ਚੰਡੀਗੜ੍ਹ 9 ਜੂਨ,( ਅੰਜੂ ਅਮਨਦੀਪ ਗਰੋਵਰ/ ਭਗਤ ਰਾਮ ਰੰਗਾੜਾ/ਵਰਲਡ ਪੰਜਾਬੀ ਟਾਈਮਜ਼)
ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ:) ਮੁਹਾਲੀ ਵੱਲੋਂ ਪੰਜਾਬ ਕਲਾ ਭਵਨ ਸੈਕਟਰ-16 ਚੰਡੀਗੜ੍ਹ ਵਿਖੇ ਇੱਕ ਸ਼ਾਨਦਾਰ ਸਾਹਿਤਕ ਇਕੱਤਰਤਾ ਕੀਤੀ ਗਈ ਜਿਸ ਦੀ ਪ੍ਰਧਾਨਗੀ ਮੰਚ ਦੇ ਸਰਪ੍ਰਸਤ ਡਾ. ਦੀਪਕ ਮਨਮੋਹਨ ਸਿੰਘ ਨੇ ਕੀਤੀ ਜਦ ਕਿ ਪ੍ਰਧਾਨਗੀ ਮੰਡਲ ਵਿੱਚ ਮੰਚ ਦੇ ਪ੍ਰਧਾਨ ਇੰਜੀ. ਜਸਪਾਲ ਸਿੰਘ ਦੇਸੂਵੀ, ਡਾ. ਸ਼ਿੰਦਰਪਾਲ ਸਿੰਘ, ਡਾ. ਦਵਿੰਦਰ ਸਿੰਘ ਬੋਹਾ, ਗੁਰਦਰਸ਼ਨ ਸਿੰਘ ਮਾਵੀ ਅਤੇ ਬਲਕਾਰ ਸਿੰਘ ਸਿੱਧੂ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਸੁਰਜੀਤ ਸਿੰਘ ਧੀਰ ਵੱਲੋਂ ਸ਼ਬਦ ਨਾਲ ਕੀਤੀ ਗਈ। ਮੰਚ ਦੇ ਜਨਰਲ ਸਕੱਤਰ ਭਗਤ ਰਾਮ ਰੰਗਾੜਾ ਨੇ ਮੰਚ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਵਿਛੜੀਆਂ ਰੂਹਾਂ ਪਦਮ ਸ਼੍ਰੀ ਸੁਰਜੀਤ ਪਾਤਰ, ਨਾਮਵਰ ਗ਼ਜ਼ਲਗੋ ਅਜਮੇਰ ਸਾਗਰ ਅਤੇ ਜਸਪਾਲ ਸਿੰਘ ਦੇਸੂਵੀ ਦੇ ਪੂਜਨੀਕ ਮਾਤਾ ਗੁਰਨਾਮ ਕੌਰ ਹੁਰਾਂ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ। ਮੰਚ ਦੇ ਪ੍ਰਧਾਨ ਜਸਪਾਲ ਸਿੰਘ ਦੇਸੂਵੀ ਨੇ ਹਾਜ਼ਰੀਨ ਨੂੰ ਜੀ ਆਇਆਂ ਕਿਹਾ ਤੇ ਮੰਚ ਦੀ ਰੂਪ-ਰੇਖਾ ਬਾਰੇ ਦੱਸਿਆ। ਉਪਰੰਤ ਗਿਆਨ ਸਿੰਘ ਦਰਦੀ (ਕੈਨੇਡਾ) ਗ਼ਜ਼ਲਗੋ ਦੀ ਪੁਸਤਕ ‘ਸੰਵੇਦਨਾ’ (ਗ਼ਜ਼ਲ ਸੰਗ੍ਰਹਿ) ਦਾ ਲੋਕ ਅਰਪਣ ਤਾੜੀਆਂ ਦੀ ਗੂੰਜ ਵਿੱਚ ਕੀਤਾ ਗਿਆ। ਪੁਸਤਕ ਤੇ ਪਰਚਾ ਰਾਜ ਕੁਮਾਰ ਸਾਹੋਵਾਲੀਆ ਸਾਬਕਾ ਡਿਪਟੀ ਸੈਕਟਰੀ ਪੰਜਾਬ ਸਰਕਾਰ ਵੱਲੋਂ ਪੜ੍ਹਿਆ ਗਿਆ। ਉਨ੍ਹਾਂ ਕਿਹਾ ਕਿ ਇਹ ਪੁਸਤਕ ਮਿਆਰੀ ਤੇ ਨਿਆਰੀ ਹੋਣ ਦੇ ਨਾਲ ਨਾਲ ਜਨ-ਸਾਧਾਰਨ ਦੀ ਪਹੁੰਚ ਵਿੱਚ ਸਹਿਜੇ ਹੀ ਆਉਣ ਵਾਲੀ ਹੈ ਤੇ ਪੁਸਤਕ ਲਾਇਬ੍ਰੇਰੀਆਂ ਵਿੱਚ ਸਾਂਭਣਯੋਗ ਹੈ। ਕਿਸੇ ਅਣਸੁਖਾਵੇਂ ਹਾਲਾਤ ਕਾਰਨ ਸਿਰੀ ਰਾਮ ਅਰਸ਼ ਨਹੀਂ ਆ ਸਕੇ ਪਰੰਤੂ ਉਨ੍ਹਾਂ ਨੇ ਇਸ ਪੁਸਤਕ ਸਬੰਧੀ ਆਪਣੀਆਂ ਸੁੱਭ ਇਛਾਵਾਂ ਭੇਜੀਆਂ। ਅਸ਼ੋਕ ਨਾਦਿਰ ਨੇ ਇਹ ਪੁਸਤਕ ਨੂੰ ਵਧੀਆ ਦੱਸਦੇ ਹੋਏ ਪੰਜਾਬੀ ਜਗਤ ਵਿੱਚ ਜੀ ਆਇਆਂ ਆਖਿਆ। ਦਵਿੰਦਰ ਬੋਹਾ, ਗੁਰਦਰਸ਼ਨ ਸਿੰਘ ਮਾਵੀ, ਬਲਕਾਰ ਸਿੰਘ ਸਿੱਧੂ ਅਤੇ ਰੰਗਾੜਾ ਨੇ ਵੀ ਪੁਸਤਕ ਦੀ ਪ੍ਰਸੰਸਾ ਕੀਤੀ। ਜਸਪਾਲ ਦੇਸੂਵੀ ਨੇ ਵਿਸ਼ੇਸ਼ ਟਿੱਪਣੀ ਕਰਦਿਆਂ ਹੋਇਆਂ ਕਿਹਾ ਕਿ ਪੁਸਤਕ ਵਿੱਚ ਸਾਰੀਆਂ ਸ਼ਾਮਲ ਗ਼ਜ਼ਲਾਂ ਗ਼ਜ਼ਲ ਵਿਧਾ ਅਨੁਸਾਰ ਦਰੁਸਤ ਹਨ ਅਤੇ ਇਹ ਸਾਡੇ ਪਰਿਵਾਰਕ, ਸਮਾਜਿਕ, ਰਾਜਨੀਤਿਕ ਅਤੇ ਹੋਰ ਮਨੋਵਿਗਿਆਨਕ ਸਰੋਕਾਰਾਂ ਨੂੰ ਛੂੰਹਦੀਆਂ ਹੋਈਆਂ ਪਾਠਕ ਦੇ ਮਨ ਤੇ ਡੂੰਘੀਆਂ ਪੈੜਾਂ ਛੱਡਦੀਆਂ ਹਨ। ਪ੍ਰਧਾਨਗੀ ਮੰਡਲ ਨੂੰ ਲੋਈ ਨਾਲ ਸਨਮਾਨਿਤ ਕਰਨ ਤੋਂ ਇਲਾਵਾ ਟਰਾਈਸਿਟੀ ਦੀਆਂ ਮੰਚ ਨਾਲ ਸਬੰਧਿਤ ਸਾਹਿਤ ਸਭਾਵਾਂ ਦੇ ਨੁਮਾਇੰਦਿਆਂ ਸਰਵ ਸ਼੍ਰੀ ਬਾਬੂ ਰਾਮ ਦੀਵਾਨਾ, ਬਲਕਾਰ ਸਿੰਘ ਸਿੱਧੂ, ਐਡਵੋਕੇਟ ਪ੍ਰਮਿੰਦਰ ਸਿੰਘ ਗਿੱਲ, ਦਵਿੰਦਰ ਕੌਰ ਢਿੱਲੋਂ, ਰਣਜੋਧ ਸਿੰਘ ਰਾਣਾ, ਜਸਵਿੰਦਰ ਸਿੰਘ ਕਾਈਨੌਰ, ਪ੍ਰਿੰ. ਬਹਾਦਰ ਸਿੰਘ ਗੋਸਲ, ਸੁਰਜੀਤ ਸੁਮਨ, ਅਸ਼ੋਕ ਨਾਦਿਰ, ਮਲਕੀਤ ਸਿੰਘ ਔਜਲਾ, ਮਨਮੋਹਨ ਸਿੰਘ ਦਾਊਂ, ਪਰਸਰਾਮ ਸਿੰਘ ਬੱਧਣ, ਗੁਰਵਿੰਦਰ ਸਿੰਘ ਅਮਨ, ਸੁਰਜੀਤ ਸਿੰਘ ਜੀਤ ਮੋਰਿੰਡਾ ਹੁਰਾਂ ਨੂੰ ਉਨ੍ਹਾਂ ਦੀਆਂ ਸਾਹਿਤਕ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਲੋਈ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਪਰਚਾ ਲੇਖਕ ਸਾਹੋਵਾਲੀਆ ਅਤੇ ਪੁਸਤਕ ਦੇ ਲੇਖਕ ਗਿਆਨ ਸਿੰਘ ਦਰਦੀ (ਕੈਨੇਡਾ) ਦੇ ਹਾਜ਼ਰ ਸਪੁੱਤਰ ਹਰਿੰਦਰ ਸਿੰਘ ਬਾਹਰਾ ਨੂੰ ਵੀ ਨਾਲ ਦੀ ਨਾਲ ਮੋਮੈਂਟੋ ਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ। ਦੂਜੇ ਪੜਾਅ ਵਿੱਚ ਕਵੀ ਦਰਬਾਰ ਕੀਤਾ ਗਿਆ। ਇਸ ਮੌਕੇ ਬਾਬੂ ਰਾਮ ਦੀਵਾਨਾ, ਪ੍ਰੋ. ਅਤੈ ਸਿੰਘ, ਸੁਰਜੀਤ ਸਿੰਘ ਧੀਰ, ਰਣਜੋਧ ਸਿੰਘ ਰਾਣਾ, ਪਿਆਰਾ ਸਿੰਘ ਰਾਹੀ, ਧਿਆਨ ਸਿੰਘ ਕਾਹਲੋਂ, ਸੁਰਜੀਤ ਸਿੰਘ ਜੀਤ ਮੋਰਿੰਡਾ, ਦਰਸ਼ਨ ਤਿਉਣਾ, ਬਲਵਿੰਦਰ ਸਿੰਘ ਢਿੱਲੋਂ, ਭੁਪਿੰਦਰ ਮਟੌਰ ਵਾਲਾ, ਮਨਜੀਤ ਪਾਲ ਸਿੰਘ, ਅਜੀਤ ਕਮਲ ਸਿੰਘ ਹਮਦਰਦ, ਗੁਰਚਰਨ ਸਿੰਘ, ਦਰਸ਼ਨ ਸਿੰਘ ਸਿੱਧੂ, ਦਵਿੰਦਰ ਕੌਰ ਢਿੱਲੋਂ, ਸਿਮਰਜੀਤ ਕੌਰ ਗਰੇਵਾਲ, ਮਨਜੀਤ ਕੌਰ ਮੁਹਾਲੀ, ਅਮਰਜੀਤ ਕੌਰ ਮੋਰਿੰਡਾ, ਗੁਰਦਾਸ ਸਿੰਘ ਦਾਸ, ਮਨਮੋਹਨ ਸਿੰਘ ਦਾਊਂ, ਗੋਪਾਲ ਸ਼ਰਮਾ, ਪ੍ਰੋ. ਕੇਵਲਜੀਤ ਸਿੰਘ, ਸੁਰਜੀਤ ਕੌਰ ਬੈਂਸ, ਹਰਭਜਨ ਕੌਰ ਢਿੱਲੋਂ, ਜਸਵੀਰ ਸਿੰਘ ਡਾਬਰ (ਢਿੱਲੋਂ), ਡਾ. ਮਨਜੀਤ ਸਿੰਘ ਬੱਲ ਅਤੇ ਡਾ. ਰੇਨੂੰ ਆਦਿ ਨੇ ਆਪੋ ਆਪਣੀਆਂ ਉਸਾਰੂ ਕਵਿਤਾਵਾਂ ਸੁਣਾ ਕੇ ਮਹਿਫ਼ਲ ਨੂੰ ਬੰਨ੍ਹੀ ਰੱਖਿਆ। ਮਨਮੋਹਨ ਸਿੰਘ ਦਾਊਂ ਅਤੇ ਬਹਾਦਰ ਸਿੰਘ ਗੋਸਲ ਹੁਰਾਂ ਨੇ ਪ੍ਰੋਗਰਾਮ ਦੀ ਪ੍ਰਸੰਸਾ ਕਰਦਿਆਂ ਅੱਗੇ ਵਾਸਤੇ ਸਭ ਨੂੰ ਮਿਲ ਕੇ ਸਹਿਯੋਗ ਦੇਣ ਦੀ ਗੱਲ ਕੀਤੀ। ਡਾ. ਦੀਪਕ ਮਨਮੋਹਨ ਸਿੰਘ ਨੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਸਮੁੱਚੇ ਪ੍ਰੋਗਰਾਮ ਨੂੰ ਨਿਵੇਕਲਾ ਦੱਸਦੇ ਹੋਏ ਕਿਹਾ ਕਿ ਜੋ ਜੋੜਦਾ ਹੈ ਉਹ ਮਹਾਂਪੁਰਸ਼ ਹੈ ਅਤੇ ਜੋ ਤੋੜਦਾ ਹੈ ਉਹ ਮਾਨਵ ਵਿਰੋਧੀ ਹੈ। ਉਨ੍ਹਾਂ ਨੇ ਪ੍ਰੇਰਨਾ ਦਿੱਤੀ ਕਿ ਸਾਹਿਤਕਾਰਾਂ ਨੂੰ ਮੇਲ ਮਿਲਾਪ ਨਾਲ ਹੀ ਰਹਿਣਾ ਚਾਹੀਦਾ ਹੈ। ਉਨ੍ਹਾਂ ਦੇਸੂਵੀ ਜੀ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਤੁਹਾਡੇ ਸੁਪਨੇ ਅਵੱਸ਼ ਸਾਕਾਰ ਹੋਣਗੇ ਅਤੇ ਕਿਹਾ ਕਿ ਚੱਲਦੇ ਰਹੋ, ਸਾਡੀਆਂ ਸ਼ੁੱਭ ਇਛਾਵਾਂ ਤੁਹਾਡੇ ਨਾਲ ਹਨ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ। ਡਾ. ਸ਼ਿੰਦਰਪਾਲ ਸਿੰਘ ਨੇ ਸਭ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਉਸਾਰੂ ਪ੍ਰੋਗਰਾਮ ਮੰਚ ਵੱਲੋਂ ਅੱਗੇ ਵੀ ਹੁੰਦੇ ਰਹਿਣਗੇ। ਰੰਗਾੜਾ ਨੇ ਸਟੇਜ਼ ਦੀ ਕਾਰਵਾਈ ਬਾਖੂਬੀ ਨਿਭਾਈ। ਇਹ ਆਪਣੀ ਕਿਸਮ ਦਾ ਪ੍ਰੋਗਰਾਮ ਸ਼ਾਨਦਾਰ ਰਿਹਾ ਅਤੇ ਆਪਣੀਆਂ ਨਿਵੇਕਲੀਆਂ ਪੈੜਾਂ ਛੱਡ ਗਿਆ।
Leave a Comment
Your email address will not be published. Required fields are marked with *