ਕੋਟਕਪੂਰਾ, 7 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਜੋਨਲ ਖ਼ੇਤਰ ਜੈਤੋ ਵਿਖੇ ਅੰਤਰ ਸਕੂਲ ਯੁਵਕ ਮੇਲਾ ਅਤੇ “ਨੈਤਿਕ ਸਿੱਖਿਆ ਇਮਤਿਹਾਨ’’ ਦਾ ਆਯੋਜਨ ਕੀਤਾ ਗਿਆ। ਜਿਸ ’ਚ ਜਿਲ੍ਹਾ ਬਠਿੰਡਾ, ਮੁਕਤਸਰ ਅਤੇ ਫਰੀਦਕੋਟ ਦੇ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸਿਲਵਰ ਓਕਸ ਸਕੂਲ, ਸੇਵੇਵਾਲਾ ਨੇ ਵੀ ਇਸ ਸਮਾਗਮ ’ਚ ਹਿੱਸਾ ਲਿਆ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਤਿਆਰੀ ਲਈ ਕਿਤਾਬਾਂ ਮੁਹੱਈਆ ਕਰਵਾਈਆਂ। ਵਿਦਿਆਰਥੀਆਂ ਨੇ ਪ੍ਰਤੀਯੋਗਤਾ ਦੀ ਤਿਆਰੀ ਦਿਲੋਂ ਕੀਤੀ। ਅਧਿਆਪਕਾਂ ਨੇ ਜਮਾਤਾਂ ’ਚ ਵਿਦਿਆਰਥੀਆਂ ਦਾ ਮਾਰਗਦਰਸਨ ਵੀ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਗੁਰੂਆਂ ਨਾਲ ਸਬੰਧਤ ਹਰ ਸੰਕਲਪ ਸਮਝਾਇਆ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਨੈਤਿਕ ਸਿੱਖਿਆ ਇਮਤਿਹਾਨ ਦਾ ਨਤੀਜਾ ਘੋਸਤਿ ਕਰਨ ਤੇ ਅਰਸ਼ਦੀਪ ਨੇ ਮੈਰਿਟ ’ਚ ਤੀਜਾ ਸਥਾਨ ਅਤੇ ਹਰਜੋਤ ਸਿੰਘ ਬਰਾੜ ਅਤੇ ਪਰੀਸ਼ਾ ਗੋਇਲ ਨੇ ਵਿਸ਼ੇਸ ਅਤੇ ਗੁਰਵੀਰ ਕੌਰ ਨੇ ਪਹਿਲਾ, ਵਿਆਨ ਅਰੋੜਾ ਨੇ ਦੂਜਾ ਅਤੇ ਸੁਖਤਾਜ ਕੌਰ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸਨ ਕੀਤਾ। ਹਰ ਖੇਤਰ (ਜਿਸ ’ਚ 30-40 ਸੰਸਥਾਵਾਂ ਸਾਮਲ ਹਨ) ’ਚ ਹਰ ਸਾਲ ਕਰਵਾਏ ਜਾਣ ਵਾਲੇ ਅੰਤਰ ਸਕੂਲ ਯੁਵਕ ਮੇਲੇ ’ਚ ਵਿਦਿਆਰਥੀਆਂ ਨੂੰ ਸਮਾਜਿਕ ਆਧਾਰਿਤ ਕਵਿਤਾ, ਕੁਇਜ, ਭਾਸ਼ਣ, ਚਿੱਤਰਕਾਰੀ/ਸਕੈਚਿੰਗ, ਦਸਤਾਰ ਅਤੇ ਸੁੰਦਰ ਲਿਖਾਈ ਦੇ ਹੁਨਰ ਨੂੰ ਪ੍ਰਦਰਸਤਿ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦੇ ਹੋਏ ਇਹਨਾਂ ਵਿਸ਼ਿਆਂ ਦਾ ਮੁਕਾਬਲਾ ਕਰਵਾਇਆ। ਇਹ ਦੱਸਦੇ ਹੋਏ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਚਿੱਤਰਕਾਰੀ/ਸਕੈਚਿੰਗ ਮੁਕਾਬਲੇ ’ਚ ਸਿਲਵਰ ਓਕਸ ਸਕੂਲ, ਸੇਵੇਵਾਲਾ ਦੇ ਖੇਮ ਸਿੰਘ ਨੇ ਪਹਿਲਾ ਅਤੇ ਵਿਪਨਪ੍ਰੀਤ ਸਿੰਘ ਨੇ ਤੀਜਾ, ਦਸਤਾਰ ਮੁਕਾਬਲੇ ’ਚ ਯੁਵਰਾਜ ਸਿੰਘ ਨੇ ਤੀਜਾ, ਕੁਇਜ ਮੁਕਾਬਲੇ ’ਚ ਅਰਸ਼ਦੀਪ ਸਿੰਘ ਅਤੇ ਜਸਕੀਰਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਸਾਡੇ ਵਿਦਿਆਰਥੀਆਂ ਦੀ ਮਿਹਨਤ ਦੀ ਸਲਾਘਾ ਕੀਤੀ ਅਤੇ ਉਹਨਾਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ। ਸਕੂਲ ਦੀ ਪਿ੍ਰੰਸੀਪਲ ਸ੍ਰੀਮਤੀ ਪਿ੍ਰਅੰਕਾ ਮਹਿਤਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਨਾਂ ਦੀ ਮਿਹਨਤ ਅਤੇ ਲਗਨ ਦਾ ਨਤੀਜਾ ਹੈ ਜੋ ਉਹ ਇਹਨਾਂ ਮੁਕਾਮਾਂ ਨੂੰ ਹਾਸਲ ਕਰ ਸਕੇ ਨਾਲ ਹੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਸੰਸਥਾ ਹਰ ਸਾਲ ਬੱਚਿਆਂ ਨੂੰ ਉਹਨਾਂ ਦੇ ਵਿਰਸੇ ਨਾਲ ਜੋੜ ਕੇ ਰੱਖਣ ’ਚ ਸਹਾਈ ਹੁੰਦੀ ਹੈ, ਜੋ ਇਸ ਤਰਾਂ ਦੇ ਮੁਕਾਬਲੇ ਕਰਵਾਉਂਦੇ ਰਹਿੰਦੇ ਹਨ। ਇਸ ਤਰ੍ਹਾਂ ਬੱਚੇ ਆਪਣੇ ਪੁਰਾਤਨ ਵਿਰਸੇ ਅਤੇ ਗੁਰੂਆਂ ਦੀਆਂ ਦਿੱਤੀਆਂ ਹੋਈਆਂ ਲੀਹਾਂ ’ਤੇ ਚਲਦੇ ਹੋਏ ਸਕੂਲ ਅਤੇ ਮਾਪਿਆਂ ਦਾ ਨਾਮ ਰੌਸਨ ਕਰਦੇ ਹਨ।
Leave a Comment
Your email address will not be published. Required fields are marked with *