ਕੋਟਕਪੂਰਾ, 11 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਿਲਵਰ ਓਕਸ ਸਕੂਲ ਵਿਖੇ ਵਿਦਿਆਰਥੀਆਂ ਨੂੰ ਦੀਵਾਲੀ ਦੇ ਮਹੱਤਵ ਤੋਂ ਜਾਣੂੰ ਕਰਵਾਉਣ ਲਈ ‘ਦੀਵਾਲੀ ਦਾ ਤਿਉਹਾਰ’ ਮਨਾਇਆ ਗਿਆ। ਦੀਵਾਲੀ ਦੀ ਮਹੱਤਤਾ ਬਾਰੇ ਦੱਸਦਿਆਂ ਅਧਿਆਪਕਾਂ ਨੇ ਕਿਹਾ ਕਿ ਇਹ ਤਿਉਹਾਰ ਅਧਿਆਤਮਿਕ ਤੌਰ ’ਤੇ ਹਨੇਰੇ ‘ਤੇ ਚਾਨਣ ਦੀ ਜਿੱਤ, ਅਗਿਆਨਤਾ ‘ਤੇ ਗਿਆਨ, ਬੁਰਾਈ ‘ਤੇ ਚੰਗਿਆਈ ਅਤੇ ਨਿਰਾਸਾ ‘ਤੇ ਉਮੀਦ ਦਾ ਪ੍ਰਤੀਕ ਹੈ। ਇਸ ਤਿਉਹਾਰ ਮੌਕੇ ਵਿਦਿਆਰਥੀਆਂ ਲਈ ਕਈ ਗਤੀਵਿਧੀਆਂ ਕਰਵਾਈਆਂ ਗਈਆਂ ਜਿਸ ਵਿੱਚ ਉਨ੍ਹਾਂ ਨੇ ਉਤਸਾਹ ਨਾਲ ਭਾਗ ਲਿਆ। ਜਮਾਤ ਨਰਸਰੀ ਤੋਂ ਯੂ.ਕੇ.ਜੀ ਦੇ ਵਿਦਿਆਰਥੀਆਂ ਲਈ ‘ਦੀਵਾ ਮੇਕਿੰਗ ਮੁਕਾਬਲਾ’ ਕਰਵਾਇਆ ਗਿਆ। ਵਿਦਿਆਰਥੀਆਂ ਨੇ ਰੌਸਨੀਆਂ ਦੇ ਤਿਉਹਾਰ ਦੀ ਸੁਰੂਆਤ ਰੰਗ-ਬਿਰੰਗੀਆਂ ਚੀਜਾਂ ਨਾਲ ਦੀਵਿਆਂ ਅਤੇ ਮੋਮਬੱਤੀਆਂ ਨੂੰ ਸਜਾ ਕੇ ਕੀਤੀ। ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਦੇ ਲਈ ‘ਵਾਲ ਹੈਂਗਿੰਗ ਕਰਾਫਟ’ ਮੁਕਾਬਲੇ ਕਰਵਾਏ ਗਏ। ਇਸ ਤਿਉਹਾਰ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ ਜਮਾਤ ਤੀਸਰੀ ਤੋਂ ਪੰਜਵੀਂ ਦੇ ਵਿਦਿਆਰਥੀਆਂ ਨੇ “ਗਰੀਨ ਦੀਵਾਲੀ” ਵਿਸੇ ‘ਤੇ ਅਧਾਰਿਤ ‘ਪੋਸਟਰ ਮੇਕਿੰਗ ਮੁਕਾਬਲੇ’ ’ਚ ਭਾਗ ਲਿਆ ਅਤੇ ਵਿਦਿਆਰਥੀਆਂ ਨੇ ਇਹ ਪੋਸਟਰ ਬੜੇ ਹੀ ਸੋਹਣੇ ਅਤੇ ਆਕਰਸ਼ਕ ਅੰਦਾਜ਼ ਵਿੱਚ ਬਣਾਏ। ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੇ ‘ਰੰਗੋਲੀ ਮੁਕਾਬਲੇ’ ਕਰਵਾਏ ਗਏ। ਰੰਗੋਲੀ ਦੀ ਸੁੰਦਰਤਾ ਦੇਖਦੇ ਹੀ ਬਣਦੀ ਸੀ ਇਸ ਦੇ ਡਿਜਾਈਨ ਸਾਨਦਾਰ, ਆਕਰਸਕ ਅਤੇ ਮਨ ਨੂੰ ਮੋਹ ਲੈਣ ਵਾਲੇ ਸਨ। ਪਿ੍ਰੰਸੀਪਲ ਸ੍ਰੀਮਤੀ ਪਿ੍ਰਅੰਕਾ ਮਹਿਤਾ ਨੇ ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਸਲਾਘਾ ਕਰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਹਰ ਤਿਉਹਾਰ ਇਸੇ ਉਤਸਾਹ ਨਾਲ ਮਨਾਉਣ ਲਈ ਪ੍ਰੇਰਿਤ ਕੀਤਾ ਅਤੇ ਸਕੂਲੀ ਬੱਚਿਆਂ ਨੂੰ ਪ੍ਰਦੂਸਣ ਰਹਿਤ ਦੀਵਾਲੀ ਮਨਾਉਣ ਦਾ ਸੁਨੇਹਾ ਵੀ ਦਿੱਤਾ ਗਿਆ। ਇਸ ਪਵਿੱਤਰ ਤਿਉਹਾਰ ਮੌਕੇ ਸਕੂਲ ਵਿੱਚ ਦੀਵਾਲੀ ਪੂਜਾ ਦਾ ਆਯੋਜਨ ਕੀਤਾ ਗਿਆ। ਗਿਆਨ ਮੰਥਨ ਐਜੂਕੇਸਨਲ ਸਰਵਿਸਿਜ ਦੇ ਡਾਇਰੈਕਟਰ ਸ੍ਰੀਮਤੀ ਬਰਨਿੰਦਰ ਪੌਲ ਸੇਖੋਂ, ਸ਼੍ਰੀਮਤੀ ਮਮਤਾ ਭਾਰਗਵ ਅਤੇ ਸ੍ਰੀਮਤੀ ਨੀਤੂ ਬਾਂਸਲ ਨੇ ਦੀਵਾਲੀ ਦੀ ਪੂਜਾ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਸਕੂਲ ਦੇ ਸਮੂਹ ਮੈਂਬਰਾਂ ਨੇ ਗਣੇਸ ਅਤੇ ਲਕਸਮੀ ਜੀ ਦੀ ਪੂਜਾ ਕੀਤੀ ਅਤੇ ਉਨ੍ਹਾਂ ਦਾ ਆਸੀਰਵਾਦ ਲਿਆ। ਅੰਤ ਵਿੱਚ ਸ੍ਰੀਮਤੀ ਬਰਿੰਦਰ ਪੌਲ ਸੇਖੋਂ ਨੇ ਸਾਰੇ ਅਧਿਆਪਕਾਂ ਅਤੇ ਸਮੂਹ ਸਕੂਲ ਸਟਾਫ ਨੂੰ ਪ੍ਰਸੰਸਾ ਦੇ ਚਿੰਨ੍ਹ ਵਜੋਂ ਤੋਹਫੇ ਦੇ ਕੇ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ ਉਹਨਾਂ ਨਾਲ ਹੀ ਇਹ ਕਾਮਨਾ ਕੀਤੀ ਕਿ ਇਹ ਤਿਉਹਾਰ ਸਾਡੇ ਲਈ ਖੁਸ਼ੀਆਂ-ਖੇੜੇ ਲੈ ਕੇ ਆਏ।
Leave a Comment
Your email address will not be published. Required fields are marked with *