ਕੋਟਕਪੂਰਾ, 2 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨ ਬੁੱਧਵਾਰ ਨੂੰ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨਾਲ ਟੈਟ ਪਾਸ ਬੇਰੋਜ਼ਗਾਰ ਡੀ.ਪੀ.ਈ. ਅਧਿਆਪਕ ਯੂਨੀਅਨ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਸਿੱਖਿਆ ਮੰਤਰੀ ਨੂੰ ਸੂਬਾ ਪ੍ਰਧਾਨ ਰਮਨਪ੍ਰੀਤ ਸਿੰਘ ਬੈਂਸ ਵਲੋ ਯੂਨੀਅਨ ਦੀਆਂ ਮੰਗਾਂ ਬਾਰੇ ਦੱਸਿਆ ਗਿਆ। ਜਿਸ ਵਿੱਚ 1000 ਲੈਕਚਰਾਰ ਅਤੇ 2500 ਨਵੀਆਂ ਡੀ.ਪੀ.ਈ ਦੀਆਂ ਪੋਸਟਾਂ ਪੀ.ਐੱਸ.ਟੈਟ ਦੇ ਅਧਾਰ ‘ਤੇ ਕੱਢਣ ਦੀ ਮੰਗ ਰੱਖੀ ਜਿਸਤੇ ਮੰਤਰੀ ਸਾਬ ਨੇ ਕਿਹਾ ਕਿ ਆਣ ਵਾਲੇ ਸਮੇ ਵਿੱਚ ਪੋਸਟਾਂ ਆਉਣਗੀਆ ਪਰ ਮੈ ਤੁਹਾਨੂੰ ਕੋਈ ਸਮਾਂ ਨਹੀ ਦੇ ਸਕਦਾ ਕਿ ਕਦੋਂ ਆਉਣਗੀਆਂ। ਦਸਵੀ ਜਮਾਤ ਤੱਕ ਸਰੀਰਕ ਸਿੱਖਿਆ ਵਿਸ਼ੇ ਨੂੰ ਲਾਜਮੀ ਕੀਤਾ ਜਾਵੇ ਅਤੇ ਬੀ.ਏ. ਵਿੱਚ 55% ਅੰਕ ਦੀ ਸ਼ਰਤ ਨੂੰ ਖਤਮ ਕਰਨ ਦੀ ਮੰਗ ਰੱਖੀ ਗਈ। ਜਿਸ ਤੇ ਸਿੱਖਿਆ ਮੰਤਰੀ ਜੀ ਦਾ ਜਵਾਬ ਨਾਕਰਾਤਮਕ ਰਿਹਾ ਅਤੇ ਮੰਤਰੀ ਸਾਬ ਨੇ 1000 ਲੈਕਚਰਾਰ ਅਤੇ 2500 ਡੀ.ਪੀ.ਈ ਪੋਸਟਾਂ ਦੀ ਮੰਗ ਨੂੰ ਨਕਾਰਦੇ ਹੋਏ ਕਿਹਾ ਕਿ ਜਿਆਦਾ ਗਿਣਤੀ ਵਿੱਚ ਪੋਸਟਾਂ ਤੇ ਭਰਤੀ ਨਹੀ ਕਰ ਸਕਦੇ। ਜਦਕਿ ਸਕੂਲਾਂ ਵਿੱਚ ਸਰੀਰਕ ਸਿੱਖਿਆ ਅਧਿਆਪਕਾਂ ਦੀਆ ਅਸਾਮੀਆਂ ਖਾਲੀ ਪਈਆਂ ਹਨ। ਜਿਸ ਤੋਂ ਇਹ ਸਾਫ ਪਤਾ ਲਗਦਾ ਹੈ ਕਿ ਸਰਕਾਰ ਦੀ ਸਰੀਰਕ ਸਿਖਿਆ ਅਧਿਆਪਕਾ ਬਾਰੇ ਕੁਝ ਨਹੀ ਕਰ ਰਹੀ ਹੈ ਇਕ ਪਾਸੇ ਪੰਜਾਬ ਸਰਕਾਰ ਵੱਲੋਂ ਪੰਜਾਬ ਸੂਬੇ ਨੂੰ ਖੇਡਾਂ ਵਿੱਚ ਦੇਸ਼ ਦਾ ਨੰਬਰ ਇੱਕ ਸੂਬਾ ਬਨਾਉਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਤੇ ਦੂਜੇ ਪਾਸੇ ਪੰਜਾਬ ਸੂਬੇ ਦੇ ਟੈਟ ਪਾਸ ਬੇਰੁਜਗਾਰ ਸਰੀਰਕ ਸਿੱਖਿਆ ਅਧਿਆਪਕਾਂ ਨੂੰ ਨੋਕਰੀ ਤੋ ਵਿਹਲੇ ਰੱਖਿਆ ਜਾ ਰਿਹਾ ਹੈ ਸਰਕਾਰ ਬੇਰੁਜਗਾਰਾਂ ਨੂੰ ਮਜ਼ਦੂਰੀ ਕਰਨ ਤੇ ਮਜਬੂਰ ਕਰ ਰਹੀ ਹੈ। ਇਹ ਸਭ ਦੀ ਜਾਣਕਾਰੀ ਸੂਬਾ ਪ੍ਰਧਾਨ ਰਮਨਪ੍ਰੀਤ ਸਿੰਘ ਬੈਂਸ ਵਲੋਂ ਦਿੱਤੀ ਗਈ ਅਤੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਸਕੂਲਾਂ ਵਿਚ ਖਾਲੀ ਪਈਆਂ 1000 ਲੈਕਚਰਾਰ ਅਤੇ 2500 ਡੀ.ਪੀ.ਈ. ਦੀਆਂ ਅਸਾਮੀਆ ਨੂੰ ਭਰਨ ਲਈ ਪੀ.ਐਸ.ਟੈਟ ਦੇ ਅਧਾਰ ਤੇ ਅਸਾਮੀਆ ਦਾ ਇਸ਼ਤਿਹਾਰ ਨੂੰ ਜਲਦ ਨਾ ਕੱਢੀਆਂ ਤਾਂ ਪੀ.ਐਸ. ਟੈਟ ਪਾਸ ਬੇਰੁਜਗਾਰ ਡੀ.ਪੀ.ਈ. ਅਧਿਆਪਕ ਯੂਨੀਅਨ ਪੰਜਾਬ ਵੱਲੋਂ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਪੰਜਾਬ ਦੀ ਰਿਹਾਇਸ਼ ਮੁਹਰੇ ਪੱਕਾ ਧਰਨਾ ਲਗਾਇਆ ਜਾਵੇਗਾ। ਇਸ ਮੀਟਿੰਗ ਵਿੱਚ ਯੂਨੀਅਨ ਦੇ ਸੁਖਦੀਪ ਸਿੰਘ ਦਰਸ਼ਨ ਸਿੰਘ ਸਤਪਾਲ ਸਿੰਘ ਮਾਲਵਿੰਦਰ ਸਿੰਘ ਰਾਜੀਵ ਕੁਮਾਰ ਹੰਸ ਰਾਜ ਆਦਿ ਵੀ ਹਾਜਰ ਸੀ।
Leave a Comment
Your email address will not be published. Required fields are marked with *