ਇੰਗਲੈਂਡ 26 ਮਾਰਚ (ਵਰਲਡ ਪੰਜਾਬੀ ਟਾਈਮਜ਼)
ਸਾਈਂ ਪੱਪਲ ਸ਼ਾਹ ਭਰੋ ਮਜਾਰਾ ਅੱਜ ਇੰਗਲੈਂਡ ਬਰਮਿੰਘਮ ਦੀ ਧਰਤੀ ਤੇ ਪਹੁੰਚ ਗਏ ਹਨ। ਜਿਨ੍ਹਾਂ ਦਾ ਬਰਮਿੰਘਮ ਏਅਰ ਪੋਰਟ ਦੇ ਸੰਗਤਾਂ ਵੱਲੋਂ ਫੁੱਲਾਂ ਦਾ ਗੁਲਦਸਤਾ ਤੇ ਦੁਸ਼ਾਲਾ ਪਾਕੇ ਭਰਵਾਂ ਸਵਾਗਤ ਕੀਤਾ ਗਿਆ।ਸੂਫ਼ੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਦੇ ਪ੍ਰਧਾਨ ਸਾਈਂ ਪੱਪਲ ਸ਼ਾਹ ਭਰੋ ਮਜਾਰਾ ਵਿਦੇਸ਼ ਦੀ ਧਰਤੀ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵੱਖ ਵੱਖ ਸਮਾਗਮਾਂ ਚ ਰੂਹਾਨੀ ਸਤਿਸੰਗ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ।
ਹੋਰ ਜਾਣਕਾਰੀ ਦਿੰਦਿਆਂ ਕਮਲੇਸ਼ ਬਾਲੂ ਆਈ ਮਿਊਜ਼ਿਕ ਕੰਪਨੀ ਦੇ ਡਾਇਰੈਕਟਰ ਤੇ ਹਰਜਿੰਦਰ ਕੁਮਾਰ ਕਾਲਾ ਭਰੋ ਮਜਾਰਾ ਨੇ ਦੱਸਿਆ ਕਿ ਸਾਈਂ ਜੀ ਵੱਲੋਂ ਬਰਮਿੰਘਮ, ਲੰਡਨ,ਮਿਡਲੈਂਡ,ਬੈਸਟ ਵਰੋਮ,ਹੈਡਸਵਰਥ, ਕਵੈਂਟਰੀ,ਸਲੋਹ, ਸਾਊਥਹਾਲ,ਲਿਸਟਰ ,ਲੀਡਸ ਤੇ ਵੁਲਵਰਹੈਂਪਟਨ ਆਦਿ ਸ਼ਹਿਰਾਂ ਚ ਵਿਸ਼ੇਸ਼ ਸਮਾਗਮ ਚ ਹਾਜ਼ਰੀ ਲਗਵਾਈ ਜਾਵੇਗੀ। ਇਸ ਮੌਕੇ ਹਰਜਿੰਦਰ ਸਿੰਘ ਸੋਢੀ, ਨਛੱਤਰ ਪਾਲ ਝੱਲੀ, ਬਲਵਿੰਦਰ ਸਿੰਘ ਕਾਲੜਾ, ਲਛਮਣ ਦਾਸ,ਅਮਰੀਕ ਜੱਸੀ ਆਦਿ ਹਾਜ਼ਰ ਸਨ।