ਇਨਕਲਾਬੀ ਜਮਹੂਰੀ ਲਹਿਰ ਦੇ ਸੰਗਰਾਮੀ ਯੋਧੇ , ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਆਗੂ ਸਾਥੀ ਨਾਮਦੇਵ ਭੁਟਾਲ ਦਾ ਸਰੀਰ ਮੈਡੀਕਲ ਖ਼ੋਜ ਕਾਰਜਾਂ ਲਈ
ਪਟਿਆਲਾ 7 ਦਸੰਬਰ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਸਰਕਾਰੀ ਮੈਡੀਕਲ ਕਾਲਜ਼, ਪਟਿਆਲਾ ਨੂੂੰ ਭੇਟ ਕਰਨ ਲਈ ਕਾਫਲਾ ਕੱਲ੍ਹ 8ਦਸੰਬਰ ਨੂੰ 11 ਵਜੇ ਉਨ੍ਹਾਂ ਦੇ ਦਾਣਾ ਮੰਡੀ, ਲਹਿਰਾਗਾਗਾ ਸਥਿੱਤ ਘਰ ਤੋਂ ਰਵਾਨਾ ਹੋਵੇਗਾ। ਜ਼ਿਕਰਯੋਗ ਹੈ ਕਿ ਨਾਮਦੇਵ ਭੁਟਾਲ ਬੀਤੇ ਕੱਲ੍ਹ 6-12-2023 ਨੂੰ ਬਾਅਦ ਦੁਪਹਿਰ ਅਚਨਚੇਤ ਬੇਵਕਤੀ ਵਿਛੋੜਾ ਦੇ ਗਏ ਸਨ।
ਲੋਕ ਚੇਤਨਾ ਮੰਚ, ਲਹਿਰਾਗਾਗਾ ਦੇ ਪ੍ਰਧਾਨ ਗਿਆਨ ਚੰਦ ਸ਼ਰਮਾ ਤੇ ਸਕੱਤਰ ਹਰਭਗਵਾਨ ਗੁਰਨੇ ਅਤੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜ਼ਿਲ੍ਹਾ ਇਕਾਈ ਸੰਗਰੂਰ ਦੇ ਪ੍ਰਧਾਨ ਸਵਰਨਜੀਤ ਸਿੰਘ ਤੇ ਸਕੱਤਰ ਕੁਲਦੀਪ ਸਿੰਘ ਨੇ ਇੱਕ ਸਾਂਝੇ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਤਾਉਮਰ ਲੋਕਾਂ ਦੇ ਹੱਕਾਂ ਲਈ ਜੂਝਣ ਵਾਲੇ ਸਾਥੀ ਨਾਮਦੇਵ ਭੁਟਾਲ ਦੀ ਅੰਤਮ ਇੱਛਾ ਸੀ ਕਿ ਉਨ੍ਹਾਂ ਦਾ ਸਰੀਰ ਵੀ ਮੈਡੀਕਲ ਖੋਜਾਂ ਲਈ ਦਾਨ ਕਰਕੇ ਲੋਕਾਂ ਦੇ ਲੇਖੇ ਲਾਇਆ ਜਾਵੇ। ਇਸ ਲਈ ਦੋਵਾਂ ਜਥੇਬੰਦੀਆਂ ਅਤੇ ਸਮੂਹ ਪਰਿਵਾਰ ਨੇ ਉਨ੍ਹਾਂ ਦੀ ਅੰਤਿਮ-ਇੱਛਾ ‘ਤੇ ਫੁੱਲ ਚੜ੍ਹਾਉਂਦੇ ਹੋਏ ਉਨ੍ਹਾਂ ਦਾ ਮ੍ਰਿਤਕ ਸਰੀਰ ਗੌਰਮਿੰਟ ਮੈਡੀਕਲ ਕਾਲਜ਼, ਪਟਿਆਲਾ ਨੂੂੰ ਦਾਨ ਕਰਨ ਦਾ ਫੈਸਲਾ ਲਿਆ ਹੈ।
ਉਕਤ ਆਗੂਆਂ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਦੀ ਮ੍ਰਿਤਕ ਦੇਹ ‘ਤੇ ਫੂਲ-ਮਾਲਾਵਾਂ ਤੇ ਜਥੇਬੰਦੀਆਂ ਦੇ ਝੰਡੇ ਪਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ ਅਤੇ ਫਿਰ ਪੂਰੇ ਮਾਨ-ਸਨਮਾਨ ਨਾਲ ਇੱਕ ਵੱਡਾ ਕਾਫਲਾ ਉਹਨਾਂ ਦੀ ਮਿਰਤਕ ਦੇਹ ਲੈ ਕੇ 11 ਵਜੇ ਲਹਿਰਾਗਾਗਾ ਤੋਂ ਰਵਾਨਾ ਹੋਵੇਗਾ ਅਤੇ ਇਹ ਕਾਫਲਾ ਉਨ੍ਹਾਂ ਦੇ ਜੱਦੀ ਪਿੰਡ ਭੁਟਾਲ ਕਲਾਂ ਵਿੱਚੋ ਦੀ ਹੁੰਦਾ ਹੋਇਆ ਦੁਪਹਿਰ 2 ਵਜੇ ਗੌਰਮਿੰਟ ਮੈਡੀਕਲ ਕਾਲਜ਼, ਪਟਿਆਲਾ ਪਹੁੰਚੇਗਾ। ਆਗੂਆਂ ਨੇ ਇਲਾਕਾ ਨਿਵਾਸੀਆਂ ਸਮੇਤ ਵੱਖ-ਵੱਖ ਜਨਤਕ ਜਮਹੂਰੀ ਜਥੇਬੰਦੀਆਂ ਦੇ ਕਾਰਕੁੰਨਾਂ ਨੂੂੰ ਨਿਸਚਿਤ ਸਮੇਂ ‘ਤੇ ਪਹੁੰਚਣ ii ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਸਾਥੀ ਲਹਿਰਾਗਾਗਾ ਨਹੀਂ ਪਹੁੰਚ ਸਕਦੇ ਉਹ ਸਿੱਧੇ ਪਟਿਆਲੇ ਪਹੁੰਚ ਸਕਦੇ ਹਨ।
Leave a Comment
Your email address will not be published. Required fields are marked with *