728 x 90
Spread the love

ਸਿਰਮੌਰ ਪੱਤਰਕਾਰ ਤੇ ਪੰਜਾਬੀ ਲੇਖਕ ਸੁਰਜਨ ਸਿੰਘ ਜ਼ੀਰਵੀ ਦਾ ਕੈਨੇਡਾ ਵਿੱਚ ਦੇਹਾਂਤ

ਸਿਰਮੌਰ ਪੱਤਰਕਾਰ ਤੇ ਪੰਜਾਬੀ ਲੇਖਕ ਸੁਰਜਨ ਸਿੰਘ ਜ਼ੀਰਵੀ ਦਾ ਕੈਨੇਡਾ ਵਿੱਚ ਦੇਹਾਂਤ
Spread the love

ਲੁਧਿਆਣਾਃ 25ਅਕਤੂਬਰ (ਵਰਲਡ ਪੰਜਾਬੀ ਟਾਈਮਜ਼)

ਇਸਪਾਤੀ ਇਰਾਦੇ ਵਾਲੇ ਪਰ ਹਸਮੁਖ ਪੱਤਰਕਾਰ ਸੁਰਜਨ ਸਿੰਘ ਜ਼ੀਰਵੀ ਜੀ ਦਾ ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ ਟੋਰੰਟੋ ਇਲਾਕੇ ਵਿੱਚ ਦੇਹਾਤ ਹੋ ਗਿਆ ਹੈ। ਪੰਜਾਬ ਰਹਿੰਦਿਆਂ ਉਹ ਰੋਜ਼ਾਨਾ ਅਖ਼ਬਾਰ ਨਵਾਂ ਜ਼ਮਾਨਾ ਦੇ ਸੰਪਾਦਕ ਸਨ। ਉਨ੍ਹਾਂ ਨੂੰ ਬਾਬਾ ਗੁਰਬਖ਼ਸ਼ ਸਿੰਘ ਬੰਨੂਆਣਾ ਵਾਂਗ ਹੀ ਪੱਤਰਕਾਰਾਂ ਦੇ ਪੱਤਰਕਾਰ ਉਸਤਾਦ ਹੋਣ ਦਾ ਸ਼ਰਫ਼ ਹਾਸਲ ਸੀ। ਇਹ ਜਾਣਕਾਰੀ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਤੇ ਜ਼ੀਰਵੀ ਜੀ ਨਾਲ ਨਵਾਂ ਜ਼ਮਾਨਾ ਚ ਲਗਪਗ ਸਾਢੇ ਸੱਤ ਸਾਲ ਕੰਮ ਕਰ ਚੁਕੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾਃ ਲਖਵਿੰਦਰ ਜੌਹਲ ਨੇ ਜ਼ੀਰਵੀ ਪਰਿਵਾਰ ਦੇ ਹਵਾਲੇ ਨਾਲ ਦਿੱਤੀ ਹੈ।
ਪਿਛਲੇ ਲੰਮੇ ਸਮੇਂ ਤੋਂ ਸੁਰਜਨ ਜ਼ੀਰਵੀ ਜੀ ਕੈਨੇਡਾ ਵੱਸਦੇ ਸਨ ਅਤੇ ਉਥੇ ਵੱਸਦੇ ਲੇਖਕਾਂ ਤੇ ਨਵ ਸਿਰਜਕਾਂ ਵਿੱਚ ਹਰਮਨ ਪਿਆਰੇ ਸਨ। ਇਕਬਾਲ ਮਾਹਲ ਤੇ ਜੋਗਿੰਦਰ ਕਲਸੀ ਨੇ ਵਿਯਨਜ਼ ਆਫ਼ ਪੰਜਾਬ ਵੱਸੋਂ ਕੁਝ ਸਾਲ ਪਹਿਲਾਂ ਉਨ੍ਹਾਂ ਦੇ 85ਵੇਂ ਜਨਮ ਦਿਨ ਤੇ ਦਸਤਾਵੇਜ਼ੀ ਫ਼ਿਲਮ ਵੀ ਤਿਆਰ ਕੀਤੀ ਸੀ।
ਸੁਰੀਲੇ ਪੰਜਾਬੀ ਗਾਇਕ ਸਵਰਗੀ ਜਗਜੀਤ ਸਿੰਘ ਜ਼ੀਰਵੀ ਦੇ ਉਹ ਵੱਡੇ ਵੀਰ ਸਨ ਅਤੇ ਪੰਜਾਬੀ ਕਵੀ ਸਵਰਗੀ ਡਾਃ ਜਸਵੰਤ ਸਿੰਘ ਨੇਕੀ (ਸਾਬਕਾ ਡਾਇਰੈਕਟਰ, ਪੀ ਜੀ ਆਈ, ਚੰਡੀਗੜ੍ਹ) ਦੇ ਉਹ ਬਹਿਨੋਈ ਸਨ। ਉਨ੍ਹਾਂ ਦੀ ਬਹੁਚਰਚਿਤ ਕਿਤਾਬ “ਇਹ ਹੈ ਬਾਰਬੀ ਸੰਸਾਰ” ਵਾਰਤਕ ਦੇ ਉੱਚਤਮ ਨਮੂਨੇ ਵਜੋਂ ਜਾਣੀ ਜਾਂਦੀ ਹੈ।
ਸਃ ਸੁਰਜਨ ਸਿੰਘ ਜ਼ੀਰਵੀ ਦੇ ਦੇਹਾਂਤ ਤੇ ਅਫ਼ਸੋਸ ਪ੍ਰਗਟ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਜ਼ੀਰਵੀ ਜੀ ਲਿਆਕਤ, ਸਾਹਿੱਤ ਸੂਝ ਅਤੇ ਵਿਅੰਗ ਨਸ਼ਤਰ ਨੂੰ ਇੱਕੋ ਜਹੀ ਮੁਹਾਰਤ ਨਾਲ ਵਾਰਤਕ ਲਿਖਣ ਵਾਲੇ ਸਿਰਜਕਾਂ ਚੋਂ ਸਿਰਮੌਰ ਸਨ। ਪਿਛਲੇ ਦਿਨੀਂ ਹੀ ਉਨ੍ਹਾਂ ਨੂੰ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਜਗਜੀਤ ਸਿੰਘ ਅਨੰਦ ਯਾਦਗਾਰੀ ਪੁਰਸਕਾਰ ਦੇਣ ਦਾ ਫ਼ੈਸਲਾ ਸਰਬ ਸੰਮਤੀ ਨਾਲ ਕਰ ਕੇ ਐਲਾਨ ਕੀਤਾ ਗਿਆ ਸੀ। ਉਨ੍ਹਾ ਜ਼ੀਰਵੀ ਜੀ ਨਾਲ ਨਵਾਂ ਜ਼ਮਾਨਾ ਦੇ ਸੰਪਾਦਕ ਹੋਣ ਸਮੇਂ ਦੀਆਂ ਮੁਲਾਕਾਤਾਂ ਅਤੇ ਬਾਦ ਵਿੱਚ ਕੈਨੇਡਾ ਵਿਖੇ ਇਕਬਾਲ ਮਾਹਲ ਤੇ ਜੋਗਿੰਦਰ ਕਲਸੀ ਜੀ ਨਾਲ ਜ਼ੀਰਵੀ ਨਿਵਾਸ ਤੇ ਪਹੁੰਚ ਕੇ ਬਿਤਾਈ ਸ਼ਾਮ ਨੂੰ ਚੇਤੇ ਕੀਤਾ।

worldpunjabitimes
ADMINISTRATOR
PROFILE

Posts Carousel

Leave a Comment

Your email address will not be published. Required fields are marked with *

Latest Posts