ਕੋਟਕਪੂਰਾ, 28 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸੰਯੁਕਤ ਕਿਸਾਨ ਮੋਰਚਾ ਜਿਲ੍ਹਾ ਫਰੀਦਕੋਟ ਨੇ ਵੱਖ-ਵੱਖ ਥਾਵਾਂ ’ਤੇ ਕੇਂਦਰ ਅਤੇ ਹਰਿਆਣਾ ਸਰਕਾਰਾਂ ਖਿਲਾਫ ਬੋਲਣ ਵਾਲੇ ਆਗੂਆਂ ’ਚ ਕੌਮੀ ਕਿਸਾਨ ਯੂਨੀਅਨ ਸੂਬਾ ਪ੍ਰਧਾਨ ਬਿੰਦਰ ਬਿੰਦਰ ਸਿੰਘ ਗੋਲੇਵਾਲਾ ਬੀਕੇਯੂ ਕਾਦੀਆਂ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਗੋਲੇਵਾਲਾ ਕੌਮੀ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਜਨਰਲ ਸ਼ਮਸੇਰ ਸਿੰਘ ਕਿੰਗਰਾ, ਬੀਕੇਯੂ ਏਕਤਾ ਮਾਲਵਾ ਦੇ ਸੂਬਾ ਮੀਤ ਪ੍ਰਧਾਨ ਬਖਤੋਰ ਸਿੰਘ ਸਾਦਿਕ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜਿਲਾ ਜਨਰਲ ਸਕੱਤਰ ਭੁਪਿੰਦਰ ਸਿੰਘ ਔਲਖ, ਜਿਲਾ ਜੁਅੰਇਟ ਸਕੱਤਰ ਸੁਖਦੇਵ ਸਿੰਘ ਬੱਬੀ ਬਰਾੜ, ਕਾਮਰੇਡ ਦਲੀਪ ਸਿੰਘ, ਬੀਕੇਯੂ ਲੱਖੋਵਾਲ ਦੇ ਜਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਹਰੀਏਵਾਲਾ ਕੁੱਲ ਹਿੰਦ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਤੁੰਬੜਭੰਨ ਕਿਰਤੀ ਕਿਸਾਨ ਯੂਨੀਅਨ ਦੇ ਰਾਜਿੰਦਰ ਸਿੰਘ ਕਿੰਗਰਾ ਬੀਕੇਯੂ ਡਕੌਂਦਾ ਧਨੇਰ ਜਿਲ੍ਹਾ ਪ੍ਰਧਾਨ ਜਸਕਰਨ ਸਿੰਘ ਰਾਜਬੀਰ ਸਿੰਘ ਗਿੱਲ ਸੰਧਵਾਂ ਸਕੱਤਰ ਜਰਨਲ ਬੀਕੇਯੂ ਕਾਦੀਆਂ ਆਦਿ ਬੋਲਦਿਆਂ ਕਿਹਾ ਕਿ ਮੋਦੀ ਸਰਕਾਰ ਹਰਿਆਣਾ ਸਰਕਾਰ ਰਲਕੇ ਕਿਸਾਨਾਂ ਉਪਰ ਤਸੱਦਦ ਕਰ ਰਹੀਆ ਹਨ, ਜਿਸਦੀ ਪੁਰਜੋਰ ਨਿਖੇਧੀ ਕੀਤੀ ਜਾਂਦੀ ਹੈ ਕਿ ਤੇ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਕਿ ਖਨੌਰੀ ਬਾਡਰ ਤੇ ਸ਼ੁੱਭਕਰਨ ਸਿੰਘ ਨੂੰ ਸਹੀਦ ਕਰਨ ਵਾਲੇ ਦੋਸੀਆਂ ਖਿਲਾਫ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਵੇ ਜੇਕਰ ਦੋਸ਼ੀ ਮੁਲਾਜਮਾਂ ਖਿਲਾਫ ਕੋਈ ਕਾਰਵਾਈ ਨਾ ਕੀਤੀ ਤਾਂ ਸੰਯੁਕਤ ਕਿਸਾਨ ਮੋਰਚਾ ਸੰਘਰਸ ਤੇਜ ਕਰੇਗਾ ਸੰਸਾਰ ਵਪਾਰ ਸੰਸਥਾ ਦੀ ਜੋ ਆਬੂਧਾਬੀ ਵਿਖੇ ਮੀਟਿੰਗ ਅੱਜ ਹੋ ਰਹੀ ਹੈ ਉਸ ਦੀ ਸੰਯੁਕਤ ਕਿਸਾਨ ਮੋਰਚਾ ਨਿਖੇਧੀ ਕਰਦੇ ਹੋਏ ਭਾਰਤ ਸਰਕਾਰ ਨੂੰ ਸੰਸਾਰ ਵਪਾਰ ਸੰਸਥਾ ਵਿੱਚੋਂ ਬਾਹਰ ਆਉਣ ਦੀ ਬੇਨਤੀ ਕਰਦਾ ਹੈ ਕਿਉਂਕਿ ਇਹ ਸੰਸਥਾ ਵੱਡੇ ਘਰਾਣਿਆਂ ਦੇ ਪੱਗ ਪੂਰਦੀ ਹੈ ਜੋ ਦੇਸ ਦੇ ਕਿਸਾਨ ਮਜਦੂਰ, ਛੋਟੇ ਦੁਕਾਨਦਾਰ ਲਈ ਘਾਤਕ ਹੈ। ਇਸ ਮੌਕੇ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ ਕਿਲਾ ਨੌਂ, ਜਸਵੀਰ ਸਿੰਘ ਗਿੱਲ ਧੂੜਕੋਟ, ਜਗਸੀਰ ਸਿੰਘ ਸਾਧੂ ਵਾਲਾ ਦਰਸ਼ਨ ਸਿੰਘ ਕੋਟਸੁਖੀਆ, ਨਛੱਤਰ ਸਿੰਘ ਕੋਟਸੁਖੀਆ, ਗੁਰਦਿੱਤ ਸਿੰਘ, ਜੋਰਾਂ ਸਿੰਘ ਭਾਣਾ, ਤਿਰਲੋਚਨ ਸਿੰਘ, ਸਮਸੇਰ ਸਿੰਘ ਸੰਧੂ, ਰਣਧੀਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।