ਚੰਡੀਗੜ੍ਹ, 19 ਦੰਸਬਰ(ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼)
ਮਹਿਕਦੇ ਅਲਫ਼ਾਜ਼ ਸਾਹਿਤ ਸਭਾ ਵੱਲੋਂ ਤ੍ਰੈਭਾਸ਼ੀ ਕਵੀ ਦਰਬਾਰ , 16 ਦਿਸੰਬਰ 2023 ਦਿਨ ਸ਼ਨੀਵਾਰ ਨੂੰ ਆਨਲਾਈਨ ਜ਼ੂਮ ਐਪ ਤੇ ਸਭਾ ਦੇ ਸੰਸਥਾਪਕ / ਪ੍ਰਧਾਨ ਡਾ ਰਵਿੰਦਰ ਕੌਰ ਭਾਟੀਆ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ।
ਡਾ. ਰਵਿੰਦਰ ਕੌਰ ਭਾਟੀਆ ਨੇ ਆਪਣੇ ਮੋਹ ਭਿੱਜੇ ਸ਼ਬਦਾਂ ਨਾਲ ਸਾਰੇ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕੀਤਾ। ਪ੍ਰੋਗਰਾਮ ਦਾ ਸੰਚਾਲਨ ਸਾਹਿਤ ਸਭਾ ਦੀ ਮੁੱਖ ਸਲਾਹਕਾਰ ਮੀਤਾ ਖੰਨਾ ਨੇ ਅਤੇ ਸਰਬਜੀਤ ਹਾਜ਼ੀਪੁਰ ਨੇ ਬੜੇ ਹੀ ਉਮਦਾ ਅਤੇ ਕਾਵਿ ਮਈ ਢੰਗ ਨਾਲ ਕੀਤਾ।
ਪ੍ਰੋਗਰਾਮ ਦਾ ਆਗਾਜ਼ ਸੁਰੀਲੀ ਆਵਾਜ਼ ਦੀ ਮਲਿਕਾ ਮੀਤਾ ਖੰਨਾ ਨੇ ਕੀਤਾ। ਸੰਸਥਾ ਦੀ ਪ੍ਰਧਾਨ ਅਤੇ ਸੰਸਥਾਪਕ ਡਾਕਟਰ ਰਵਿੰਦਰ ਕੌਰ ਭਾਟੀਆ ਨੇ ਸਾਰਿਆਂ ਦਾ ਰਸਮੀਂ ਤੌਰ ਤੇ ਸਵਾਗਤ ਕੀਤਾ ਅਤੇ ਲਹਿੰਦੇ ਪੰਜਾਬ ਦੀ ਸ਼ਾਨ, ਗ਼ਜ਼ਲਗੋ ਹਾਫਿਜ਼ ਫ਼ਿਦਾ ਨੂੰ ਉਹਨਾਂ ਦੇ ਪਲੇਠੇ ਗ਼ਜ਼ਲ ਸੰਗ੍ਰਹਿ “ਵਾਹ” ਦੇ ਲੋਕ ਅਰਪਣ ਤੇ ਵਧਾਈ ਦਿੱਤੀ । ਤਜਿੰਦਰ ਸਿੰਘ ਅੰਜਾਨਾ ਵੱਲੋਂ ਹਾਫਿਜ਼ ਫਿ਼ਦਾ ਦੀ ਪੁਸਤਕ ਤੇ ਬਹੁਤ ਹੀ ਸੰਜ਼ੀਦਾ ਢੰਗ ਨਾਲ ਪਰਚਾ ਪੜ੍ਹਿਆ ਗਿਆ। ਲਹਿੰਦੇ ਪੰਜਾਬ ਤੋਂ ਡਾ ਰਜ਼ਾਕ ਸ਼ਾਹਿਦ, ਡਾ. ਅਨੀਸ਼ ਗਰਗ, ਰੇਖਾ ਮਹਾਜਨ, ਸੁਦੇਸ਼ ਨੂਰ, ਤਨਵੀਰ ,ਹਾਮਿਦ ਹਮੀਦੀ, ਪਰਮਪ੍ਰੀਤ ਕੌਰ ਬਾਘਾ, ਬਲਵਿੰਦਰ ਦਿਲਦਾਰ , ਮਨਪ੍ਰੀਤ ਕੌਰ ਸੰਧੂ, ਬਲਜਿੰਦਰ ਕੌਰ ਸ਼ੇਰਗਿੱਲ ਅਤੇ ਵੰਦਨਾ ਠਾਕੁਰ ਨੇ ਆਪਣੀਆਂ ਰਚਨਾਵਾਂ ਨਾਲ ਸਭ ਦਾ ਮਨ ਮੋਹ ਲਿਆ। ਅੰਜੂ ਅਮਨਦੀਪ ਗਰੋਵਰ, ਮੀਤਾ ਖੰਨਾ, ਸਰਬਜੀਤ ਹਾਜ਼ੀਪੁਰ ਅਤੇ ਡਾ ਰਵਿੰਦਰ ਭਾਟੀਆ ਨੇ ਆਪਣੇ ਖੂਬਸੂਰਤ ਸ਼ਬਦਾਂ ਨਾਲ ਮਹਿਫ਼ਿਲ ਵਿਚ ਰੰਗ ਬੰਨ੍ਹਿਆ ਅਤੇ ਸਭ ਤੋਂ ਵਾਹ ਵਾਹ ਖੱਟੀ। ਅੰਤ ਵਿਚ ਸਭਾ ਦੇ ਸਰਪ੍ਰਸਤ/ ਪ੍ਰਧਾਨ ਡਾ ਰਵਿੰਦਰ ਭਾਟੀਆ , ਮੁੱਖ ਸਲਾਹਕਾਰ ਮੀਤਾ ਖੰਨਾ ਅਤੇ ਮੀਤ ਪ੍ਰਧਾਨ ਅੰਜੂ ਅਮਨਦੀਪ ਗਰੋਵਰ ਨੇ ਸ਼ਿਰਕਤ ਕਰਨ ਵਾਲੇ ਮਹਿਮਾਨਾਂ ਦਾ ਤੇ ਕਵੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਅਤੇ ਅੱਗੋਂ ਤੋਂ ਵੀ ਮਾਂ ਬੋਲੀ ਦੀ ਸੇਵਾ ਵਿਚ ਨਿਰੰਤਰ ਯੋਗਦਾਨ ਪਾਉਣ ਲਈ ਵਾਅਦਾ ਕੀਤਾ। ਇਸ ਮੁਸ਼ਾਇਰੇ ਵਿੱਚ ਸਭਾ ਦੇ ਜਰਨਲ ਸਕੱਤਰ ਅਮਨਵੀਰ ਸਿੰਘ ਧਾਮੀ ਦੀ ਗੈਰ ਹਾਜ਼ਰੀ ਸਭ ਨੂੰ ਖਲੀ ਅਤੇ ਉਹਨਾਂ ਦਾ ਤਕਨੀਕੀ ਯੋਗਦਾਨ ਲਈ ਡਾ. ਰਵਿੰਦਰ ਕੌਰ ਭਾਟੀਆ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ ।
ਮਹਿਕਦੇ ਅਲਫ਼ਾਜ਼ ਸਾਹਿਤ ਸਭਾ ਦੀ ਇਹ ਤ੍ਰੈਭਾਸ਼ੀ ਕਾਵਿ – ਗੋਸ਼ਟੀ ਬਹੁਤ ਸਫ਼ਲ ਰਹੀ।
Leave a Comment
Your email address will not be published. Required fields are marked with *