ਕੋਟਕਪੂਰਾ, 24 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਿਲਵਰ ਓਕਸ ਸਕੂਲ ਸੇਵੇਵਾਲਾ ਵਿਖੇ ਪਿ੍ਰੰਸੀਪਲ ਪਿ੍ਰਅੰਕਾ ਮਹਿਤਾ ਦੀ ਅਗਵਾਈ ਹੇਠ ‘ਨੰਨ੍ਹੇ ਕਵੀ’ ਕਵਿਤਾ ਉਚਾਰਨ ਮੁਕਾਬਲਾ ਕਰਵਾਇਆ ਗਿਆ। ਜਿਸ ’ਚ ਨਰਸਰੀ ਤੋਂ ਦੂਜੀ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਛੋਟੇ ਬੱਚਿਆਂ ਨੇ “ਧਰਤੀ ਦੀ ਮੁੜ ਸਥਾਪਨਾ” ਵਿਸ਼ੇ ਨਾਲ ਸਬੰਧਤ ਵੱਖ-ਵੱਖ ਕਵਿਤਾਵਾਂ ਪੇਸ਼ ਕੀਤੀਆਂ। ਅਤੇ ਉਨ੍ਹਾਂ ਨੂੰ ਧਰਤੀ ਪ੍ਰਤੀ ਬੜੇ ਪਿਆਰ ਅਤੇ ਉਤਸ਼ਾਹ ਨਾਲ ਸੁਣਾਇਆ। ਇਹ ਮੁਕਾਬਲਾ ਵਿਦਿਆਰਥੀਆਂ ’ਚ ਸਟੇਜ ’ਤੇ ਪੇਸ਼ਕਾਰੀ ਦੀ ਕਲਾ ਨੂੰ ਵਿਕਸਿਤ ਕਰਨ ਲਈ ਕਰਵਾਇਆ ਗਿਆ। ਮੁਕਾਬਲੇ ’ਚ ਛੋਟੇ-ਛੋਟੇ ਬੱਚਿਆਂ ਨੇ ਸਟੇਜ ’ਤੇ ਆਪਣੇ ਕਵਿਤਾ ਗਾਇਨ ਦੇ ਜੌਹਰ ਦਿਖਾਏ। ਜੱਜ ਨੇ ਛੋਟੇ ਮੁਕਾਬਲੇਬਾਜਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਜੇਤੂ ਬੱਚਿਆਂ ਦੇ ਨਾਵਾਂ ਦਾ ਐਲਾਨ ਕੀਤਾ। ਜਿਸ ’ਚ ਐਲ.ਕੇ.ਜੀ. ਜਮਾਤ ਦੇ ਸੋਮਿਅਲ ਨੇ ਪਹਿਲਾ ਅਤੇ ਅਗਮਵੀਰ ਸਿੰਘ ਨੇ ਦੂਜਾ, ਯੂ.ਕੇ.ਜੀ. ‘ਏ’ ਜਮਾਤ ’ਚ ਵਨੀਤ ਕੌਰ ਨੇ ਪਹਿਲਾ, ਜਸਗੁਣ ਸਿੰਘ ਮੱਕੜ ਨੇ ਦੂਜਾ, ਯੂਕੇਜੀ ‘ਬੀ’ ਜਮਾਤ ਵਿੱਚ ਰਣਇੰਦਰ ਸਿੰਘ ਨੇ ਪਹਿਲਾ ਅਤੇ ਸਿਮਰਨਪ੍ਰੀਤ ਕੌਰ ਨੇ ਦੂਜਾ, ਜਮਾਤ ਪਹਿਲੀ ’ਚ ਹਨੀਤ ਕੌਰ ਨੇ ਪਹਿਲਾ ਨਵਪੁਨੀਤ ਕੌਰ ਅਤੇ ਗੁਰੂਸੋਹਵਤ ਨੇ ਦੂਜਾ ਅਤੇ ਜਮਾਤ ਦੂਜੀ ’ਚੋਂ ਸੀਆ ਬਾਂਸਲ ਨੇ ਪਹਿਲਾ ਅਤੇ ਏਕਮਵੀਰ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਪਿ੍ਰੰਸੀਪਲ ਮੈਡਮ ਪਿ੍ਰਅੰਕਾ ਮਹਿਤਾ ਨੇ ਜੇਤੂ ਬੱਚਿਆਂ ਨੂੰ ਵਧਾਈ ਦਿੰਦਿਆਂ ਭਵਿੱਖ ’ਚ ਵੀ ਅਜਿਹੀਆਂ ਗਤੀਵਿਧੀਆਂ ’ਚ ਭਾਗ ਲੈਣ ਲਈ ਪ੍ਰੇਰਿਤ ਕੀਤਾ।