ਮੋਹਾਲੀ 5 ਮਾਰਚ : (ਬਲਜਿੰਦਰ ਕੌਰ ਸ਼ੇਰਗਿੱਲ/ਵਰਲਡ ਪੰਜਾਬੀ ਟਾਈਮਜ਼)
29 ਫਰਵਰੀ ਦਿਨ ਵੀਰਵਾਰ ਨੂੰ ਸਾਹਿਤ ਕਲਾ ਸੱਭਿਆਚਾਰ ਮੰਚ ਮੋਹਾਲੀ (ਰਜਿ) ਦੀ ਸਾਲਾਨਾ ਇਕੱਤਰਤਾ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ 69 ਮੋਹਾਲੀ ਵਿਖੇ ਹੋਈ। ਜਿਸ ਵਿੱਚ ਸਰਬ ਸੰਮਤੀ ਨਾਲ ਮੰਚ ਦੇ ਅਗਲੇ ਦੋ ਸਾਲਾਂ 2024 ਤੋਂ 2026 ਤੱਕ ਲਈ ਪ੍ਰਬੰਧਕੀ ਕਮੇਟੀ ਦਾ ਪੁਨਰਗਠਨ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਮੁੱਖ ਸਰਪ੍ਰਸਤ ਮੋਹਨਬੀਰ ਸ਼ੇਰਗਿੱਲ ਨੇ ਸਾਰੇ ਮੈਂਬਰਾਂ ਨੂੰ ਜੀ ਆਇਆ ਆਖਿਆ। ਉਨਾਂ ਨੇ ਆਖਿਆ ਕਿ ਸਭ ਰੁਝੇਵੇਂ ਭਰੀ ਜ਼ਿੰਦਗੀ ਵਿੱਚ ਆਪਣੇ ਕੀਮਤੀ ਸਮਾਂ ਕੱਢ ਕੇ ਇਸ ਮੀਟਿੰਗ ਵਿੱਚ ਹਾਜ਼ਰ ਹੋਏ ਸਭ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਪੰਜਾਬੀ ਤੇ ਪ੍ਰਸਾਰ ਪ੍ਰਚਾਰ ਲਈ ਹਮੇਸ਼ਾ ਤਤਪਰ ਰਹਾਂਗਾ ਤੇ ਆਉਣ ਵਾਲੇ ਸਮੇਂ ਵਿੱਚ ਇਹ ਸਭਾ ਸਹਿਤ ਜਗਤ ਵਿੱਚ ਵਡਮੁੱਲਾ ਯੋਗਦਾਨ ਪਾਏਗੀ।
ਇਸ ਮੌਕੇ ਸਭਾ ਦੇ ਪ੍ਰਧਾਨ ਬਾਬੂ ਰਾਮ ਦੀਵਾਨਾ ਵੱਲੋਂ ਵੀ ਸਭ ਨੂੰ ਜੀ ਆਇਆ ਆਖਿਆ ਤੇ ਸਭਾ ਦੇ ਪੁਨਰਗਠਨਦੀ ਸੂਚਨਾ ਦਿੱਤੀ । ਇਸ ਤੋਂ ਬਾਅਦ ਜੋ ਮੈਂਬਰਜ਼ ਵਾਹਿਗੁਰੂ ਦੇ ਚਰਨਾਂ ਚ ਜਾ ਵਿਰਾਜੇ ਹਨ ਉਨ੍ਹਾਂ ਲਈ ਸ਼ਰਧਾਂਜਲੀ ਵਜੋਂ ਦੋ ਮਿੰਟ ਦਾ ਮੋਨ ਰੱਖਿਆ ਗਿਆ। ਅੱਗੇ ਉਨ੍ਹਾਂ ਨੇ ਆਖਿਆ ਕਿ ਮਾਰਚ ਦੇ ਆਖਿਰ ਵਿੱਚ ਸਭਾ ਵੱਲੋਂ ਇੱਕ ਸਮਾਗਮ ਵੀ ਕਰਵਾਇਆ ਜਾਵੇਗਾ। ਜਿਸ ਵਿੱਚ ਸੁਧਾ ਜੈਨ ‘ਸੁਦੀਪ’ ਦੀ ਘੋੜੀਆਂ ਦੀ ਪੁਸਤਕ ਰਿਲੀਜ਼ ਅਤੇ ਕਵੀ ਦਰਬਾਰ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ।
ਜਨਰਲ ਸਕੱਤਰ ਸੁਧਾ ਜੈਨ ਸੁਦੀਪ ਨੇ ਮੰਚ ਸੰਭਾਲ਼ਿਆ ਅਤੇ ਮੀਟਿੰਗ ਦੀ ਕਾਰਵਾਈ ਨੂੰ ਅੱਗੇ ਵਧਾਉਂਦੇ ਹੋਏ ਸਾਹਿਤ ਕਲਾ ਸੱਭਿਆਚਾਰ ਮੰਚ ਮੋਹਾਲੀ(ਰਜਿ.) ਦੇ ਸਰਵਸੰਮਤੀ ਨਾਲ ਨਵਨਿਯੁਕਤ ਅਹੁਦੇਦਾਰਾਂ ਦੀ ਸੂਚੀ ਸਾਂਝੀ ਕੀਤੀ। ਜਿਸਨੂੰ ਸਭ ਹਾਜ਼ਰ ਮੈਂਬਰਾਂ ਵੱਲੋਂ ਮੰਜੂਰੀ ਮਿਲਣ ਤੋਂ ਬਾਅਦ ਖ਼ਸ਼ੀ ਦਾ ਮਾਹੌਲ ਬਨ ਗਿਆ ਤੇ ਸਭ ਨੇ ਇੱਕ ਦੂਜੇ ਨੂੰ ਮੁਬਾਰਕਵਾਦ ਦਿੱਤੀ।
ਇਸ ਮੌਕੇ ਸਭਾ ਦੇ ਵਿੱਤ ਸਕੱਤਰ ਸਤਬੀਰ ਕੌਰ ਦੇ ਵਿਦੇਸ਼ ਜਾਣ ਤੇ ਗਿਫ਼ਟ ਦੇ ਕੇ ਸਨਮਾਨਿਤ ਕਰ ਸ਼ੁਭ ਇੱਛਾਵਾਂ ਵੀ ਭੇਟ ਕੀਤੀਆਂ। ਉਨ੍ਹਾਂ ਨੇ ਵਿਦੇਸ਼ ਜਾਣ ਤੋਂ ਪਹਿਲਾਂ ਸਭ ਨਾਲ ਮੁਲਾਕਾਤ ਦੌਰਾਨ ਸਭ ਦਾ ਧੰਨਵਾਦ ਕੀਤਾ ਤੇ ਮੁੜ ਜਲਦੀ ਵਾਪਸ ਆ ਕੇ ਆਪਣੀ ਸੇਵਾਵਾਂ ਨਿਭਾਉਣ ਦਾ ਯਕੀਨ ਦਵਾਇਆ।
ਇਸ ਮੌਕੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੰਘ ਸਿੱਧੂ ਨੇ ਆਪਣੇ ਸੰਬੋਧਨ ਦੌਰਾਨ ਸਭਾ ਦੇ ਪੁਨਰ ਗਠਨ ਹੋਣ ਬਾਰੇ ਚਾਨਣਾ ਪਾਇਆ।
ਇਸ ਮੌਕੇ ਪ੍ਰੈਸ ਸਕੱਤਰ ਬਲਜਿੰਦਰ ਕੌਰ ਸ਼ੇਰਗਿੱਲ ਨੇ ਆਖਿਆ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਨੂੰ ਦੀਵਾਨਾ ਜੀ ਨੇ ਇਸ ਕਾਬਿਲ ਸਮਝਿਆ ਕਿ ਉਹਨਾਂ ਦੀ ਕਮੇਟੀ ਦਾ ਹਿੱਸਾ ਬਣਾ। ਉਨ੍ਹਾਂ ਨੇ ਕਿਹਾ ਕਿ ਜਿੰਨਾ ਸੰਭਵ ਹੋ ਸਕੇਗਾ ਮੈਂ ਇਸ ਸਭਾ ਵਿੱਚ ਆਪਣੀਆਂ ਸੇਵਾਵਾਂ ਜ਼ਿੰਮੇਵਾਰੀ ਨਾਲ ਨਿਭਾਵਾਂਗੀ ਤੇ ਆਸ ਕਰਾਂਗੀ ਕਿ ਇਹ ਸਭਾ ਦਿਨ ਦੁਗਣੀ ਰਾਤ ਚੌਗਣੀ ਕਰੇ। ਇਸ ਮੌਕੇ ਕਵੀ ਮੰਚ ਦੇ ਪ੍ਰਧਾਨ ਭਗਤ ਸਿੰਘ ਰੰਗਾੜਾ ਨੇ ਸਭ ਨੂੰ ਮੁਬਾਰਕਬਾਦ ਆਖਿਆ।
ਪ੍ਰੀਤਮ ਸਿੰਘ ਭੱਲਾ ਅਤੇ ਸੁਰਿੰਦਰ ਕੌਰ ਭੋਗਲ ਚਿੰਗਾਰੀ ਹੁਰਾਂ ਨੇ ਵੀ ਮੰਚ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਤੇ ਵੱਧ ਚੜ੍ਹਕੇ ਯੇਗਦਾਨ ਦਾ ਭਰੋਸਾ ਦਿੱਤਾ ।
ਇਸ ਮੌਕੇ ਬਾਬੂਰਾਮ ਦੀਵਾਨਾ, ਉਨ੍ਹਾਂ ਨਵ ਨਿਯੁਕਤ ਮੈਂਬਰਾਂ ਨੂੰ ਤਹਿ ਦਿਲੋਂ ਅਦਬ ਤੇ ਪਿਆਰ ਦਿੱਤਾ। ਮੋਹਨ ਵੀਰ ਸ਼ੇਰਗਿੱਲ , ਸੁਰਿੰਦਰ ਕੌਰ ਭੋਗਲ, ਪ੍ਰੀਤਮ ਸਿੰਘ ਭੱਲਾ, ਸਤਬੀਰ ਕੌਰ,ਬਲਜਿੰਦਰ ਕੌਰ ਸ਼ੇਰਗਿੱਲ , ਸੁਧਾ ਜੈਨ ‘ਸੁਦੀਪ’, ਹੈਰੀ ਸ਼ੇਰਗਿੱਲ ਆਦਿ ਸਹਿਤਕਾਰ ਹਾਜ਼ਰ ਸਨ।
ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੁਧਾ ਜੈਨ ਸੁਦੀਪ ਅਤੇ ਮਹਿਮਾਨ ਨਵਾਜ਼ੀ ਦੀ ਭੁਮਿਕਾ ਹੈਰੀ ਸ਼ੇਰਗਿੱਲ ਅਤੇ ਸਕੂਲ ਦੇ ਸਟਾਫ਼ ਨੇ ਬਾਖੂਬੀ
ਨਿਭਾਈ।
ਕੈਪਸਨ ਇਕਤੱਰਤਾ ਦੌਰਾਨ ਹਾਜ਼ਰ ਮੈਂਬਰ