ਕੋਟਕਪੂਰਾ, 24 ਜਨਵਰੀ ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਿਲਵਰਜੋਨ ਫਾਊਂਡੇਸ਼ਨ ਦਸ ਸਾਲਾਂ ਤੋਂ ਵੱਧ ਮੁਹਾਰਤ ਵਾਲੀ ਇੱਕ ਗੈਰ-ਸਰਕਾਰੀ ਸੰਸਥਾ ਹੈ। ਇੰਟਰਨੈਸ਼ਨਲ ਓਲੰਪੀਆਡ ਆਫ ਸਾਇੰਸ (ਆਈਓਐਸ) ਅਤੇ ਗਣਿਤ (ਆਈਓਐਮ) ਰਾਸਟਰੀ ਅਤੇ ਅੰਤਰਰਾਸ਼ਟਰੀ ਦੋਨਾਂ ਪੱਧਰਾਂ ’ਤੇ ਆਯੋਜਿਤ ਇੱਕ ਸਾਲਾਨਾ ਪ੍ਰਤੀਯੋਗਤਾ ਹੈ ਅਤੇ ਇਹ ਰਾਜ ਬੋਰਡਾਂ, ਆਈ.ਸੀ.ਐੱਸ.ਈ. ਅਤੇ ਸੀ.ਬੀ.ਐੱਸ.ਈ. ਵੱਲੋਂ ਸਥਾਪਿਤ ਸਿਲੇਬਸ ’ਤੇ ਅਧਾਰਤ ਹੈ। ਇਹ ਪ੍ਰਤੀਯੋਗਤਾ ਸਿਲਵਰ ਓਕਸ ਸਕੂਲ ਸੇਵੇਵਾਲਾ ਵਿਖੇ ਮਿਸ ਵਿਸਾਖਾ ਦੀ ਅਗਵਾਈ ਹੇਠ ਪਹਿਲੀ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਆਯੋਜਿਤ ਕੀਤੀ ਗਈ। ਪਹਿਲੀ ਤੋਂ ਦਸਵੀਂ ਜਮਾਤ ਤੱਕ ਦੇ ਬੱਚਿਆਂ ਨੇ ਸਾਇੰਸ ਦੇ ਅੰਤਰਰਾਸ਼ਟਰੀ ਓਲੰਪੀਆਡ ’ਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਅਤੇ 12 ਸੋਨ ਤਗਮੇ, 10 ਚਾਂਦੀ ਦੇ ਤਗਮੇ, 6 ਕਾਂਸੀ ਦੇ ਤਗਮੇ ਅਤੇ ਮੈਥ ਦੇ ਅੰਤਰਰਾਸ਼ਟਰੀ ਓਲੰਪੀਆਡ ’ਚ 10 ਸੋਨ ਤਗਮੇ, 4 ਚਾਂਦੀ ਦੇ ਤਗਮੇ ਅਤੇ 3 ਕਾਂਸੀ ਦੇ ਤਗਮੇ ਜਿੱਤ ਕੇ ਆਪਣੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਲ ਰੌਸ਼ਨ ਕੀਤਾ। ਸਿਲਵਰ ਜੋਨ ਫਾਊਂਡੇਸ਼ਨ ਵੱਲੋਂ ਕਰਵਾਈਆਂ ਗਈਆਂ ਓਲੰਪੀਆਡ ਪ੍ਰੀਖਿਆਵਾਂ ਦੇ ਦੋ ਜਾਂ ਤਿੰਨ ਪੱਧਰਾਂ ਦੇ ਆਧਾਰ ’ਤੇ ਵਿਦਿਆਰਥੀਆਂ ਦੇ ਬੇਮਿਸਾਲ ਪ੍ਰਦਰਸ਼ਨ ਦੀ ਪਛਾਣ ਕੀਤੀ ਜਾਂਦੀ ਹੈ। ਸਿਲਵਰਜੋਨ ਓਲੰਪੀਆਡ ਲੈਵਲ 2 ਦੀ ਪ੍ਰੀਖਿਆ ਉਹਨਾਂ ਵਿਦਿਆਰਥੀਆਂ ਲਈ ਹੈ, ਜਿੰਨ੍ਹਾਂ ਨੇ ਲੈਵਲ 1 ਦੀ ਪ੍ਰੀਖਿਆ ਪਾਸ ਕੀਤੀ ਹੈ, ਜਿਸ ’ਚ ਸਿਲਵਰ ਓਕਸ ਸਕੂਲ ਦੇ ਨੌਵੀਂ ਜਮਾਤ ਦੇ ਵਿਦਿਆਰਥੀ ਤਨਵੀ ਗਰਗ ਅਤੇ ਸ਼ਿਵਾਂਸ ਬਾਂਸਲ ਦੀ ਚੋਣ ਕੀਤੀ ਗਈ। ਉਨ੍ਹਾਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਲੈਵਲ 2 ’ਚ ਪ੍ਰੀਖਿਆ ਦੇਣ ਲਈ ਆਪਣਾ ਸਥਾਨ ਬਣਾਇਆ। ਸਕੂਲ ਪਿ੍ਰੰਸੀਪਲ ਪਿ੍ਰਅੰਕਾ ਮਹਿਤਾ ਨੇ ਸਾਰੇ ਬੱਚਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਿਲਵਰ ਓਕਸ ਸਕੂਲ ਵਿੱਚ ਅਜਿਹੇ ਮੁਕਾਬਲਿਆਂ ਦਾ ਮੁੱਖ ਟੀਚਾ ਬੱਚਿਆਂ ਦੀ ਅਸਲ ਸਮਰੱਥਾ ਨੂੰ ਉਜਾਗਰ ਕਰਨਾ ਅਤੇ ਉਨ੍ਹਾਂ ਨੂੰ ਇੱਕ ਸਫਲ ਭਵਿੱਖ ਲਈ ਤਿਆਰ ਕਰਨਾ ਹੈ।
Leave a Comment
Your email address will not be published. Required fields are marked with *