ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਤੀਸਰੇ ਗੁਰਚਰਨ ਰਾਮਪੁਰੀ ਯਾਦਗਾਰੀ ਪੁਰਸਕਾਰ ਤੇ ਵੱਡੀ ਗਣਿਤੀ ਵਿੱਚ ਲੇਖਕ ਇਕੱਠੇ ਹੋਏ
ਰਾਮਪੁਰ 8 ਨਵੰਬਰ (ਵਰਲਡ ਪੰਜਾਬੀ ਟਾਈਮਜ਼ )
ਪੰਜਾਬੀ ਲਿਖਾਰੀ ਸਭਾ ਰਾਮਪੁਰ ਨੇ ਗੁਰਚਰਨ ਰਾਮਪੁਰੀ ਯਾਦਗਾਰੀ ਪੁਰਸਕਾਰ ਸਮਾਗਮ ਪਿੰਡ ਰਾਮਪੁਰ ਵਿੱਚ ਕੀਤਾ । ਇਸ ਸਮਾਰਮ ਦੀ ਪ੍ਰਧਾਨਗੀ ਪ੍ਰੋ• ਗੁਰਭਜਨ ਗਿੱਲ ਚੇਅਰਮੈਨ ਲੋਕ ਵਿਰਾਸਤ ਅਕਾਦਮੀ ਨੇ ਕੀਤੀ । ਪ੍ਰਧਾਨਗੀ ਮੰਡਲ ਵਿਚ ਉਹਨਾਂ ਨਾਲ ਪ੍ਰਸਿੱਧ ਗਾਇਕ ਤੇ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ , ਸਭਾ ਦੇ ਪ੍ਰਧਾਨ ਅਨਿਲ ਫਤਿਹਗੜ੍ਹ ਜੱਟਾਂ, ਗੁਰਭੇਜ ਸਿੰਘ ਗੁਰਾਇਆ, ਪ੍ਰਸਿੱਧ ਕਹਾਣੀਕਾਰ ਸੁਖਜੀਤ, ਡਾ• ਸੁਰਜੀਤ ਭੱਟੀ, ਵਿਜੇ ਵਿਵੇਕ, ਸੁਰਿੰਦਰ ਰਾਮਪੁਰੀ ਅਤੇ ਅਮਨ ਧੂਰੀ ਸ਼ਾਮਲ ਹੋਏ । ਇਸ ਵਾਰ ਪੰਜਾਬੀ ਦੇ ਨਾਮਵਰ ਸ਼ਾਇਰ ਵਿਜੇ ਵਿਵੇਕ ਨੂੰ ‘ਗੁਰਚਰਨ ਰਾਮਪੁਰੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ । ਸਭਾ ਦੇ ਪ੍ਰਧਾਨ ਅਨਿਲ ਫਤਿਹਗੜ੍ਹ ਜੱਟਾਂ ਨੇ ਲੇਖਕਾਂ ਅਤੇ ਸਰੋਤਿਆਂ ਦਾ ਸਵਾਗਤ ਕਰਦਿਆਂ ਕਿਹਾ, ਕਿ ਵਿਜੇ ਵਿਵੇਕ ਨੂੰ ਸਨਮਾਨਿਤ ਕਰਨ ਨਾਲ ਸਭਾ ਦਾ ਮਾਣ ਵਧਿਆ ਹੈ ਅਤੇ ਅਸੀਂ ਖੁਦ ਸਨਮਾਨਿਤ ਮਹਿਸੂਸ ਕਰ ਰਹੇ ਹਾਂ । ਉਨ੍ਹਾਂ ਦੱਸਿਆ, ਇਸ ਸਨਮਾਨ ਵਿਚ ਇੱਕੀ ਹਜ਼ਾਰ ਰੁਪਏ, ਸ਼ੋਭਾ ਪੱਤਰ ,ਲੋਈ ਅਤੇ ਪੁਸਤਕਾਂ ਦਾ ਸੈੱਟ ਸ਼ਾਮਲ ਹੈ। ਸਮਾਗਮ ਦਾ ਉਦਘਾਟਨ ਕਰਦਿਆਂ ਸ੍ਰੀ ਗੁਰਭੇਜ ਸਿੰਘ ਗੁਰਾਇਆ ਨੇ ਕਿਹਾ ਕਿਸੇ ਭਾਸ਼ਾ ਦੀ ਪਛਾਣ, ਉਸਦੇ ਸਾਹਿਤ ਨਾਲ ਹੁੰਦੀ ਹੈ । ਉਨ੍ਹਾਂ ਕਿਹਾ , ਗੁਰਚਰਨ ਰਾਮਪੁਰੀ ਦੇ ਪਰਿਵਾਰ ਨੇ ਇਹ ਇਨਾਮ ਸਥਾਪਤ ਕਰ ਕੇ ਆਪਣੀ ਵਿਰਾਸਤ ਸੰਭਾਲੀ ਹੈ। ਸਮਾਗਮ ਦੇ ਮੁੱਖ ਮਹਿਮਾਨ ਲੋਕ-ਗਾਇਕ ਅਤੇ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਨੇ ਕਿਹਾ ਕਿ ਸਾਹਿਤ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਰਾਹ ਦਿਖਾਉਂਦਾ ਹੈ । ਉਨ੍ਹਾਂ ਕਿਹਾ, ਰਾਮਪੁਰ ਸਾਹਿਤਕਾਰਾਂ ਅਤੇ ਸੰਗੀਤਕਾਰਾਂ ਦਾ ਪਿੰਡ ਹੈ । ਮੈਨੂੰ ਮਾਣ ਹੈ ਕਿ ਮੇਰਾ ਜਨਮ ਇਸ ਪਿੰਡ ਵਿਚ ਹੋਇਆ । ਮਿੱਟੀ ਅਤੇ ਨਗਰ ਦਾ ਮੋਹ ਤੁਸੀਂ ਆਖਰੀ ਦਮ ਤੱਕ ਨਹੀਂ ਭੁੱਲ ਸਕਦੇ । ਉਨ੍ਹਾਂ ਕਿਹਾ ਕਿ ਪੰਜਾਬੀ ਲਿਖਾਰੀ ਸਭਾ ਰਾਮਪੁਰ, ਸਾਹਿਤ ਦੀ ਨਰਸਰੀ ਹੈ । ਇਸ ਦੌਰਾਨ ਸਭਾ ਦੇ ਸਰਪ੍ਰਸਤ ਸ੍ਰੀ ਸੁਰਿੰਦਰ ਰਾਮਪੁਰੀ ਨੇ ਦੱਸਿਆ ਕਿ ਸਭਾ ਅਗਸਤ, 1953 ਤੋਂ ਕਾਰਜਸ਼ੀਲ ਹੈ । ਉਨ੍ਹਾਂ ਕਿਹਾ, ਗੁਰਚਰਨ ਰਾਮਪੁਰੀ ਦੀ ਸ਼ਾਇਰੀ ਨੇ ਉਸਦੇ ਪਿੰਡ ਤੋਂ ਤੁਰਦਿਆਂ ਰੂਸ ਤੋਂ ਹੁੰਦੇ ਹੋਏ ਸਾਰੇ ਸੰਸਾਰ ਦੀ ਯਾਤਰਾ ਕੀਤੀ ਹੈ। ਉਸਦੀ ਸ਼ਾਇਰੀ ਦੀ ਸੁਗੰਧ ਨੇ ਲੰਮਾ ਸਫ਼ਰ ਤਹਿ ਕੀਤਾ ਹੈ । ਇਸ ਵਰ੍ਹੇ ਦੇ ਸਾਹਿਤ ਅਕਾਦਮੀ ਇਨਾਮ ਪ੍ਰਾਪਤ ਕਹਾਣੀਕਾਰ ਸੁਖਜੀਤ ਨੇ ਕਿਹਾ ਕਿ ਕਵਿਤਾ ਰਾਹੀਂ ਸਰੋਤਿਆਂ ਨੂੰ ਕਿਵੇਂ ਕੀਲਣਾ ਹੈ, ਇਹ ਗੱਲ ਪੰਜਾਬੀ ਲਿਖਾਰੀ ਸਭਾ ਰਾਮਪੁਰ ਸਿਖਾਉਂਦੀ ਹੈ । ਉਨ੍ਹਾਂ ਵਿਜੇ ਵਿਵੇਕ ਦੀ ਜਾਣ ਪੁਛਾਣ ਕਰਾਉਂਦਿਆਂ ਉਨ੍ਹਾਂ ਦੀ ਲੇਖਣੀ ਤੇ ਲਿਖਣ ਪ੍ਰਕਿਰਿਆ ਬਾਰੇ ਭਾਵਪੂਰਤ ਗੱਲਾਂ ਕੀਤੀਆਂ । ਡਾ• ਸੁਰਜੀਤ ਸਿੰਘ ਭੱਟੀ ਨੇ ਕਿਹਾ ਕਿ ਸਭਾ ਵੱਲੋਂ ਵਿਜੇ ਵਿਵੇਕ ਨੂੰ ਦਿੱਤੇ ਗਏ ਪੁਰਸਕਾਰ ‘ਤੇ ਕੋਈ ਵੀ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ ।
ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪ੍ਰੋ • ਗੁਰਭਜਨ ਗਿੱਲ ਚੇਅਰਮੈਨ ਲੋਕ ਵਿਰਾਸਤ ਅਕਾਦਮੀ ਨੇ ਕਿਹਾ, ਕਿ ਵਿਜੇ ਵਿਵੇਕ ਸ਼ਾਇਰੀ ਦਾ ਭਰ ਵਗਦਾ ਦਰਿਆ ਹੈ । ਉਹਨਾਂ ਗੁਰਚਰਨ ਰਾਮਪੁਰੀ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਰਾਮਪੁਰ ਸਭਾ ਦੇ ਕੰਮਾਂ ਦੀ ਸ਼ਲਾਘਾ ਕੀਤੀ । ਵਿਜੇ ਵਿਵੇਕ ਦਾ ਸਨਮਾਨ ਪੱਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸੰਦੀਪ ਸ਼ਰਮਾ ਨੇ ਪੜ੍ਹਿਆ । ਸਨਮਾਨ ਪ੍ਰਾਪਤ ਕਰਨ ਉਪਰੰਤ ਸ੍ਰੀ ਵਿਜੇ ਵਿਵੇਕ ਨੇ ਕਿਹਾ ਕਿ ਰਾਮਪੁਰ ਦੀ ਸਭਾ ਵੱਲੋ ਗੁਰਚਰਨ ਰਾਮਪੁਰੀ ਦੇ ਨਾਂਅ ਤੇ ਪੁਰਸਕਾਰ ਮਿਲਣ ਤੇ ਮੇਰਾ ਕੱਦ, ਹੌਸਲਾ ਅਤੇ ਮਾਣ ਵਧਿਆ ਹੈ । ਉਹਨਾ ਆਪਣੀਆਂ ਕਵਿਤਾਵਾਂ ਗੀਤ ਅਤੇ ਗ਼ਜ਼ਲਾਂ ਸੁਣਾਈਆਂ। ਕਮਲਜੀਤ ਨੀਲੋਂ ਨੇ ਵਿਜੇ ਵਿਵੇਕ ਦਾ ਇਕ ਗੀਤ ‘ ‘ਜੋਗੀ ਚੱਲੇ ‘ ਗਾਇਆ ।ਇਸ ਉਪਰੰਤ ਪ੍ਰਧਾਨਗੀ ਮੰਡਲ ਨੇ ਡਾ• ਮਨਦੀਪ ਕੌਰ ਦੀ ਪੁਸਤਕ ‘ ਪੰਜਾਬੀ ਸਭਿਆਚਾਰ ਦੀ ਵਿਕਾਸ ਰੇਖਾ(ਗੁਰਚਰਨ ਰਾਮਪੁਰੀ ਦੀ ਕਵਿਤਾ ਦੇ ਸੰਦਰਭ ਵਿਚ) ਰਿਲੀਜ਼ ਕੀਤੀ । ਇਸ ਪੁਸਤਕ ਦੀ ਜਾਣ ਪੁਛਾਣ ਪ੍ਰੋ • ਭਜਨ ਸਿੰਘ ਨੇ ਕਰਵਾਈ। ਪ੍ਰੋਗਰਾਮ ਦੇ ਪਹਿਲੇ ਸ਼ੈਸ਼ਨ ਦੀ ਸਮਾਪਤੀ ਤੇ ਪ੍ਰਿਸੀਪਲ ਸਮਸ਼ਾਦ ਅਲੀ ਨੇ ਆਏ ਸਹਿਤਕਾਰਾਂ ਦਾ ਧੰਨਵਾਦ ਕੀਤਾ। ਇਸ ਸੈਸ਼ਨ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਬਲਵੰਤ ਮਾਂਗਟ ਦੁਆਰਾ ਨਿਭਾਈ ਗਈ। ਇਸ ਉਪਰੰਤ ਦੂਜੇ ਸ਼ੈਸਨ ਵਿੱਚ ਕਵੀ ਦਰਬਾਰ ਕੀਤਾ ਗਿਆ ਜਿਸਦੀ ਪ੍ਰਧਾਨਗੀ ਪ੍ਰਸਿੱਧ ਗਾਇਕ ਬਿਟੂ ਖੰਨੇਵਾਲਾ ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਉਨ੍ਹਾਂ ਤੋ ਇਲਾਵਾ ਸਭਾ ਦੇ ਪ੍ਰਧਾਨ ਅਨਿਲ ਫਤਿਹਗੜ੍ਹ ਜੱਟਾਂ , ਬਲਵੰਤ ਮਾਂਗਟ ਤੇ ਸਮਸ਼ਾਦ ਅਲੀ ਸ਼ਾਮਿਲ ਸਨ। ਇਸ ਸੈਸ਼ਨ ਵਿੱਚ ਹਾਜ਼ਰ ਕਵੀਆਂ ਨੇ ਆਪਣੀਆਂ ਆਪਣੀਆਂ ਕਵਿਤਾਵਾਂ ਨਾਲ ਰੰਗ ਬੰਨਿਆ। ਇਸ ਸੈਸ਼ਨ ਵਿੱਚ ਸਟੇਜ਼ ਸਕੱਤਰ ਦੀ ਭੂਮਿਕਾਂ ਸਭਾ ਦੇ ਮੀਤ ਪ੍ਰਧਾਨ ਅਮਰਿੰਦਰ ਸੋਹਲ ਨੇ ਭਾਵਪੂਰਤ ਤਰੀਕੇ ਨਾਲ ਨਿਭਾਈ। ਹੋਰਨਾਂ ਤੋਂ ਇਲਾਵਾ ਇਸ ਸਮਾਗਮ ਵਿੱਚ ਰਵਿੰਦਰ ਭੱਠਲ, ਸਰਦਾਰ ਪੰਛੀ, ਬਲਵਿੰਦਰ ਗਰੇਵਾਲ, ਵਿਸ਼ਾਲ ਵਿਵੇਕ, ਨੀਲਮ ਰਾਣੀ, ਸਿਮਰਜੀਤ ਸਿੰਘ ਕੰਗ, ਗੁਰਇਕਬਾਲ ਸਿੰਘ, ਪ੍ਰੀਤ ਸੰਦਲ , ਕਹਾਣੀਕਾਰ ਦਲਜੀਤ ਸ਼ਾਹੀ, ਮਹੇਸ਼ ਰੋਹਲਵੀ, ਨਵਤੇਜ ਸਿੰਘ ਮਾਂਗਟ, ਡਾ. ਪਰਮਿੰਦਰ ਬੈਨੀਪਾਲ, ਰਣਜੀਤ ਭੁੱਟਾ, ਮਾਸਟਰ ਗੁਰਮੁੱਖ ਸਿੰਘ, ਸ਼ਹਿਜੀਤ ਸਿੰਘ ਕੰਗ, ਹਰਬੰਸ ਸਿੰਘ ਰਾਏ, ਅਮਨ ਧੂਰੀ, ਕਰਨੈਲ ਸਿਵੀਆ, ਗੁਰਸੇਵਕ ਸਿੰਘ ਢਿਲੋਂ , ਪਰਮਿੰਦਰ ਅਲਬੇਲਾ, ਸੰਧੇ ਸੁਖਬੀਰ, ਸਨੇਹਇੰਦਰ ਮੀਲੂ, ਕਹਾਣੀਕਾਰ ਰਵਿੰਦਰ ਰੁਪਾਲ, ਜਗਜੀਤ ਗੁਰਮ, ਤਲਵਿੰਦਰ ਸ਼ੇਰਗਿਲ, ਕਹਾਣੀਕਾਰ ਜਤਿੰਦਰ ਹਾਂਸ, ਮੋਹਣ ਹਸਨਪੁਰੀ, ਭਜਨ ਸਿੰਘ, ਹਰਪਾਲ ਸਿੰਘ ਮਾਂਗਟ ਜਟਾਣਾ, ਪਰਮਜੀਤ ਸਿੰਘ ਵਾਲੀਆ, ਦਿਲਜੀਤ ਸਿੰਘ, ਨੀਤੂ ਰਾਮਪੁਰ, ਸਿਮਰਨਦੀਪ ਕੌਰ ਅਹਲਾਵਤ, ਤਰਨ ਰਾਮਪੁਰ, ਜਗਵੀਰ ਸਿੰਘ ਵਿੱਕੀ, ਹਰਬੰਸ ਮਾਲਵਾ, ਗੁਰਦੀਪ ਮਹੋਣ, ਚਾਹਤਮਨ, ਗੁਰਮੀਤ ਰੋਹਲੇ, ਇੰਦਰਜੀਤ ਸਿੰਘ ਕੰਗ, ਤਰਨ ਬਲ, ਸਮਸ਼ੇਰ ਸਿੰਘ ਸ਼ੇਰ ਰਾਣਵਾਂ, ਗੁਰਮੁਖ ਦੀਪ, ਟੀ ਲੋਚਨ, ਨਿਰੰਜਨ ਸੂਖਮ, ਸੁਖਵਿੰਦਰ ਪੱਬਮਾਂ , ਗੁਰਦੀਪ ਕੌਰ ਸੰਗਵਾਲ, ਗੁਰਪ੍ਰੀਤ ਕੌਰ, ਯਤਿੰਦਰ ਕੌਰ ਮਾਹਲ, ਰਾਜਵੰਤ ਕੌਰ, ਜ਼ੋਰਾਵਰ ਸਿੰਘ ਪੰਛੀ, ਬਲਵਿੰਦਰਜੀਤ ਕੌਰ ਭੱਟੀ, ਡਾ. ਮਨਦੀਪ ਕੌਰ, ਪ੍ਰੀਤ ਸਿੰਘ ਭਦੌੜ , ਦੀਪ ਦਿਲਬਰ, ਗਗਨ ਜੋਸ਼ੀ , ਜਸਤਾਜ ਸਿੰਘ, ਪਰਮਿੰਦਰ ਸਿੰਘ, ਕੇਵਲ ਮੰਜਾਲੀਆ, ਸਿੰਕਦਰ ਸਮਰਾਲਾ, ਸੁਖਵੀਰ ਸਿੰਘ ਮੁਹਾਲੀ, ਹਰਜੀਤ ਵੈਦ ਘਲੋਟੀ, ਮਨਜੀਤ ਘਣਗਸ, ਗੁਰ ਪਸ , ਗੀਤ ਗੁਰਜੀਤ, ਲਾਲ ਸਿੰਘ ਮਾਂਗਟ, ਸੰਤ ਸਿੰਘ ਸੋਹਲ, ਗੁਰਮੀਤ ਜਟਾਣਾ, ਪ੍ਰਭਜੋਤ ਰਾਮਪੁਰ, ਅਵਤਾਰ ਸਿੰਘ ਘਣਗਸ਼, ਕਲਵਿੰਦਰ ਸਿੰਘ ਕਾਕਾ, ਦੇਵਰਾਜ , ਸੁਖਮੰਦਰ ਬਰਾੜ, ਨੇਤਰ ਸਿੰਘ ਮੁੱਤੋਂ, ਹਰਪ੍ਰੀਤ ਸਿਹੋੜਾ, ਡਾਕਟਰ ਗੁਲਜ਼ਾਰ ਸਭਰਵਾਲ, ਰਕੇਸ਼ ਕੁਮਾਰ, ਬੁੱਧ ਸਿੰਘ ਨੀਲੋਂ, ਲੀਲ ਦਿਆਲਪੁਰੀ, ਹਰਦੀਪ ਸਿੰਘ, ਸਰਬਜੀਤ ਸਿੰਘ, ਜਤਿੰਦਰ ਸੰਧੂ, ਲਵਪ੍ਰੀਤ ਸਿੰਘ, ਸਵਰਨਜੀਤ ਸ਼ਵੀ , ਵਿਜੇ ਤਿਵਾੜੀ ਸਾਮਿਲ ਹੋਏ। ਅੰਤ ਵਿੱਚ ਸਭਾ ਦੇ ਮੀਤ ਪ੍ਰਧਾਨ ਅਮਰਿੰਦਰ ਸੋਹਲ ਵਲੋਂ ਆਏ ਸ਼ਹਿਤਕਾਰਾ ਦਾ ਧੰਨਵਾਦ ਕੀਤਾ ਗਿਆ । ਇਸ ਮੌਕੇ ਸਪਰੈਡ ਪਬਲੀਕੇਸ਼ਨ ਅਤੇ ਦਿਲਦੀਪ ਪਬਲੀਕੇਸ਼ਨ ਵਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਦੌਰਾਨ ਵਿਜੇ ਤਿਵਾੜੀ ਨੇ ਸਾਰੇ ਪ੍ਰੋਗਰਾਮ ਦੀ ਵੀਡੀਓ ਰਿਕਾਰਡਿੰਗ ਕੀਤੀ।
ਹਰਪ੍ਰੀਤ ਸਿੰਘ ਸਿਹੌੜਾ
Leave a Comment
Your email address will not be published. Required fields are marked with *