
ਸੌਹਰੇ ਮੇਰੇ ਅੰਮ੍ਰਿਤਸਰ ਨੇ
ਪੇਕੇ ਵਸਣ ਲਹੌਰ ਕੁੜੇ
ਇੱਕ ਵੀਰ ਮੇਰਾ ਰੵਵੇ ਕਰਾਚੀ
ਦੂਜਾ ਵਸੇ ਪਸ਼ੌਰ ਕੁੜੇ
ਜੇਠ ਮੇਰਾ ਜਲੰਧਰ ਰਹਿੰਦੈ
ਦੇਵਰ ਰ੍ਹਵੇ ਇੰਦੌਰ ਕੁੜੇ
ਪਤਿਅਹੁਰੇ ਮੇਰੇ ਯੂ.ਪੀ. ਵਿੱਚ ਰਹਿੰਦੇ
ਸ਼ਹਿਰ ਦਾ ਨਾਮ ਬਿਜਨੌਰ ਕੁੜੇ
ਨਰਮ ਸਭਾ ਦਾ ਮਾਹੀ। ਮੇਰਾ
ਮੇਰੀ ਹਰ ਗੱਲ ਦੀ ਰੱਖਦੈ ਗ਼ੌਰ ਕੁੜੇ
ਬੜੀ ਪਿਆਰੀ ਇੱਕ ਨਣਦ ਹੈ ਮੇਰੀ
ਵਿਆਹੀ ਹੈ ਸ਼ਹਿਰ ਫਲੌਰ ਕੁੜੇ
ਪੈਲਾਂ ਪਾ ਪਾ ਤੁਰਦੀ ਹਾਂ ਮੈਂ
ਮੈਥੋਂ ਉਡਣਾਂ ਸਿੱਖਦੇ ਭੌਰ ਕੁੜੇ
ਬੱਦਲਾਂ ਨਾਲ ਮੈਂ ਗੱਲਾਂ ਕਰਦੀ
ਮੈਨੂੰ ਕਰਨ ਹਵਾਵਾਂ ਚੌਰ ਕੁੜੇ
ਦੋ ਮੁਲਕਾਂ ਦੀ ਮੈਂ ਮਾਲਕ ਕੱਲੀ
ਮੇਰੀ ਦੇਖਣ ਵਾਲੀ ਟੌਹਰ ਕੁੜੇ
ਧਰਤੀ ਤੇ ਪੈਰ ਨਾਂ ਲੱਗਦੇ ਮੇਰੇ
ਇਸ਼ਕ ਦਾ ਚੱਲਿਆ ਦੌਰ ਕੁੜੇ
ਸਿੱਧੂ ਸਿੱਧੂ ਕਹਿੰਦੇ ਜਿਸਨੂੰ
ਮੀਤੇ ਮੇਰਾ ਹੈ ਓੁਹ ਸ਼ੌਹਰ ਕੁੜੇ

ਅਮਰਜੀਤ ਸਿੰਘ ਸਿੱਧੂ ਬਠਿੰਡਾ
9464073505