ਬੇਟੀਆਂ ਦਾ ਸਨਮਾਨ ਕਰਨਾ ਸਾਡਾ ਫਰਜ਼ : ਜੀਤ ਸਲੂਜਾ, ਮੱਟੂ
ਅੰਮ੍ਰਿਤਸਰ 26 ਮਾਰਚ :(ਵਰਲਡ ਪੰਜਾਬੀ ਟਾਈਮਜ਼)
ਬੇਟੀਆਂ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਨ ਵਾਲੀ ਸੰਸਥਾ ਰਾਈਜਿੰਗ ਸੰਨ ਦੁਪੱਟਾ ਐਂਡ ਸਟਾਲ ਕੰਪਨੀ ਦੇ ਐੱਮਡੀ ਸਮਾਜ ਸੇਵਕ ਜੀਤ ਸਲੂਜਾ ਅਤੇ ਖ਼ੇਡ ਖ਼ੇਤਰ ਵਿਚ ਵਿਲੱਖਣ ਪਛਾਣ ਬਣਾਉਣ ਵਾਲੀ ਪੰਜਾਬ ਦੀ ਪ੍ਰਸਿੱਧ ਖੇਡ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਇੰਡੀਆ ਬੁੱਕ ਰਿਕਾਰਡ ਹੋਲਡਰ ਵੱਲੋਂ ਸਾਂਝੇ ਤੌਰ ’ਤੇ ਕਰਵਾਏ ਗਏ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਵੱਖ-ਵੱਖ ਖੇਤਰਾਂ ਵਿਚ ਪ੍ਰਾਪਤੀਆਂ ਕਰਨ ਵਾਲੀਆਂ ਸਾਈਕਲਿੰਗ ਖ਼ਿਡਾਰਣਾਂ ਦਮਨਪ੍ਰੀਤ, ਪਲਕਪ੍ਰੀਤ ਤੇ ਅਦਾਕਾਰ ਸਾਇਸ਼ਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਕਿਹਾ ਕਿ ਦਮਨਪ੍ਰੀਤ ਕੌਰ ਅਤੇ ਪਲਕਪ੍ਰੀਤ ਕੌਰ ਨੇ ਸਾਈਕਲਿੰਗ ਖ਼ੇਡ ਵਿਚ ਰਾਜ ਪੱਧਰ ‘ਤੇ ਆਪਣੀ ਪਹਿਚਾਣ ਬਣਾਉਣ ਲਈ ਸਾਈਕਲਿੰਗ ਕੋਚ ਸਿਮਰਨਜੀਤ ਸਿੰਘ ਰੰਧਾਵਾ, ਰਾਜੇਸ਼ ਕੋਸ਼ਿਕ ਅਤੇ ਭੁਪਿੰਦਰ ਕੁਮਾਰ ਦੀ ਪ੍ਰੇਰਣਾ ਸਦਕਾ ਪ੍ਰਭਾਕਰ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਦੀ ਵਿਦਿਆਰਥਣ ਦਮਨਪ੍ਰੀਤ ਕੌਰ ਨੇ ਸਾਲ-2023 ਵਿਚ ਅੰਮ੍ਰਿਤਸਰ ਵਿਖ਼ੇ ਹੋਈਆਂ ਵਤਨ ਪੰਜਾਬ ਖੇਡਾਂ ਵਿਚ ਗੋਲਡ ਮੈਡਲ, ਖੇਲੋ ਇੰਡੀਆ ਖੇਡਾਂ-2024 ਵਿਚ ਕਾਂਸੇ ਦਾ ਮੈਡਲ ਅਤੇ ਅੰਮ੍ਰਿਤਸਰ ਵਿਖ਼ੇ ਹੋਈਆਂ 67ਵੀਆਂ ਪੰਜਾਬ ਸਕੂਲ ਖੇਡਾਂ ਵਿਚ 3 ਗੋਲਡ ਮੈਡਲ ਜਿੱਤ ਕੇ ਬੈਸਟ ਖ਼ਿਡਾਰਣ ਦਾ ਖ਼ਿਤਾਬ ਜਿੱਤਿਆ ਅਤੇ ਇਸੇ ਹੀ ਤਰ੍ਹਾਂ ਖਾਲਸਾ ਕਾਲਜ ਪਬਲਿਕ ਸਕੂਲ ਜੀਟੀ ਰੋਡ ਦੀ ਵਿਦਿਆਰਥਣ ਪਲਕਪ੍ਰੀਤ ਕੌਰ ਨੇ 67ਵੀਆਂ ਜ਼ਿਲ੍ਹਾ ਸਕੂਲ ਖੇਡਾਂ ਵਿਚ 3 ਗੋਲਡ ਮੈਡਲ ਜਿੱਤ ਕੇ ਬੈਸਟ ਖ਼ਿਡਾਰਣ ਦਾ ਖ਼ਿਤਾਬ ਜਿੱਤਿਆ ਅਤੇ ਖੇਲੋ ਇੰਡੀਆ ਖੇਡਾਂ-2024 ਵਿਚ 3 ਸਿਲਵਰ ਮੈਡਲ ਪ੍ਰਾਪਤ ਕਰਕੇ ਆਪਣੇ ਮਾਪਿਆਂ, ਸਕੂਲ ਅਤੇ ਜ਼ਿਲ੍ਹੇ ਦਾ ਨਾਂਅ ਰੋਸ਼ਨ ਕੀਤਾ। ਇਸੇ ਤਰ੍ਹਾਂ ਹੀ ਸਟਾਲਵਰਟਸ ਵਰਲਡ ਸਕੂਲ ਵਿਚ ਅਠਵੀਂ ਕਲਾਸ ਦੀ ਵਿਦਿਆਰਥਣ ਸ਼ਾਇਸ਼ਾ ਨੇ ਅਦਾਕਾਰੀ ਦੇ ਖ਼ੇਤਰ ਵਿਚ ਬੇਮਿਸਾਲ ਉਪਲਬਧੀਆਂ ਹਾਸਲ ਕੀਤੀਆਂ ਹਨ। ਬਾਲੀਵੁੱਡ ਫਿਲਮਾਂ ਖਾਨਦਾਨੀ ਸ਼ਫਾਖਾਨਾ’ ’ਚ ਸੋਨਾਕਸ਼ੀ ਸਿਨ੍ਹਾ, ‘ਯਮਲਾ ਪਗਲਾ ਦੀਵਾਨਾ-3’ ’ਚ ਪ੍ਰਸਿੱਧ ਬਾਲੀਵੁੱਡ ਸਟਾਰ ਬੋਬੀ ਦਿਓਲ, ਅਕਸ਼ੇ ਕੁਮਾਰ ਦੀ ‘ਗੋਲਡ’ ਅਤੇ ਦਿਲਜੀਤ ਸਿੰਘ ਦੋਸਾਂਝ ਦੀ ‘ਵੈੱਲਕਮ ਟੂ ਨਿਊਯਾਰਕ’ ਵਿਚ ਵੀ ਵੱਡੇ ਕਲਾਕਾਰਾਂ ਨਾਲ ਕੰਮ ਕਰ ਚੁੱਕੀ ਹੈ। ਸੂਫੀ ਗਾਇਕ ਸਤਿੰਦਰ ਸਰਤਾਜ ਦੇ ਪੰਜਾਬੀ ਗੀਤ ‘ਵਟਸਐਪ’ ਵਿਚ ਵੀ ਆਪਣੀ ਅਦਾਕਾਰੀ ਦੀ ਛਾਪ ਛੱਡ ਚੁੱਕੀ ਹੈ ਅਤੇ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ ‘ਤਾਰੇ ਜਮੀਨ ਤੇ’ ਰਾਹੀਂ ਵੀ ਟੀਵੀ ਤੇ ਦਰਸ਼ਕਾਂ ਦੇ ਰੂਬਰੂ ਹੋ ਚੁੱਕੀ ਹੈ। ਗਾਇਕ ਲਵ ਭੁੱਲਰ, ਨਿਮਰਤ ਖਹਿਰਾ ਦੇ ਗੀਤਾਂ ਵਿਚ ਵੀ ਉਸ ਨੇ ਆਪਣੀ ਅਦਾਕਾਰੀ ਦਿਖਾਈ ਹੈ। ਜਿਲ੍ਹਾ ਪ੍ਰਸ਼ਾਸਨ ਵਲੋਂ ਉਸ ਨੂੰ 26 ਅਤੇ 15 ਅਗਸਤ ਮੌਕੇ ਕਰਵਾਏ ਜਾਂਦੇ ਜਿਲ੍ਹਾ ਪੱਧਰੀ ਐਵਾਰਡ ਸਮਾਰੋਹ ਵਿਚ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸਾਇਸ਼ਾ ਐਕਟਿੰਗ ਦੇ ਨਾਲ-ਨਾਲ ਡਾਂਸ ਅਤੇ ਐਂਕਰਿੰਗ ਵਿਚ ਵੀ ਮੁਹਾਰਤ ਰੱਖਦੀ ਹੈ ਅਤੇ ਪੰਜਾਬ ਨਾਟਸ਼ਾਲਾ ਦੇ ਮੰਚ ’ਤੇ ਪੇਸ਼ ਕੀਤੇ ਜਾਂਦੇ ਨਾਟਕਾਂ ਵਿਚ ਵੀ ਵੱਖ-ਵੱਖ ਕਿਰਦਾਰ ਨਿਭਾ ਚੁੱਕੀ ਹੈ। ਇਸ ਮੌਂਕੇ ਜੀਤ ਸਲੂਜਾ, ਪ੍ਰਧਾਨ ਗੁਰਿੰਦਰ ਸਿੰਘ ਮੱਟੂ, ਬਲਜਿੰਦਰ ਸਿੰਘ ਮੱਟੂ, ਅਮਨਦੀਪ ਸਿੰਘ, ਅਜੈ ਕੁਮਾਰ, ਕੋਮਲ ਅਰੋੜਾ, ਵਿਸ਼ਾਲ ਭਾਟੀਆ, ਮੁਕੇਸ਼ ਕੁਮਾਰ ਆਦਿ ਹਾਜ਼ਰ ਸਨ।
ਕੈਪਸਨ
ਸਾਈਕਲਿੰਗ ਖ਼ਿਡਾਰਣਾ ਦਮਨਪ੍ਰੀਤ ਕੌਰ, ਪਲਕਪ੍ਰੀਤ ਕੌਰ ਅਤੇ ਅਦਾਕਾਰ ਸ਼ਾਇਸ਼ਾ ਮਹਾਜਨ ਸਨਮਾਨਿਤ