ਬਠਿੰਡਾ 21 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਕੱਲ ਮਿਤੀ 20-11-23 ਦਿਨ ਸੋਮਵਾਰ ਸਰਕਾਰੀ ਐਲੀਮੈਂਟਰੀ ਸਕੂਲ ਜੋਧਪੁਰ ਪਾਖਰ ( ਬਠਿੰਡਾ) ਵਿਖੇ ਸਾਦਿਕ ਪਬਲੀਕੇਸ਼ਨਜ਼ ਵੱਲੋਂ ਚੌਥੀ ਅਤੇ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਕਿਤਾਬਾਂ ਅਤੇ ਸਾਹਿਤ ਦੇ ਨਾਲ਼ ਜੋੜਨ ਅਤੇ ਆਪਣੇ ਇਤਿਹਾਸ ਤੋਂ ਜਾਣੂ ਕਰਵਾਉਣ ਦੇ ਲਈ ਮਹੀਨਾਵਾਰ ਦੂਸਰਾ ਸਿੱਖ ਇਤਿਹਾਸ ਪ੍ਰਸ਼ਨੋਤਰੀ ਪ੍ਰੀਖਿਆ ਪੇਪਰ ਲਿਆ ਗਿਆ l ਇਸ ਪੇਪਰ ਵਿੱਚ ਕੁੱਲ 55 ਬੱਚਿਆਂ ਨੇ ਭਾਗ ਲਿਆ ਅਤੇ ਜਿਨ੍ਹਾਂ ਵਿੱਚੋ ਪੇਪਰ ਵਿੱਚੋ ਅੱਵਲ ਆਏ ਪਹਿਲੇ ਛੇ ਬੱਚਿਆਂ :-
1.ਰਾਜਵੀਰ ਸਿੰਘ ਪੁੱਤਰ ਕੁਲਦੀਪ ਸਿੰਘ ਜਮਾਤ ਪੰਜਵੀਂ
2.ਨਵਨੀਤ ਕੌਰ ਪੁੱਤਰੀ ਅਮਰੀਕ ਸਿੰਘ ਜਮਾਤ ਚੌਥੀ
3.ਗੁਰਨੂਰ ਸਿੰਘ ਪੁੱਤਰ ਕੁਲਦੀਪ ਸਿੰਘ ਜਮਾਤ ਪੰਜਵੀਂ
4.ਮਨਦੀਪ ਸਿੰਘ ਪੁੱਤਰ ਬਲੋਰ ਜਮਾਤ ਚੌਥੀ
5.ਪ੍ਰਭਜੋਤ ਕੌਰ ਪੁੱਤਰੀ ਮੰਗਾ ਸਿੰਘ ਜਮਾਤ ਪੰਜਵੀਂ
6.ਨੂਰਦੀਪ ਕੌਰ ਪੁੱਤਰੀ ਸੋਮਰਾਜ ਸਿੰਘ ਜਮਾਤ ਪੰਜਵੀਂ
ਨੂੰ ਸਨਮਾਨ ਪੱਤਰ, ਸਿੱਖ ਇਤਿਹਾਸ ਨਾਲ਼ ਸੰਬੰਧਤ ਕਿਤਾਬਾਂ, ਸਕੂਲ ਕਾਪੀਆਂ ਆਦਿ ਦੇ ਕੇ ਸਵੇਰ ਦੀ ਸਭਾ ਵਿੱਚ ਸਨਮਾਨਿਤ ਕੀਤਾ ਗਿਆ l