ਕੋਟਕਪੂਰਾ, 11 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਾਹਿਤ ਅਤੇ ਇਸ ਦੀਆਂ ਵਿਧਾਵਾਂ ’ਚ ਬੱਚਿਆਂ ਦੀ ਰੁਚੀ ਪੈਦਾ ਕਰਨ ਲਈ ਸਿਲਵਰ ਓਕਸ ਸਕੂਲ ਦੀਆਂ ਸਾਰੀਆਂ ਸਾਖਾਵਾਂ ਦੇ ਵਿਦਿਆਰਥੀਆਂ ਲਈ ਇੱਕ ਅੰਤਰ-ਸਕੂਲ ਸਾਹਿਤਕ ਸਮਾਗਮ ਕਰਵਾਇਆ ਗਿਆ। ਇਹ ਸਾਹਿਤਕ ਪ੍ਰਤਿਭਾ ਸਮਾਗਮ 7 ਅਕਤੂਬਰ 2024 ਤੋਂ 10 ਅਕਤੂਬਰ 2024 ਤੱਕ ਕਰਵਾਇਆ ਗਿਆ।ਜਿਸ ਵਿੱਚ ਸਿਲਵਰ ਓਕਸ ਸਕੂਲ ਦੀਆਂ ਸਾਰੀਆਂ ਸਾਖਾਵਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲਿਆ। ਇਸ ਸਾਹਿਤਕ ਸਮਾਗਮ ਦੀ ਸੁਰੂਆਤ 7 ਅਕਤੂਬਰ ਨੂੰ ਸਿਲਵਰ ਓਕਸ ਸਕੂਲ ਸੁਸਾਂਤ ਸਿਟੀ ਵਿਖੇ ਕੀਤੀ ਗਈ। ਇਹ ਪ੍ਰੋਗਰਾਮ ਸਿਲਵਰ ਓਕਸ ਸਕੂਲ ਸੇਵੇਵਾਲਾ ਵਿਖੇ ਦੂਜੇ ਦਿਨ 8 ਅਕਤੂਬਰ ਨੂੰ ਵੀ ਜਾਰੀ ਰਿਹਾ। ਸਕੂਲ ਦੇ ਡਾਇਰੈਕਟਰ ਸ਼੍ਰੀਮਤੀ ਬਰਨਿੰਦਰ ਪੌਲ ਸੇਖੋਂ, ਸ੍ਰੀਮਤੀ ਨੀਤੂ ਬਾਂਸਲ ਅਤੇ ਸ੍ਰੀਮਤੀ ਮਮਤਾ ਭਾਰਗਵ ਅਤੇ ਮੁੱਖ ਮਹਿਮਾਨ ਡਾ. ਬੇਅੰਤ ਕੌਰ, ਮਿਸਟਰ ਨਿਰਮਲ ਨਿਮਾਣਾ, ਮਿਸਟਰ ਅਰਵਿੰਦ ਗੋਇਲ ਅਤੇ ਸੁਸਾਂਤ ਸਿਟੀ ਸਿਲਵਰ ਓਕਸ ਸਕੂਲ ਦੀ ਪਿ੍ਰੰਸੀਪਲ ਸ੍ਰੀਮਤੀ ਨੀਤੂ ਅਰੋੜਾ ਅਤੇ ਸ੍ਰੀਮਤੀ ਪਿ੍ਰਅੰਕਾ ਮਹਿਤਾ ਨੇ ਦੀਪ ਜਗਾ ਕੇ ਪ੍ਰਮਾਤਮਾ ਅੱਗੇ ਅਰਦਾਸ ਕਰ ਕੇ ਇਸ ਪ੍ਰੋਗਰਾਮ ਦੀ ਸੁਰੂਆਤ ਕੀਤੀ। ਇਸ ਤੋਂ ਬਾਅਦ ਬੱਚਿਆਂ ਨੇ ਸਵਾਗਤੀ ਗੀਤ ਰਾਹੀਂ ਸਾਰਿਆਂ ਨੂੰ ਜੀ ਆਇਆਂ ਕਿਹਾ। ਇਸ ਮੌਕੇ ਵਿਦਿਆਰਥੀਆਂ ਨੇ ਪੂਰੇ ਉਤਸਾਹ ਨਾਲ ਪ੍ਰੋਗਰਾਮ ਵਿੱਚ ਭਾਗ ਲਿਆ। ਜੈਤੋ ਬਰਾਂਚ ਵਿੱਚ ਪੰਜਾਬ ਦੇ ਲੋਕ ਗੀਤ ਅਤੇ ਨਿਊਜ ਪੇਪਰ ਡਿਜਾਇਨਿੰਗ ਮੁਕਾਬਲੇ ਕਰਵਾਏ ਗਏ। ਇਸ ਲਗਾਤਾਰ ਚਲਦੇ ਸਾਹਿਤਿਕ ਸਮਾਗਮ ’ਚ ਸਿਲਵਰ ਓਕਸ ਸਕੂਲ ਦੀਆਂ ਵੱਖ ਵੱਖ ਬਰਾਂਚਾਂ ’ਚ ਕਰਵਾਏ ਮੁਕਾਬਲੇ ਸਟੋਰੀ ਟੈਲਿੰਗ, ਇੰਡੀਅਨ ਕਲਾਸੀਕਲ ਡਾਂਸ, ਮੌਕ ਪ੍ਰੈਸ ਕਾਨਫਰੰਸ, ਐਟਲਸ ਐਕਰੋਬੈਟ, ਈ ਡਿਜਾਇਨਿੰਗ, ਯੂਥ ਪਾਰਲੀਮੈਂਟ, ਮੈਲੋਡਿੱਕ ਮੂਵਰ, ਦੇਸ ਭਗਤੀ ਸਬੰਧੀ ਗੀਤ, ਕਵਿਤਾ ਉਚਾਰਨ, ਪੌਡ ਕਾਸਟ, ਪੰਜਾਬੀ ਨਾਟਕ ਆਦਿ ਗਤੀਵਿਧੀਆਂ ਸਾਮਲ ਕੀਤੀਆਂ ਗਈਆਂ। ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਵਿੱਚ ਸਾਹਿਤ ਪ੍ਰਤੀ ਪਿਆਰ ਪੈਦਾ ਕਰਨਾ ਅਤੇ ਸਿੱਖਣ ਦੇ ਢੰਗ ਨੂੰ ਵਿਕਸਤ ਕਰਨਾ ਹੈ। ਇਸ ਸਾਹਿਤਿਕ ਸਮਾਗਮ ਦੀ ਸਮਾਪਤੀ ਸਿਲਵਰ ਓਕਸ ਸਕੂਲ ਬੀਬੀਵਾਲਾ ’ਚ 10 ਅਕਤੂਬਰ 2024 ਨੂੰ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਕੀਤੀ ਗਈ। ਇਸ ਸਮਾਗਮ ’ਚ ਸਾਰੇ ਜੇਤੂ ਵਿਦਿਆਰਥੀਆਂ ਨੂੰ ਟਰਾਫੀ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਗਿਆਨ ਮੰਥਨ ਐਜੂਕੇਸਨ ਸਰਵਿਸਿਜ ਦੇ ਪ੍ਰਬੰਧਕਾ ਸ੍ਰੀਮਤੀ ਬਰਨਿੰਦਰ ਪੌਲ ਸੇਖੋ ਨੇ ਕਿਹਾ ਕਿ ਇਸ ਸਮਾਗਮ ਨੂੰ ਕਰਵਾਉਣ ਦਾ ਉਦੇਸ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਅਤੇ ਬੁੱਧੀ ਦਾ ਪ੍ਰਦਰਸਨ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨਾ ਹੈ। ਉਹਨਾਂ ਇਹ ਵੀ ਕਿਹਾ ਕਿਸੇ ਵੀ ਦੇਸ ਦਾ ਸੱਭਿਆਚਾਰ ਉਸ ਦੀ ਪਛਾਣ ਹੁੰਦਾ ਹੈ। ਸਾਨੂੰ ਆਪਣੀ ਪੁਰਾਤਨ ਵਿਰਾਸਤ ਨੂੰ ਅਪਣਾਉਣਾ ਚਾਹੀਦਾ ਹੈ। ਕਿਤਾਬੀ ਗਿਆਨ ਦੇ ਨਾਲ-ਨਾਲ ਸਾਨੂੰ ਸੱਭਿਆਚਾਰਕ ਪ੍ਰੋਗਰਾਮਾਂ ’ਚ ਵੀ ਹਿੱਸਾ ਲੈਣਾ ਚਾਹੀਦਾ ਹੈ ਅਤੇ ਸਕੂਲ ਦੀ ਪਿ੍ਰੰਸੀਪਲ ਸ੍ਰੀਮਤੀ ਪਿ੍ਰਅੰਕਾ ਮਹਿਤਾ ਨੇ ਮੁੱਖ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਅਜਿਹੇ ਸਾਹਿਤਕ ਪ੍ਰੋਗਰਾਮਾਂ ’ਚ ਉਤਸ਼ਾਹ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ ਤਾਂ ਜੋ ਅਸੀਂ ਆਪਣੇ ਸਾਹਿਤ ਨਾਲ ਜੁੜੇ ਰਹੀਏ। ਇਸ ਸਮਾਗਮ ਦਾ ਉਦੇਸ਼ ਸਾਹਿਤ ਪ੍ਰਤੀ ਪਿਆਰ ਪੈਦਾ ਕਰਨਾ, ਆਲੋਚਨਾਤਮਕ ਸੋਚ ਦੇ ਹੁਨਰ ਨੂੰ ਵਧਾਉਣਾ ਹੈ। ਇਸ ’ੱਚ ਵੱਖ-ਵੱਖ ਗਤੀਵਿਧੀਆਂ, ਵਰਕਸਾਪਾਂ ਅਤੇ ਮੁਕਾਬਲੇ ਇਸ ਲਈ ਸ਼ਾਮਲ ਕੀਤੇ ਗਏ ਜੋ ਵਿਦਿਆਰਥੀਆਂ ਨੂੰ ਸਾਹਿਤ ਦੀ ਦੁਨੀਆ ’ਚ ਸਾਮਲ ਕਰਕੇ ਪ੍ਰੇਰਿਤ ਕੀਤਾ ਜਾਵੇ। ਇਹ ਵਿਦਿਆਰਥੀਆਂ ਨੂੰ ਆਪਣੀ ਰਚਨਾਤਮਕ ਲਿਖਤ, ਕਹਾਣੀ ਸੁਣਾਉਣ ਅਤੇ ਜਨਤਕ ਬੋਲਣ ਦੇ ਹੁਨਰ ਦਾ ਪ੍ਰਦਰਸਨ ਕਰਨ ਦੇ ਮੌਕੇ ਪ੍ਰਦਾਨ ਕਰਨ ਦਾ ਇੱਕ ਸੁਨਹਿਰਾ ਮੌਕਾ ਹੈ।
Leave a Comment
Your email address will not be published. Required fields are marked with *