
ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਖਾਲਸਾ ਕਾਲਜ ਮੋਹਾਲੀ ਵਿਖੇ ਹੋਈ ਜਿਸ ਵਿਚ ਡਾ: ਗੁਰਮਿੰਦਰ ਸਿੱਧੂ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ ਪਰਮਿੰਦਰ ਪੰਮੀ ਸਿੱਧੂ ਸੰਧੂ ਨੇ ਪ੍ਰਧਾਨਗੀ ਕੀਤੀ।ਕੇਂਦਰ ਦੇ ਗੁਰਦਰਸ਼ਨ ਸਿੰਘ ਮਾਵੀ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਨਵੇਂ ਸਾਲ ਵਿਚ ਕੇਂਦਰ ਦੀਆਂ ਯੋਜਨਾਵਾਂ ਬਾਰੇ ਦੱਸਿਆ।ਕਵੀ ਦਰਬਾਰ ਦੀ ਸ਼ੁਰੂਆਤ ਰਾਜਵਿੰਦਰ ਸਿੰਘ ਗੱਡੂ ਵਲੋ ਧਾਰਮਿਕ ਕਵਿਤਾ ਸੁਨਾਉਣ ਨਾਲ ਹੋਈ। ਨਵਨੀਤ ਮਠਾੜੂ,ਵਰਿੰਦਰ ਵਾਲੀਆ,ਚਰਨਜੀਤ ਕੌਰ ਬਾਠ,ਭਰਪੂਰ ਸਿੰਘ,ਡਾ: ਅਵਤਾਰ ਸਿੰਘ ਪਤੰਗ,ਗੁਰਨਾਮ ਕੰਵਰ,ਸਤਵਿੰਦਰ ਸਿੰਘ ਧੜਾਕ,ਗੁਰਦਰਸ਼ਨ ਸਿੰਘ ਮਾਵੀ ਨੇ ਸਮਾਜਿਕ ਸਰੋਕਾਰ ਵਾਲੀਆਂ ਕਵਿਤਾਵਾਂ ਪੇਸ਼ ਕਰਕੇ ਚੰਗੀ ਵਾਹ-ਵਾਹ ਖੱਟੀ।ਮੋਰਿੰਡੇ ਤੋਂ ਡਾ: ਜਲੌਰ ਸਿੰਘ ਖੀਵਾ ਅਤੇ ਸੁਰਜੀਤ ਸਿੰਘ ਜੀਤ ਨੇ ਉੱਚ-ਪਾਏ ਦੀਆਂ ਗਜਲਾਂ ਸੁਣਾ ਕੇ ਵਿਦਵਤਾ ਦਾ ਸਬੂਤ ਦਿੱਤਾ।ਸੰਤ ਰਾਮ ਉਦਾਸੀ ਦੀ ਕਵਿਤਾ ਨੂੰ ਗੁਰਮੇਲ ਸਿੰਘ ਮੋਜੋਵਾਲ ਨੇ ਰੋਹ ਭਰਪੂਰ ਆਵਾਜ਼ ਵਿਚ ਪੇਸ਼ ਕੀਤਾ।ਧਿਆਨ ਸਿੰਘ ਕਾਹਲੋਂ,ਮਲਕੀਤ ਨਾਗਰਾ,ਤਰਸੇਮ ਰਾਜ,ਮੈਡਮ ਬਬੀਤਾ,ਲਾਭ ਸਿੰਘ ਲਹਿਲੀ,ਤਰਸੇਮ ਸਿੰਘ ਕਾਲੇਵਾਲ, ਪਿਜੌਰ ਤੋਂ ਗੁਰਦਾਸ ਸਿੰਘ ਦਾਸ,ਸਿਮਰਜੀਤ ਕੌਰ ਗਰੇਵਾਲ,ਨੇ ਦੇਸ਼ ਪ੍ਰੇਮ ਅਤੇ ਸਮਾਜਿਕ ਗੀਤ ਸੁਣਾਏ।ਡਾ: ਤਿਲਕ ਰਾਜ, ਸੁਰਿੰਦਰ ਪਾਲ ਨੇ ਹਿੰਦੀ ਵਿਚ ਭਾਵ-ਪੂਰਤ ਕਵਿਤਾਵਾਂ ਸੁਣਾਈਆਂ।ਵਿਅੰਗਮਈ ਕਵਿਤਾ ਨੂੰ ਸੁਖਵੀਰ ਸਿੰਘ ਨੇ ਨਿਵੇਕਲੇ ਅੰਦਾਜ਼ ਵਿਚ ਪੇਸ਼ ਕੀਤਾ।ਡਾ: ਬਲਦੇਵ ਸਿੰਘ ਖਹਿਰਾ ਨੇ ਵਿਦੇਸ਼ੀ ਧਰਤੀ ਤੇ ਜਿੰਦਗੀ ਬਾਰੇ ਮਿੰਨੀ ਕਹਾਣੀ ਸੁਣਾਈ।ਸੰਜੀਵਨ ਨਾਟਕਕਾਰ ਨੇ ਭਾਸ਼ਣ ਦਿੰਦੇ ਹੋਏ ਕਿਹਾ ਕਿ ਕਲਾ ਲੋਕਾਂ ਲਈ ਹੋਣੀ ਚਾਹੀਦੀ ਹੈ।ਜੋ ਸਮਾਜ ਸੁਧਾਰ ਬਾਰੇ ਗਲੱ ਕਰੇ ਉਹ ਸਾਹਿਤ ਉੱਤਮ ਹੈ।ਸਟੇਜ ਸੰਚਾਲਨ ਦਵਿੰਦਰ ਕੌਰ ਢਿੱਲੋਂ ਨੇ ਬੜੇ ਸੋਹਣੇ ਢੰਗ ਨਾਲ ਕੀਤਾ।
ਮੁੱਖ ਮਹਿਮਾਨ ਡਾ: ਗੁਰਮਿੰਦਰ ਸਿੱਧੂ ਨੇ ਕਿਹਾ ਕਿ ਇਸ ਪ੍ਰੋਗਰਾਮ ਵਿਚ ਕਈ ਤਰ੍ਹਾਂ ਦੇ ਸਾਹਿਤਕ ਰੰਗ ਮਾਨਣ ਦਾ ਮੌਕਾ ਮਿਲਿਆ ਹੈ।ਇਹ ਪ੍ਰੋਗਰਾਮ ਜਿਥੇ ਭਾਈਚਾਰਕ ਸਾਂਝ ਮਜਬੂਤ ਕਰਦੇ ਹਨ ਉਥੇ ਹੋਰ ਚੰਗਾ ਲਿਖਣ ਦੀ ਪ੍ਰੇਰਨਾ ਦਿੰਦੇ ਹਨ।ਪ੍ਰਧਾਨਗੀ ਭਾਸ਼ਣ ਵਿਚ ਪੰਮੀ ਸਿੱਧੂ ਸੰਧੂ ਨੇ ਪੰਜਾਬੀ ਭਾਸ਼ਾ ਦੀ ਵਿਗੜ ਰਹੀ ਹਾਲਤ ਬਾਰੇ ਚਿੰਤਾ ਜਾਹਰ ਕੀਤੀ।ਗੂਗਲ ਭਾਵੇਂ ਵਧੀਆ ਜਰੀਆ ਹੈ ਪਰ ਕਿਤਾਬਾਂ ਦੀ ਅਹਿਮੀਅਤ ਕਦੇ ਘੱਟ ਨਹੀਂ ਹੋ ਸਕਦੀ।ਕੇਂਦਰ ਦੇ ਸਰਪ੍ਰਸਤ ਡਾ: ਪਤੰਗ ਨੇ ਸ਼ਬਦ ਦੀ ਮਹਿਮਾ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਸਭ ਦਾ ਧੰਨਵਾਦ ਕੀਤਾ ਇਸ ਮੌਕੇ ਇੰਦਰਜੀਤ ਸਿੰਘ ਜਾਵਾ,ਕਿਸ਼ੋਰੀ ਲਾਲ,ਹਰਜੀਤ ਸਿੰਘ, ਰਮਨਜੀਤ ਕੌਰ,ਰਘਬੀਰ ਸਿੰਘ, ਕੁਲਜੀਤ ਕੌਰ,ਊਸ਼ਾ ਕੰਵਰ,ਪਰਲਾਦ ਸਿੰਘ ਅਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਹਾਜਰ ਸਨ।
——————————————————————-
ਦਵਿੰਦਰ ਕੌਰ ਢਿੱਲੋਂ (ਜਨ: ਸਕੱਤਰ)
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ
ਫੋਨ 98765 79761