ਰਾਸ਼ਟਰੀ ਕਾਵਿ ਸਾਗਰ ਨੇ ਸਤਾਈ ਤਾਰੀਖ ਨੂੰ ਮਹੀਨਾਵਾਰ ਕਵਿ ਗੋਸ਼ਠੀ ਗਣਤੰਤਰ ਦਿਵਸ ਤੇ ਸ੍ਰੀਰਾਮ ਜੀ ਦੀ ਵੰਦਨਾ ਨੂੰ ਸਮਰਪਿਤ ਕੀਤੀ । ਇਸ ਓਨ ਲਾਈਨ ਕਾਵਿ ਗੋਸ਼ਠੀ ਵਿਚ ਸ਼੍ਰੀ ਅਨਿਲ ਕੁਲਸ਼੍ਰੇਸ਼ਟ ਜੀ ਸਿੰਗਾਪੁਰ ਤੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ਼੍ਰੀਮਤੀ ਰੇਖਾ ਨਾਯਰ ਜੀ ਨੇ ਖਾਸ ਮਹਿਮਾਨ ਵਜੋਂ ਸ਼ਿਰਕਤ ਕੀਤੀ। ਰਾਸ਼ਟਰੀ ਕਾਵਿ ਸਾਗਰ ਦੀ ਪ੍ਰਧਾਨ ਆਸ਼ਾ ਸ਼ਰਮਾ ਨੇ ਆਏ ਸਭ ਕਵੀਆਂ ਤੇ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਸਭਾ ਦੀ ਗਤੀ ਵਿਧੀਆਂ ਬਾਰੇ ਜਾਣਕਾਰੀ ਦਿੱਤੀ । ਉਹਨਾ ਨੇ ਗਣਤੰਤਰ ਦਿਵਸ ਤੇ ਸ੍ਰੀ ਰਾਮ ਜੀ ਦੀ ਸਥਾਪਨਾ ਤੇ ਸਭ ਨੂੰ ਵਧਾਈ ਦਿੱਤੀ ।ਡਾ. ਉਮਾ ਸ਼ਰਮਾ ਜੀ ਨੇ ਬਾਖੂਬੀ ਮੰਚ ਸੰਚਾਲਨ ਕੀਤਾ । ਇਸ ਪ੍ਰੋਗਰਾਮ ਵਿਚ ਕੁੱਲ 24 ਕਵੀਆਂ ਨੇ ਭਾਗ ਲਿਆ। ਸਭ ਨੇ ਆਪਣੀ ਕਵਿਤਾ ਨਾਲ ਸਮਾਂ ਬੰਨ੍ਹਿਆ।
ਇਸ ਸਮਾਗਮ ਵਿਚ ਭਾਗ ਲੈਣ ਵਾਲੇ ਕਾਵਿ ਸਨ ਅਨਿਲ ਕੁਮਾਰ, ਕੁਲਸ਼੍ਰੇਸ਼ਠ, ਰੇਖਾ ਨਾਯਰ, ਪ੍ਰਕਾਸ਼ ਕੌਰ ਪਾਸਨ, ਡਾ.ਉਮਾ, ਆਸ਼ਾ ਸ਼ਰਮਾ, ਪੋਲੀ ਬਰਾੜ, ਜਾਗ੍ਰਿਤੀ ਗੌੜ, ਨੀਰਜਾ ਸ਼ਰਮਾ, ਅਮਰਜੀਤ ਕੌਰ ਮੋਰਿੰਡਾ, ਮਨੂੰ ਮਾਨਵ, ਹਰਜਿੰਦਰ ਕੌਰ , ਵੀਰਪਾਲ ਮੋਹਲ, ਮਨਪ੍ਰੀਤ ਕੌਰ ਮੱਟੂ, ਡਾਕਟਰ ਸੁਦੇਸ਼ ਚੁੱਘ, ਜਗਦੀਸ਼ ਕੌਰ ,ਨਿਸ਼ਾ ਜੀ, ਕਮਲਾ ਸ਼ਰਮਾ, ਪਰਮਜੀਤ ਜੈਸਵਾਲ, ਸੁਖਵਿੰਦਰ ਸਿੰਘ, ਅਰੁਣਾ ਡੋਗਰਾ ,ਹਰਜਿੰਦਰ ਸੱਧਰ, ਡਾ. ਹਰਜੀਤ ਸੱਧਰ ਅਤੇ ਮੰਗਤ ਖਾਨ ਜੀ। ਦੇਸ਼ ਭਗਤੀ ਨੂੰ ਹਰ ਇਕ ਕਵੀ ਦੇ ਦਿਲ ਅੰਦਰ ਵਸਿਆ ਦੇਖਿਆ ਗਿਆ। ਸ਼੍ਰੀ ਰਾਮ ਦੀ ਮਹਿਮਾ ਨਾਲ ਕਾਵੀ ਦਰਬਾਰ ਗੂੰਜ ਉੱਠਿਆ । ਖਾਸ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਨੇ ਕਵੀਆਂ ਦੀ ਬਹੁਤ ਤਾਰੀਫ਼ ਕੀਤੀ ਤੇ ਪ੍ਰੋਗਰਾਮ ਨੂੰ ਇੱਕ ਉੱਚ ਸਤੱਰੀ ਪ੍ਰੋਗਰਾਮ ਦੱਸਿਆ । ਮੁੱਖ ਮਹਿਮਾਨ ਵੱਲੋਂ ਦੇਸ਼ ਦੇ ਅੱਲਗ ਅੱਲਗ ਹਿੱਸੇ ਤੋਂ ਆਏ ਕਵੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਆਖਿਰ ਵਿਚ ਉਮਾ ਜੀ ਤੇ ਆਸ਼ਾ ਜੀ ਨੇ ਸਭ ਦਾ ਧੰਨਵਾਦ ਕੀਤਾ । ਪ੍ਰੋਗਰਾਮ ਬਹੁਤ ਕਾਮਯਾਬ ਹੋ ਨਿਬੜਿਆ।

Posted inਸਾਹਿਤ ਸਭਿਆਚਾਰ