ਲੁਧਿਆਣਾਃ 9 ਫਰਵਰੀ (ਵਰਲਡ ਪੰਜਾਬੀ ਟਾਈਮਜ਼)
ਲੋਕ ਮੰਚ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਨਾਵਲਕਾਰ ਬਲਦੇਵ ਸਿੰਘ ਮੋਗਾ ਦੇ ਨਵੇਂ ਨਾਵਲ “ਯਸ਼ੋਧਰਾ —ਕਪਿਲਵਸਤੂ ਦੀ ਰਾਜ ਵਧੂ “ਦਾ ਲੋਕ ਅਰਪਨ ਤੇ ਵਿਚਾਰ ਸਮਾਗਮ 10 ਫ਼ਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿੱਚ ਸਵੇਰੇ 11ਵਜੇ ਹੋਵੇਗਾ। ਸਮਾਗਮ ਦੀ ਪ੍ਰਧਾਨਗੀ ਪ੍ਰੋਃ ਗੁਰਭਜਨ ਸਿੰਘ ਗਿੱਲ ਤੇ ਡਾਃ ਲਖਵਿੰਦਰ ਸਿੰਘ ਜੌਹਲ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਕਰਨਗੇ।
ਸਮਾਗਮ ਦੇ ਪ੍ਰਬੰਧਕ ਮਨਜਿੰਦਰ ਧਨੋਆ ਨੇ ਦੱਸਿਆ ਕਿ ਬਲਦੇਵ ਸਿੰਘ ਇਸ ਤੋਂ ਪਹਿਲਾਂ ਦੂਸਰਾ ਹੀਰੋਸ਼ੀਮਾ, ਲਾਲ ਬੱਤੀ, ਸੜਕਨਾਮਾ, ਸੂਰਜ ਦੀ ਅੱਖ, ਅੰਨਦਾਤਾ, ਸਤਿਲੁਜ ਵਹਿੰਦਾ ਰਿਹਾ, ਪੰਜਵਾਂ ਸਾਹਿਬਜ਼ਾਦਾ ਤੇ ਹੋਰ ਕਈ ਮਹੱਤਵਪੂਰਨ ਨਾਵਲ ਲਿਖ ਚੁਕੇ ਹਨ।
ਇਹ ਜਾਣਕਾਰੀ ਦੇਂਦਿਆਂ ਲੋਕ ਮੰਚ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਸੁੰਨੜ ਤੇ ਮੀਤ ਪ੍ਰਧਾਨ ਡਾਃ ਹਰਜਿੰਦਰ ਸਿੰਘ ਅਟਵਾਲ ਨੇ ਦੱਸਿਆ ਨੇ ਦੱਸਿਆ ਕਿ ਇਸ ਨਾਵਲ ਬਾਰੇ ਪ੍ਰਸਿੱਧ ਗਲਪ ਆਲੋਚਕ ਡਾਃ ਸੁਰਜੀਤ ਸਿੰਘ ਬਰਾੜ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਪਰਚੇ ਪੜ੍ਹਨਗੇ। ਵਿਚਾਰ ਚਰਚਾ ਦਾ ਆਰੰਭ ਸਃ ਬੂਟਾ ਸਿੰਘ ਚੌਹਾਨ ਤੇ ਡਾਃ ਗੁਰਜੀਤ ਸਿੰਘ ਸੰਧੂ ਕਰਨਗੇ।