ਫਰੀਦਕੋਟ, 13 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਕਾਨਵੈਂਟ ਸਕੂਲ ਭਾਣਾ ਦੇ ਵਿਦਿਆਰਥੀਆਂ ਨੇ ਤਿੰਨ ਰੋਜ਼ਾ ਵਿੱਦਿਅਕ ਟੂਰ ਲਾਇਆ ਗਿਆ। ਇਸ ਟੂਰ ਦੇ ਪਹਿਲੇ ਦਿਨ ਸਕੂਲ ਦੇ 150 ਵਿਦਿਆਰਥੀ ਸਕੂਲ ਤੋਂ ਗੁਰਦੁਆਰਾ ਰਾੜਾ ਸਾਹਿਬ ਪਹੁੰਚੇ। ਇਸ ਅਸਥਾਨ ਦੇ ਦਰਸ਼ਨਾਂ ਤੋਂ ਬਾਅਦ ਵਿਦਿਆਰਥੀਆਂ ਨੂੰ ਛੱਤ ਬੀੜ ਜ਼ੀਰਕਪੁਰ ਲਿਜਾ ਕੇ ਛੱਡ ਰਹਿ ਰਹੇ ਪਸ਼ੂ, ਪੰਛੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਸ਼ਾਮ ਨੂੰ ਸਕੂਲ ਦੇ ਵਿਦਿਆਰਥੀ ਗੁਰਦੁਆਰਾ ਨਾਢਾ ਸਾਹਿਬ, ਪਾਤਸ਼ਾਹੀ 10 ਵੀਂ ਵਿਖੇ ਪਹੁੰਚੇ। ਇੱਥੇ ਵਿਦਿਆਰਥੀਆਂ ਨੂੰ ਇਤਿਹਾਸਿਕ ਜਾਣਕਾਰੀ ਪ੍ਰਦਾਨ ਕੀਤੀ ਗਈ। ਦੂਜੇੇ ਦਿਨ ਵਿਦਿਆਰਥੀ ਆਨੰਦਪੁਰ ਸਾਹਿਬ, ਗੁਰਦੁਆਰਾ ਕੇਸਗੜ੍ਹ ਸਾਹਿਬ ਪਹੁੰਚੇ। ਵਿਦਿਆਰਥੀਆਂ ਨੂੰ ਗੁਰਦੁਆਰਾ ਬਾਉਲੀ ਸਾਹਿਬ, ਕਿਲਾ ਆਨੰਦਗੜ ਸਾਹਿਬ, ਗੁਰਦੁਆਰਾ ਥੜਾ ਸਾਹਿਬ, ਗੁਰਦੁਆਰਾ ਅਕਾਲ ਬੁੰਗਾ, ਗੁਰਦੁਆਰਾ ਤਪ ਅਸਥਾਨ ਸਾਹਿਬ, ਗੁਰਦੁਆਰਾ ਭਾਈ ਜੈਤਾ ਜੀ, ਕਿਲਾ ਸ਼੍ਰੀ ਤਾਰਾ ਗੜ ਸਾਹਿਬ, ਗੁਰਦੁਆਰਾ ਲੋਹਗੜ ਸਾਹਿਬ, ਗੁਰਦੁਆਰਾ ਸੀਸ ਗੰਜ ਸਾਹਿਬ, ਗੁਦੁਆਰਾ ਭੋਰਾ ਸਾਹਿਬ ਦੇ ਦਰਸ਼ਨ ਕਰਵਾਏ ਗਏ। ਫ਼ਿਰ ਵਿਦਿਆਰਥੀ ਆਪਣੇ ਅਧਿਆਪਕਾਂ ਦੀ ਅਗਵਾਈ ’ਚ ਮਾਤਾ ਨੈਣਾ ਦੇਵੀ ਦੇ ਮੰਦਰ ਪਹੁੰਚੇ। ਇੱਥੇ ਦਰਸ਼ਨਾਂ ਉਪਰੰਤ ਵਿਦਿਆਰਥੀਆਂ ਨੇ ਤੀਜੇ ਦਿਨ ਵਿਰਾਸਤ-ਏ-ਖਾਲਸਾ ਵਿਖੇ ਪਹੁੰਚੇ ਆਪਣੇ ਗਿਆਨ ’ਚ ਵਾਧਾ ਕਰਦਿਆਂ ਪੁਰਾਣੇ ਪੰਜਾਬ ਦੀ ਤਸਵੀਰ, ਸਿੱਖ ਇਤਿਹਾਸ, ਅਜ਼ਾਦੀ ਲਹਿਰ, ਵੱਖ-ਵੱਖ ਸਮਿਆਂ ਦੀ ਲੜਾਈਆਂ ਅਤੇ ਮਹਾਨ ਹਸਤੀਆਂ ਬਾਰੇ ਗਿਆਨ ਪ੍ਰਾਪਤ ਕੀਤਾ। ਇਸ ਉਪਰੰਤ ਗੁਰਦੁਆਰਾ ਸਾਹਿਬ ਮਾਛੀਵਾੜਾ, ਪਾਤਸ਼ਾਹੀ 10ਵੀਂ ਵਿਖੇ ਪਹੁੰਚ ਕੇ ਇਤਿਹਾਸਿਕ ਜਾਣਕਾਰੀ ਹਾਸਲ ਕੀਤੀ। ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਭਗਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਹ ਟੂਰ ਬਹੁਤ ਹੀ ਯਾਦਗਰੀ ਰਿਹਾ। ਉਨ੍ਹਾਂ ਇਸ ਵਿੱਦਿਅਕ ਟੂਰ ਦਾ ਉਦੇਸ਼ ਵਿਦਿਆਰਥੀਆਂ ਨੂੰ ਸਾਡੇ ਗੌਰਵਮਈ ਇਤਿਹਾਸ ਦੀ ਜਾਣਕਾਰੀ ਦੇਣਾ ਸੀ। ਉਨ੍ਹਾਂ ਕਿਹਾ ਇਸ ਟੂਰ ਨਾਲ ਵਿਦਿਆਰਥੀਆਂ ਨੇ ਵਿਸ਼ੇਸ਼ ਕਰਕੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਵਿਦਿਆਰਥੀਆਂ ਦੇ ਅਮਲੀ ਗਿਆਨ ਨੂੰ ਵਧਾਉਣ ਲਈ ਭਵਿੱਖ ’ਚ ਅਜਿਹੇ ਟੂਰ ਨਿਰੰਤਰ ਕਰਵਾਏ ਜਾਣਗੇ। ਇਸ ਟੂਰ ’ਚ ਪਿ੍ਰੰਸੀਪਲ ਜਗਸੀਰ ਸਿੰਘ ਅਤੇ ਸਕੂਲ ਦਾ ਸਟਾਫ਼ ਵੀ ਵਿਦਿਆਰਥੀਆਂ ਦੇ ਨਾਲ ਸੀ।
Leave a Comment
Your email address will not be published. Required fields are marked with *