ਰੋਪੜ, 31 ਮਾਰਚ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਦਸ਼ਮੇਸ਼ ਯੂਥ ਕਲੱਬ ਗ੍ਰੀਨ ਐਵੇਨਿਊ ਰੋਪੜ ਵੱਲੋਂ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਲਗਵਾਇਆ 10ਵਾਂ ਖੂਨਦਾਨ ਕੈਂਪ ਸ਼ਾਨਦਾਰ ਰਿਹਾ। ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਭਾਉਵਾਲ ਨੇ ਦੱਸਿਆ ਕਿ ਉਦਘਾਟਨ ਬਾਬਾ ਅਵਤਾਰ ਸਿੰਘ (ਟਿੱਬੀ ਸਾਹਿਬ) ਨੇ ਕੀਤਾ ਅਤੇ ਅਲਫ਼ਾ ਬਲੱਡ ਸੈਂਟਰ ਡਾਕਟਰ ਸੁਰਜੀਤ ਸਿੰਘ ਹਸਪਤਾਲ ਦੀ ਟੀਮ ਨੇ ਸਮੁੱਚੀਆਂ ਤਕਨੀਕੀ ਸੇਵਾਵਾਂ ਨਿਭਾਈਆਂ। ਬਾਬਾ ਅਵਤਾਰ ਸਿੰਘ ਨੇ ਖੂਨਦਾਨ ਦੀ ਮਹੱਤਤਾ ਬਾਰੇ ਜਾਗਰੂਕ ਕਰਦਿਆਂ ਖੂਨਦਾਨ ਉਪਰੰਤ ਬਚਣ ਵਾਲੀਆਂ ਬੇਸ਼ਕੀਮਤੀ ਜਿੰਦਗੀਆਂ ਦੇ ਨਾਲ਼ ਨਾਲ਼ ਦਾਨੀਆਂ ਨੂੰ ਮਿਲਣ ਵਾਲ਼ੀ ਆਤਮਿਕ ਖੁਸ਼ੀ ਬਾਰੇ ਚਾਨਣਾ ਪਾਇਆ। ਉਨ੍ਹਾਂ ਵਿਸਥਾਰ ਨਾਲ਼ ਸਮਝਾਇਆ ਕਿ ਖੂਨਦਾਨ ਕਰਨ ਨਾਲ਼ ਕਿਸੇ ਵੀ ਤਰ੍ਹਾਂ ਦੀ ਸਰੀਰਕ ਜਾਂ ਮਾਨਸਿਕ ਕਮਜੋਰੀ ਨਹੀਂ ਆਉਂਦੀ। ਕੈਂਪ ਵਿੱਚ ਬਘੇਲ ਸਿੰਘ ਐਮ.ਡੀ. ਆਰ.ਪੀ.ਬੀ. ਗਰੁੱਪ ਅਤੇ ਰੋਟਰੀ ਕਲੱਬ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਖੇਡ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ, ਜਰਨੈਲ ਸਿੰਘ, ਰੋਟਰੀ ਪ੍ਰਧਾਨ ਅਜਮੇਰ ਸਿੰਘ, ਜਸਵਿੰਦਰ ਸਿੰਘ ਬਾਲਾ, ਮਨਜੀਤ ਸਿੰਘ, ਐਮ.ਸੀ. ਸਰਬਜੀਤ ਸਿੰਘ, ਰੁਪਿੰਦਰ ਸਿੰਘ ਉਬਰਾਏ, ਨਿਰੰਜਨ ਸਿੰਘ, ਜਸਵੀਰ ਸਿੰਘ, ਅਮਨਪ੍ਰੀਤ ਸਿੰਘ ਜੇ.ਈ., ਪਰਮਜੀਤ ਸਿੰਘ, ਸਰਬਜੀਤ ਸਿੰਘ, ਬਲਪ੍ਰੀਤ ਸਿੰਘ ਅਤੇ ਹੋਰ ਕਲੱਬ ਮੈਂਬਰ ਹਾਜ਼ਰ ਸਨ।