੇਸ਼ਇੰਦਰ ਸਿੰਘ ਗਰੇਵਾਲ (ਸੀਨੀਅਰ ਅਕਾਲੀ ਆਗੂ),ਮੈਂਬਰ ਪਾਰਲੀਮੈਂਟ ਡਾ.ਅਮਰ ਸਿੰਘ, ਹਲਕਾ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ, ਗੁਰਜੀਵਨ ਸਿੰਘ ਸਰੌਦ(ਪ੍ਰਧਾਨ ਸੰਯੁਕਤ ਅਕਾਲੀ ਦਲ),ਸੁਖਵੰਤ ਸਿੰਘ ਟਿੱਲੂ(ਸੀਨੀਅਰ ਭਾਜਪਾ ਆਗੂ)ਨੇ ਸ਼ਹੀਦ ਅਜੈ ਕੁਮਾਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।ਇਸ ਮੌਕੇ ਡਿਪਟੀ ਕਮਿਸ਼ਨਰ ਮੈਡਮ ਸੁਰਭੀ ਮਲਿਕ,ਐਸ ਡੀ ਐਮ ਪਾਇਲ ਮੈਡਮ ਪੂਨਮਪ੍ਰੀਤ ਕੌਰ,ਐਸ ਐਸ ਪੀ ਮੈਡਮ ਅਮਨੀਤ ਕੌਂਡਲ, ਡੀਐਸਪੀ ਪਾਇਲ ਨਿਖਿਲ ਗਰਗ, ਡੀਐਸਪੀ ਸੁਖਅਮ੍ਰਿਤ ਸਿੰਘ ਰੰਧਾਵਾ, ਇੰਸਪੈਕਟਰ ਸੰਦੀਪ ਕੁਮਾਰ ਮਲੌਦ,ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ,ਡਾ਼ ਜਸਪ੍ਰੀਤ ਸਿੰਘ ਬੀਜਾ, ਜਗਦੇਵ ਸਿੰਘ ਬੋਪਾਰਾਏ,ਗੁਰਪ੍ਰੀਤ ਸਿੰਘ ਲਾਪਰਾਂ, ਮਨਜੀਤ ਸਿੰਘ ਮਦਨੀਪੁਰ (ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ), ਚੇਅਰਮੈਨ ਕਰਨ ਸਿਹੌੜਾ,ਪ੍ਰਗਟ ਸਿੰਘ ਸਿਆੜ੍ਹ, ਰਘਬੀਰ ਸਿੰਘ ਸਹਾਰਨ ਮਾਜਰਾ(ਸ਼੍ਰੋਮਣੀ ਕਮੇਟੀ ਮੈਂਬਰ), ਹਰਪਾਲ ਸਿੰਘ ਜੱਲਾ (ਸ਼੍ਰੋਮਣੀ ਕਮੇਟੀ ਮੈਂਬਰ)ਜਗਜੀਤ ਸਿੰਘ,ਸੁਰਜੀਤ ਸਿੰਘ,ਪਰਮਿੰਦਰ ਪਾਲ ਸਿੰਘ ਕਾਲੀਆ,ਜੇਲ ਸੁਪਰਡੈਂਟ ਕੰਵਲਪ੍ਰੀਤ ਸਿੰਘ ਚੀਮਾ, ਜਥੇਦਾਰ ਚਰਨਜੀਤ ਸਿੰਘ, ਸਰਪੰਚ ਨਾਹਰ ਸਿੰਘ, ਸਾਬਕਾ ਸਰਪੰਚ ਜੋਰਾ ਸਿੰਘ, ਬਾਬਾ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ ਵਾਲੇ, ਨਵਦੀਪ ਸਿੰਘ ਬੱਬੂ, ਜਗਤਾਰ ਸਿੰਘ ਫੌਜੀ, ਧਰਮਪਾਲ ਸਿੰਘ,ਮਾ਼ ਮਲਕੀਤ ਸਿੰਘ, ਖੁਸ਼ਹਾਲੀ ਦੇ ਰਾਖੇ ਸਾਬਕਾ ਸੈਨਿਕ ਵੈਲਫੇਅਰ ਸੁਸਾਇਟੀ ਪੰਜਾਬ,ਸੂਬੇਦਾਰ ਹਰਬੰਸ ਸਿੰਘ, ਸੂਬੇਦਾਰ ਦਰਸ਼ਨ ਸਿੰਘ,ਨਾਇਕ ਪਲਵਿੰਦਰ ਸਿੰਘ, ਸੂਬੇਦਾਰ ਗੁਰਚਰਨ ਸਿੰਘ, ਹੌਲਦਾਰ ਤੇਜਿੰਦਰ ਸਿੰਘ, ਸੈਨਿਕ ਵੈਲਫੇਅਰ ਦਫ਼ਤਰ ਲੁਧਿਆਣਾ ਵੱਲੋਂ ਕੈਪਟਨ ਗੁਰਮਿੰਦਰ ਸਿੰਘ,ਅਮਰੀਕ ਸਿੰਘ ਅਮਰਜੀਤ ਸਿੰਘ, ਹਰਬੰਸ ਸਿੰਘ,ਕਰਨਲ ਸੁਰਜੀਤ ਸਿੰਘ ਘਲੋਟੀ,ਚਰਨ ਸਿੰਘ, ਕੈਪਟਨ ਮਨਜੀਤ ਸਿੰਘ ਵਾਲੀਆ, ਗੁਰਬਿੰਦਰ ਸਿੰਘ ਬਿੰਦਾ ਪ੍ਰਧਾਨ ਬੇਰਕਲਾਂ, ਸੱਤਾ ਰੋੜੀਆਂ,ਲਾਲੀ ਐਮ ਸੀ ਮਲੌਦ, ਦਰਸ਼ਨ ਸਿੰਘ ਖੰਨਾ, ਮਨਜੀਤ ਸਿੰਘ,ਕੌਂਸਲਰ ਹਰਭਜਨ ਸਿੰਘ ਸੰਦੀਲਾ,ਪ੍ਰਿੰਸੀਪਲ ਮਲਕੀਤ ਸਿੰਘ ਰਾਮਗੜ੍ਹ ਸਰਦਾਰਾਂ, ਸਿੱਖਲਾਈ ਆਰਮੀ ਸੂਬੇਦਾਰ ਮੇਜਰ ਬੰਤ ਸਿੰਘ, ਸੂਬੇਦਾਰ ਮੇਜਰ ਭਗਵੰਤ ਸਿੰਘ, ਸੂਬੇਦਾਰ ਮੇਜਰ ਬਲਵਿੰਦਰ ਸਿੰਘ, ਸੂਬੇਦਾਰ ਮੁਕੰਦ ਸਿੰਘ, ਸੂਬੇਦਾਰ ਹਰਵਿੰਦਰ ਸਿੰਘ, ਸੂਬੇਦਾਰ ਰਵਿੰਦਰ ਸਿੰਘ, ਸੂਬੇਦਾਰ ਕਾਹਲਾ ਸਿੰਘ, ਹੌਲਦਾਰ ਮਹਿੰਦਰ ਸਿੰਘ, ਨਾਇਕ ਗਗਨਦੀਪ ਸਿੰਘ, ਹੌਲਦਾਰ ਮਾਨ ਸਿੰਘ, ਨਗਰ ਪੰਚਾਇਤ ਰਾਮਗੜ੍ਹ ਸਰਦਾਰਾਂ,ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਅਤੇ ਨਗਰ ਨਿਵਾਸੀ ਹਾਜ਼ਰ ਸਨ।ਇਸਤੋਂ ਇਲਾਵਾ ਪੰਜਾਬ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਸ਼ੋਕ ਸੰਦੇਸ਼ ਭੇਜੇ ਗਏ।