ਹੁਣ ਨਾ ਰਿਹਾ ਸਾਂਝਾ ਵਿਹੜਾਂ
ਹੋਗੇ ਰਿਸ਼ਤੇ ਬੇਗਾਨੇ।
ਪਿਆਰ ਦਾ ਹੱਥ ਸਿਰਾਂ ਤੇ ਹੁਣ ਰਖੇਗਾ।
ਦਾਦਾ, ਦਾਦੀ, ਚਾਚਾ ਚਾਚੀ
ਸਭ ਅਲੱਗ ਹੋਏ।
ਨਾ ਪਿਆਰ ਨਾ ਕਿਸੇ ਲਾਡ ਕਰਨਾ ਹੈ।
ਪਹਿਲਾਂ ਇਕੱਠੇ ਰਹਿੰਦੇ ਸਨ
ਕਿਸੇ ਨੂੰ ਕੋਈ ਫ਼ਿਕਰ ਨਾ ਹੁੰਦੀ।
ਬੁੱਢੇ ਮਾਪਿਆਂ ਦੀ ਕੋਣ ਸਾਰ ਲਵੇਗਾ ਹੁਣ।
ਜਿਨ੍ਹਾਂ ਆਪਣੇ ਹਥੀਂ ਪਾਲਿਆ
ਉਹ ਹੁਣ ਬਣ ਗਏ ਬੇਗਾਨੇ।
ਸਭ ਹੁਣ ਇਹ ਹੀ ਰਹਿ ਗਿਆ।
ਸੁਨ੍ਹਾ ਹੋ ਗਿਆ ਵਿਹੜਾਂ।
ਸਭ ਪੈਸਾ ਪੈਸਾ ਕਰਦੇ ।
ਹਰ ਪਾਸੇ ਪੈਸੇ ਦੀ ਹੈ ਜੈ।
ਸਾਰੇ ਸੋਚਦੇ ਬਿਨਾਂ ਮਿਹਨਤ ਦੇ ਹੋ ਜਾਈਏ ਪੈਸੇ ਵਾਲੇ।
ਵੱਡੇ ਕਮਾਂ ਕਮਾਂ ਮਰ ਗਏ।
ਕੋਈ ਨਾ ਪੁੱਛਦਾ ਸਾਰ।
ਜਦੋਂ ਅੰਤ ਹੋਣਾ ਦੁਨੀਆਂ ਤੋਂ
ਖਾਲੀ ਹੱਥ ਆਏ ਤੇ ਜਾਣਾ ਵੀ ਹੈ ਖਾਲੀ ਹੱਥ।
ਇੱਥੇ ਸਭ ਕੁਝ ਬੇਗਾਨਾ ਹੈ ।ਪੈਸੇ ਦੇ ਰਿਸ਼ਤੇਦਾਰ ਬਹੁਤੇਰੇ।
ਨਾ ਕੋਈ ਯਾਰਾਨਾ ਇੱਥੇ।
ਰੱਬ ਕੁਝ ਕਿ ਸਭ ਕੁਝ ਜਾਣਦਾ ਹੈ।
ਆਪੇ ਹੀ ਕਰੇ ਨਿਬੇੜਾ।
ਇਹ ਸਾਂਝਾ ਵਿਹੜਾਂ ਨਾ ਰਿਹਾ ਲੋਕੋ।
ਸਭ ਆਪੋ ਆਪਣੀ ਭਲੀ ਨਿਬੇੜਦੇ ਦੇਖੇ।

ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18