ਕੈਨੇਡਾ 7 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਸਾਈਂ ਮੀਆਂ ਮੀਰ ਹੰਬਲ ਫਾਊਂਡੇਸ਼ਨ, ਕੈਨੇਡਾ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਆਨਲਾਈਨ ਬਾਲ ਕਵੀ ਦਰਬਾਰ 29 ਦਿਸੰਬਰ,2023 ਨੂੰ ਕਰਵਾਇਆ ਗਿਆ।ਸੰਸਥਾ ਦੇ ਸਰਪ੍ਰਸਤ ਸੁੰਦਰਪਾਲ ਰਾਜਾਸਾਂਸੀ ਜੀ ਨੇ ਇਸ ਪ੍ਰੋਗਰਾਮ ਵਿੱਚ ਸ਼ਾਮਲ 13 ਬੱਚਿਆਂ ਦਾ ਸਵਾਗਤ ਕੀਤਾ।
ਦਿੱਲੀ ਅਤੇ ਪੰਂਜਾਬ ਦੇ ਬਾਲ ਕਵੀਆਂ ਨੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਬਾਰੇ ਦਿਲ ਟੁੰਬਵੀਆਂ ਕਵਿਤਾਵਾਂ ਸੁਣਾ ਕੇ ਸਮਾਂ
ਬੰਨ੍ਹ ਦਿੱਤਾ। ਇਸ ਦੇ ਮੁੱਖ ਮਹਿਮਾਨ ਸਰਦਾਰ ਦਮਨਪ੍ਰੀਤ ਸਿੰਘ ਜੀ ਸਨ ਅਤੇ ਸੰਚਾਲਨ ਦੀ ਜ਼ਿੰਮੇਵਾਰੀ ਦਿੱਲੀ ਤੋਂ ਲੇਖਕਾ ਪ੍ਰੀਤਮਾ ਨੇ ਨਿਭਾਈ।ਇਸ ਰੂਹਾਨੀਅਤ ਭਰਪੂਰ ਬਾਲ ਕਵੀ ਦਰਬਾਰ ਦੀ ਸ਼ੁਰੂਆਤ ਚੌਪਈ ਸਾਹਿਬ ਜੀ ਦੇ ਪਾਠ ਨਾਲ ਹੋਈ। ਇਸ ਬਾਲ ਕਵੀ ਦਰਬਾਰ ਵਿੱਚ ਦਿੱਲੀ ਅਤੇ ਪੰਜਾਬ ਤੋਂ ਅਸੀਸ ਕੌਰ, ਮਨਰੂਪ ਕੌਰ, ਸੁਖਰਾਜ ਸਿੰਘ, ਗੁਰਜੋਤ ਸਿੰਘ, ਗੁਰਸੰਗਤ ਸਿੰਘ,ਗੁਰਨੂਰ ਕੌਰ ਹਰਿਲਿਵ ਕੌਰ ਅੰਸ਼ਦੀਪ ਕੌਰ, ਗੁਰਪ੍ਰੀਤ ਕੌਰ, ਗੁਰਜੋਤ ਕੌਰ, ਆਰਨਾ ਅਵਸਥੀ, ਕੋਹਿਨੂਰ ਕੌਰ ਅਤੇ ਹਰਸ਼ਰਨ ਕੌਰ ਸ਼ਾਮਲ ਹੋਏ। ਸਾਹਿਬਜ਼ਾਦਿਆਂ ਦੇ ਜੀਵਨ ਦੀਆਂ ਵੀਰਤਾ ਭਰਪੂਰ ਕਵਿਤਾਵਾਂ ਸੁਣਾਈਆਂ ਗਈਆਂ ਜਿਨ੍ਹਾਂ ਨੂੰ ਸੁਣ ਕੇ ਅੱਖਾਂ ਵਿੱਚ ਹੰਝੂ ਆ ਗਏ।ਇਸ ਅਵਸਰ ਤੇ ਸਾਈਂ ਮੀਆਂ ਮੀਰ ਹੰਬਲ ਫਾਊਂਡੇਸ਼ਨ ਦੇ ਸਰਪ੍ਰਸਤ ਸੁੰਦਰ ਪਾਲ ਰਾਜਾਸਾਂਸੀ ਜੀ ਨੇ ਪ੍ਰੋਗਰਾਮ ਦੇ ਆਖ਼ਰ ਵਿੱਚ ਪ੍ਰੀਤਮਾ ਨੂੰ ਵੀ ਕਵਿਤਾ ਸੁਨਾਉਣ ਦਾ ਸੱਦਾ ਦਿੱਤਾ। ਪ੍ਰੀਤਮਾ ਨੇ ਤਰੱਨੁਮ ਵਿੱਚ ਛੋਟੇ ਸਾਹਿਬਜ਼ਾਦਿਆਂ ਬਾਰੇ ਭਾਵਪੂਰਤ ਕਵਿਤਾ ਸੁਣਾਈ ਅਤੇ ਸਤਿਕਾਰ ਯੋਗ ਸੁੰਦਰ ਪਾਲ ਰਾਜਾਸਾਂਸੀ ਜੀ ਨੂੰ ਵੀ ਇੱਕ ਕਵਿਤਾ ਸੁਨਾਉਣ ਦੀ ਗੁਜਾਰਿਸ਼ ਕੀਤੀ। ਉਨ੍ਹਾਂ ਨੇ ਮਾਤਾ ਗੁਜਰੀ ਜੀ ਬਾਰੇ ਆਪਣੀ ਖੂਬਸੂਰਤ ਰਚਨਾ ਸਾਂਝੀ ਕੀਤੀ। ਮੁੱਖ ਮਹਿਮਾਨ ਦਮਨਪ੍ਰੀਤ ਸਿੰਘ ਜੀ ਨੇ ਸਾਰੇ ਹੀ ਪ੍ਰੋਗਰਾਮ ਦੀ ਬਹੁਤ ਸ਼ਲਾਘਾ ਕੀਤੀ। ਬਾਲ ਕਵੀਆਂ ਨੂੰ ਉਤਸ਼ਾਹਿਤ ਕੀਤਾ ਅਤੇ ਬਾਣੀ ਅਤੇ ਬਾਣੇ ਦੇ ਮਹਤੱਵ ਨੂੰ ਦ੍ਰਿੜ ਕਰਵਾਇਆਇਸ ਦੇ ਨਾਲ ਹੀ ਉਨ੍ਹਾਂ ਪ੍ਰੀਤਮਾ ਦੇ ਸੰਚਾਲਨ ਦੀ ਵੀ ਤਾਰੀਫ਼ ਕੀਤੀ। ਅਖ਼ੀਰ ਤੇ ਸੰਸਥਾ ਦੇ ਸਰਪ੍ਰਸਤ ਸੁੰਦਰਪਾਲ ਰਾਜਾਸਾਂਸੀ ਜੀ ਨੇ ਸਾਰੇ ਹੀ ਸ਼ਾਮਲ ਹੋਏ ਬਾਲ ਕਵੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।ਦੇਸ਼ ਵਿਦੇਸ਼ ਤੋਂ ਸਾਹਿਤ ਪ੍ਰੇਮੀਆਂ ਨੇ ਇਸ ਕਵੀ ਦਰਬਾਰ ਦਾ ਆਨੰਦ ਮਾਣਿਆ।