ਕੋਟਕਪੂਰਾ, 15 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮੁਕਾਬਲੇ ਦੀ ਪ੍ਰੀਖਿਆ ਵਿਦਿਆਰਥੀ ਦੇ ਕੈਰੀਅਰ ਦੇ ਮਾਰਗ ’ਚ ਮਹੱਤਵਪੂਰਨ ਮੀਲ ਪੱਥਰ ਬਣ ਕੇ ਉਭਰਦੀ ਹੈ। ਅਜਿਹੇ ਮੁਕਾਬਲੇ ਨਾ ਸਿਰਫ ਅਕਾਦਮਿਕ ਹੁਨਰ ਦਾ ਮੁਲਾਂਕਣ ਕਰਦੇ ਹਨ, ਸਗੋਂ ਵਿਦਿਆਰਥੀ ਦੀ ਯੋਗਤਾ ਅਤੇ ਦਿ੍ਰੜਤਾ ਦਾ ਵੀ ਮੁਲਾਂਕਣ ਕਰਦੇ ਹਨ। ਇਸੇ ਟੀਚੇ ਨੂੰ ਮੁੱਖ ਰੱਖਦਿਆਂ ਐਲਨ ਕਰੀਅਰ ਇੰਸਟੀਚਿਊਟ ਬਠਿੰਡਾ ਵੱਲੋਂ ਸਿਲਵਰ ਓਕਸ ਸਕੂਲ ਸੇਵੇਵਾਲਾ ਵਿਖੇ ਪ੍ਰੀਖਿਆ ਕਰਵਾਈ ਗਈ, ਜਿਸ ’ਚ ਪੰਜਵੀਂ ਜਮਾਤ ਤੋਂ ਲੈ ਕੇ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਉਕਤ ਪ੍ਰੀਖਿਆ ’ਚ ਵਿਦਿਆਰਥੀਆਂ ਦਾ ਉਤਸ਼ਾਹ ਦੇਖਣਯੋਗ ਸੀ। ਆਪਣੀ ਬੌਧਿਕ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ’ਚ ਪੰਜਵੀਂ ਜਮਾਤ ਦੇ ਮਨਵੀਰ ਸਿੰਘ, ਉਦੈਵੀਰ ਸਿੰਘ, ਗੁਰਵੀਰ ਕੌਰ, ਸਵਰੀਤ ਕੌਰ, ਕਿ੍ਰਸ਼ਿਵ ਗੁਪਤਾ, ਛੇਵੀਂ ਜਮਾਤ ਦੇ ਜਸਕੀਰਤ ਸਿੰਘ ਬਰਾੜ, ਪੁਰਵੰਸ਼ ਗੁਪਤਾ, ਯੁਵਰਾਜ ਅਰੋੜਾ, ਅੱਠਵੀਂ ਜਮਾਤ ਦੇ ਲਿਤਿਕਾ ਗੋਇਲ, ਤਨਮਯ ਸ਼ਰਮਾ ਅਤੇ ਦਸਵੀਂ ਜਮਾਤ ਦੇ ਅਰਸ਼ਦੀਪ ਸਿੰਘ ਨੇ ਪੂਰੇ ਭਾਰਤ ’ਚ ਉੱਚ ਸਥਾਨ ਪ੍ਰਾਪਤ ਕਰਕੇ ਮੈਡਲ ਅਤੇ ਪ੍ਰਸੰਸਾ ਪੱਤਰ ਹਾਸਲ ਕੀਤੇ। ਇਸ ਤੋਂ ਇਲਾਵਾ ਰਾਜ ਪੱਧਰੀ ਖੇਤਰ ’ਚ ਰੈਂਕ ਹਾਸਲ ਕਰਨ ਵਾਲੇ ਛੇਵੀਂ ਜਮਾਤ ਦੇ ਪੁਰਵੰਸ਼ ਗੁਪਤਾ (296), ਯੁਵਰਾਜ ਅਰੋੜਾ (475) ਅਤੇ ਅੱਠਵੀਂ ਜਮਾਤ ਦੇ ਤਨਮਯ (461) ਨੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਇਹਨਾਂ ਜੇਤੂ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਐਲਨ ਕਰੀਅਰ ਇੰਸਟੀਚਿਊਟ ਵਲੋਂ ਸਕੂਲ ਦੀ ਵਧੀਆ ਕਾਰਗੁਜ਼ਾਰੀ ਲਈ ਸਕੂਲ ਦੀ ਪਿ੍ਰੰਸੀਪਲ ਪਿ੍ਰਅੰਕਾ ਮਹਿਤਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪਿ੍ਰੰਸੀਪਲ ਪਿ੍ਰਅੰਕਾ ਮਹਿਤਾ ਨੇ ਬੱਚਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰੀਖਿਆਵਾਂ ਵਿਦਿਆਰਥੀਆਂ ਨੂੰ ਆਪਣੇ ਹੁਨਰ, ਗਿਆਨ ਅਤੇ ਸਮੱਸਿਆ ਹੱਲ ਕਰਨ ਦੀਆਂ ਯੋਗਤਾਵਾਂ ਦਾ ਪ੍ਰਦਰਸ਼ਨ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦੀਆਂ ਹਨ। ਇਸ ਤਰ੍ਹਾਂ ਦੀਆਂ ਪ੍ਰੀਖਿਆਵਾਂ ’ਚ ਭਾਗ ਲੈਣ ਨਾਲ ਵਿਦਿਆਰਥੀਆਂ ਨੂੰ ਇੱਕ ਮੁਕਾਬਲੇ ਵਾਲੇ ਮਾਹੌਲ ਦਾ ਅਨੁਭਵ ਹੁੰਦਾ ਹੈ, ਜੋ ਉਹਨਾਂ ਨੂੰ ਉੱਚ ਸਿੱਖਿਆ ਅਤੇ ਪੇਸ਼ੇਵਰ ਜੀਵਨ ਦੀਆਂ ਚੁਣੌਤੀਆਂ ਲਈ ਤਿਆਰ ਕਰਦਾ ਹੈ।
Leave a Comment
Your email address will not be published. Required fields are marked with *