ਬੂਟਾ ਸਿੰਘ ਪੈਰਿਸ ਸਵ.ਗੁਰਮੀਤ ਸਿੰਘ ਚਮਕ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ
ਫਰੀਦਕੋਟ ਮੰਡੀ ਬਰੀਵਾਲਾ 7 ਨਵੰਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਸਾਹਿਤ ਸਭਾ ਬਰੀਵਾਲਾ ਵੱਲੋਂ ਸਾਲਾਨਾ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਮਨਜਿੰਦਰ ਸਿੰਘ ਗੋਹਲੀ , ਗੁਰਾਂਦਿੱਤਾ ਸਿੰਘ ਸੰਧੂ, ਅਮੀ ਚੰਦ,ਗੁਰਮੇਲ ਬਰਾੜ ਸਵੀਡਨ ਨੇ ਕੀਤੀ ਜਦਕਿ ਜਗਸੀਰ ਕੁਮਾਰ ਚਰਨਾ ਪ੍ਰਧਾਨ ਸ਼ੈਲਰ ਐਸੋਸ਼ੀਏਸ਼ਨ ਬਰੀਵਾਲਾ ਅਤੇ ਅਜੇ ਕੁਮਾਰ ਗਰਗ ਪ੍ਰਧਾਨ ਆੜ੍ਹਤੀਆਂ ਐਸੋਸੀਏਸ਼ਨ ਬਰੀਵਾਲਾ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ।
ਸਮਾਗਮ ਦੀ ਸ਼ੁਰੂਆਤ ਭਾਈ ਅਵਿਨਾਸ਼ ਸਿੰਘ ਖਾਲਸਾ ਦੇ ਧਾਰਮਿਕ ਗੀਤ ਨਾਲ ਹੋਈ। ਸਭਾ ਪ੍ਰਧਾਨ ਤੀਰਥ ਸਿੰਘ ਕਮਲ ਨੇ ਸਾਹਿਤ ਸਭਾ ਬਰੀਵਾਲਾ ਦੀ ਕਾਰਗੁਜਾਰੀ ਬਾਰੇ ਦਸਦਿਆਂ ਗੁਰਮੀਤ ਸਿੰਘ ਚਮਕ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਮੌਕੇ ਤੇ ਪ੍ਰਸਿੱਧ ਲੇਖਕ ਬੂਟਾ ਸਿੰਘ ਪੈਰਿਸ ਨੂੰ ਸਵਰਗੀ ਗੁਰਮੀਤ ਸਿੰਘ ਚਮਕ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਰਚਨਾਵਾਂ ਦੇ ਦੌਰ ਚ ਬਿੱਕਰ ਸਿੰਘ ਵਿਯੋਗੀ ,ਤੀਰਥ ਸਿੰਘ ਕਮਲ, ਲੱਖਾ ਸਿੰਘ ਬਰਾੜ , ਅਮੀ ਚੰਦ, ਗੁਰਦਰਸ਼ਨ ਸਿੰਘ ਮੱਕੜ, ਗੁਰਾਂਦਿੱਤਾ ਸਿੰਘ ਸੰਧੂ, ਬਲਦੇਵ ਸਿੰਘ ਇਕਵੰਨ, ਮਨਜਿੰਦਰ ਸਿੰਘ ਗੌਹਲੀ ਸੁਖਜਿੰਦਰ ਸਿੰਘ ਬਰਾੜ, ਨਿੰਦਰ ਕੋਟਲੀ, ਬੂਟਾ ਸਿੰਘ ਪੈਰਿਸ, ਜਗਤਾਰ ਸਿੰਘ ਬਰਾੜ, ਹਾਕਮ ਸਿੰਘ ਵੜਿੰਗ, ਜਗਦੀਪ ਹਸਰਤ, ਗੁਰਦਾਸ ਮਰਾੜ,ਗੁਰਦਰਸ਼ਨ ਸਿੰਘ ਮੱਕੜ,ਰਵਿੰਦਰ ਰਵੀ ਅਲਮਸ਼ਾਹ, ਜਸਪਾਲ ਵਧਾਈਆਂ, ਤਲਵਿੰਦਰ ਨਿੱਝਰ,ਸੁਖਬੀਰ ਸਿੰਘ ਬਰਾੜ, ਇਕਬਾਲ ਸਿੰਘ ਲੋਹੀਆ,ਈਸ਼ਰ ਸਿੰਘ,ਅਵਿਨਾਸ਼ ਸਿੰਘ ,ਜਸਵਿੰਦਰ ਅਮੋਲ, ਪਵਨ ਕੁਮਾਰ ਸ਼ਰਮਾ , ਮੋਹਰ ਸਿੰਘ ਗਿੱਲ, ਸ਼ਮਸ਼ੇਰ ਸਿੰਘ ਗ਼ਾਫ਼ਿਲ,ਦੇਵ ਵਾਂਦਰ ਜਟਾਨਾ, ਜਗਮੀਤ ਸਿੰਘ ਚਹਿਲ ਅਤੇ ਸੰਜਿਵ ਕੁਮਾਰ ਸੁੱਖੀ ਆਦਿ ਕਵੀਆਂ ਨੇ ਆਪੋ ਆਪਣੀਆਂ ਰਚਨਾਵਾਂ ਦੀ ਪੇਸ਼ਕਾਰੀ ਕੀਤੀ। ਸਮੁੱਚੇ ਪ੍ਰੋਗਰਾਮ ਦਾ ਮੰਚ ਸੰਚਾਲਨ ਸਾਹਿਤ ਸਭਾ ਦੇ ਜਨਰਲ ਸਕੱਤਰ ਕੁਲਵੰਤ ਸਰੋਤਾ ਨੇ ਕੀਤਾ।