ਫਰੀਦਕੋਟ , 18 ਮਾਰਚ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਜਿਲਾ ਫਰੀਦਕੋਟ ਦੀ ਮੀਟਿੰਗ ਜਿਲਾ ਪ੍ਰਧਾਨ ਗੁਰਤੇਜ ਸਿੰਘ ਖਹਿਰਾ ਦੀ ਪ੍ਰਧਾਨਗੀ ਹੇਠ ਹੋਈ। ਸਟੇਜ ਦੀ ਕਾਰਵਾਈ ਫੈਡਰੇਸ਼ਨ ਦੇ ਜਿਲਾ ਸਕੱਤਰ ਜਸਪ੍ਰੀਤ ਸਿੰਘ ਨੇ ਚਲਾਈ ਮੀਟਿੰਗ ’ਚ ਸੁਬਾਈ ਆਗੂ ਵੀਰਇੰਦਰਜੀਤ ਸਿੰਘ ਪੁਰੀ ਅਤੇ ਜਤਿੰਦਰ ਕੁਮਾਰ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਪ੍ਰਧਾਨਗੀ ਮੰਡਲ ਵਲੋਂ ਜਤਿੰਦਰ ਕੁਮਾਰ ਨੇ ਭਾਰਤ ਅਤੇ ਸੂਬੇ ਅੰਦਰ ਮੁਲਾਜਮਾਂ ਮਾਰੂ ਨੀਤੀਆਂ ਤੇ ਗੱਲਬਾਤ ਕਰਦਿਆਂ ਫਰੀਦਾਬਾਦ ਵਿਖੇ ਆਲ ਇੰਡੀਆ ਦੀ ਦੋ ਰੋਜਾ ਮੀਟਿੰਗ ’ਚ ਹੋਏ ਫੈਸਲਿਆਂ ਤੋਂ ਜਾਣੂ ਕਰਵਾਇਆ ਗਿਆ। ਉਹਨਾਂ ਦੱਸਿਆ ਕਿ ਫੈਡਰੇਸ਼ਨ ਦੇ ਜਿਲ੍ਹਾ ਪ੍ਰਧਾਨ ਗੁਰਤੇਜ ਸਿੰਘ ਖਹਿਰਾ ਜੋ ਪਿਛਲੇ ਤਕਰੀਬਨ ਦੋ ਸਾਲ ਤੋਂ ਸੇਵਾ ਨਿਭਾਅ ਰਹੇ ਹਨ ਪਰ ਹੁਣ ਉਹਨਾਂ ਦੇ ਨਿੱਜੀ ਰੁਝੇਵਿਆਂ ਅਤੇ ਸਿਹਤ ਖਰਾਬ ਹੋਣ ਕਰਕੇ ਉਹਨਾਂ ਵਲੋਂ ਕੁਝ ਸਮੇਂ ਲਈ ਜਥੇਬੰਦੀ ਕੋਲੋਂ ਛੁੱਟੀ ਦੀ ਮੰਗ ਕੀਤੀ ਗਈ ਸੀ, ਜਿਸ ਕਰਕੇ ਅੱਜ ਦੀ ਜਿਲਾ ਪੱਧਰੀ ਮੀਟਿੰਗ ’ਚ ਸਾਰੇ ਹਾਊਸ ਦੀ ਸਰਬਸੰਮਤੀ ਨਾਲ ਸਿਮਰਜੀਤ ਸਿੰਘ ਬਰਾੜ ਪੀਆਰਟੀਸੀ ਨੂੰ ਕਾਰਜਕਾਰੀ ਜਿਲ੍ਹਾ ਪ੍ਰਧਾਨ ਫਰੀਦਕੋਟ ਦੀ ਜਿੰਮੇਵਾਰੀ ਦਿੱਤੀ ਗਈ ਹੈ। ਵੀਰਇੰਦਰਜੀਤ ਸਿੰਘ ਪੁਰੀ ਨੇ ਆਪਣੇ ਸੰਬੋਧਨ ’ਚ ਬੋਲਦਿਆਂ ਕਿਹਾ ਕਿ ਜਥੇਬੰਦੀ ਨੂੰ ਹੋਰ ਮਜਬੂਤ ਕਰਨ ਵਾਸਤੇ ਆਉਣ ਵਾਲੇ ਦਿਨਾਂ ਦੇ ਅੰਦਰ ਜਥੇਬੰਦਕ ਸਕੂਲਿੰਗ ਅਤੇ ਸੈਮੀਨਾਰ ਕਰਵਾਏ ਜਾਣਗੇ ਅਤੇ ਜੇਪੀਐਮਓ ਜਿਲਾ ਫਰੀਦਕੋਟ ਦਾ ਦਾਇਰਾ ਹੋਰ ਵੱਡਾ ਕਰਕੇ ਮੁਲਾਜਮ ਮੰਗਾਂ ਦੇ ਨਾਲ ਸਮਰਥਨ ਕੀਤਾ ਜਾਵੇਗਾ। ਇਸ ਮੌਕੇ ਫੈਡਰੇਸ਼ਨ ਦੇ ਕਾਰਜਕਾਰੀ ਪ੍ਰਧਾਨ ਸਿਮਰਜੀਤ ਸਿੰਘ ਬਰਾੜ ਨੇ ਹਾਊਸ ਨੂੰ ਵਿਸ਼ਵਾਸ਼ ਦਿਵਾਇਆ ਕਿ ਆਉਣ ਵਾਲੇ ਦਿਨਾਂ ’ਚ ਉਹ ਪੂਰੀ ਤਨਦੇਹੀ ਦੇ ਨਾਲ ਮੁਲਾਜਮਾਂ ਦੀਆਂ ਮੰਗਾਂ ਪ੍ਰਤੀ ਦਿ੍ਰੜ ਰਹਿਣਗੇ। ਉਹਨਾਂ ਦੱਸਿਆ ਕਿ ਅਗਲੇ ਹਫਤੇ ਤੋਂ ਸਮੂਹ ਵਿਭਾਗਾਂ ਦੇ ਅਫਸਰਾਂ ਨਾਲ ਮੁਲਾਜਮ ਮੰਗਾਂ ਸੰਬੰਧੀ ਮੀਟਿੰਗਾਂ ਕੀਤੀਆਂ ਜਾਣਗੀਆਂ। ਇਸ ਮੌਕੇ ਜਸਪ੍ਰੀਤ ਸਿੰਘ ਅਤੇ ਸਵਿੰਦਰ ਸਿੰਘ ਭੱਟੀ ਦੀ ਵਿਭਾਗੀ ਤਰੱਕੀ ਹੋਣ ਕਰਕੇ ਅਤੇ ਦਲਜੀਤ ਸਿੰਘ ਨੂੰ ਮੈਡੀਕਲ ’ਚ ਜਥੇਬੰਦੀ ਦੀ ਵੱਡੀ ਜਿੰਮੇਵਾਰੀ ਮਿਲਣ ਤੇ ਵਧਾਈ ਦਿੱਤੀ ਗਈ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੂਰਤ ਸਿੰਘ ਮਾਹਲਾ ਵਾਟਰ ਸਪਲਾਈ, ਅਜੀਤ ਸਿੰਘ ਖਾਲਸਾ ਮੰਡੀ ਬੋਰਡ, ਨੀਲਾ ਸਿੰਘ, ਮਨਿੰਦਰਜੀਤ ਖਹਿਰਾ, ਲਾਭ ਸਿੰਘ ਪ੍ਰਧਾਨ ਬਾਬਾ ਫਰੀਦ ਯੂਨੀਵਰਸਿਟੀ, ਕਮਲ ਸਫਾਈ ਆਗੂ, ਹਰਵਿੰਦਰ ਸਿੰਘ, ਸੁਖਪਾਲ ਸਿੰਘ, ਸੁਖਮੰਦਰ ਸਿੰਘ ਪੀਆਰਟੀਸੀ, ਗੁਰਪ੍ਰੀਤ ਗੋਪੀ, ਰਣਜੀਤ ਰਾਣਾ, ਹਰਦੀਪ ਸਿੰਘ , ਦਲਜੀਤ ਖਾਰਾ, ਕਰਮਜੀਤ ਸਿੰਘ, ਜਸਪ੍ਰੀਤ ਸਿੰਘ, ਗੁਰਜੀਤ ਸਿੰਘ, ਅਮੀ ਚੰਦ ਸੀਵਰ ਬੋਰਡ, ਕਿ੍ਰਸਨ ਕੁਮਾਰ ਗੁਗਨੀ ਮੁਕੇਸ ਕੁਮਾਰ ਨਗਰ ਕੌਂਸਲ ਕੋਟਕਪੁਰਾ, ਕਟਰਜਿੰਦਰ ਕੁਮਾਰ ਪੱਪੂ, ਨਸੀਬ ਕੌਰ ਪਰਮਜੀਤ ਕੌਰ ਡੈਂਟਲ ਕਾਲਜ ਆਦਿ ਸਾਥੀ ਸ਼ਾਮਿਲ ਹੋਏ।
Leave a Comment
Your email address will not be published. Required fields are marked with *