ਕੋਟਕਪੂਰਾ/ਜੈਤੋ, 22 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮਾਤਾ-ਪਿਤਾ-ਅਧਿਆਪਕ ਮੀਟਿੰਗ ਬੱਚਿਆਂ ਦੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਲਈ ਇੱਕ ਦੂਜੇ ਨਾਲ ਗੱਲਬਾਤ ਕਰਨ ਦਾ ਇੱਕ ਪ੍ਰਭਾਵਸਾਲੀ ਅਤੇ ਉਪਯੋਗੀ ਤਰੀਕਾ ਹੈ। ਇਸੇ ਗੱਲ ਨੂੰ ਧਿਆਨ ’ਚ ਰੱਖਦੇ ਹੋਏ ਸਿਲਵਰ ਓਕਸ ਸਕੂਲ ਸੇਵੇਵਾਲਾ, ਜੈਤੋ ਨੇ ਨਰਸਰੀ ਤੋਂ 8ਵੀਂ ਜਮਾਤ ਤੱਕ ਦੇ ਬੱਚਿਆਂ ਲਈ ਸਲਾਨਾ ਮਾਪੇ-ਅਧਿਆਪਕ ਮੀਟਿੰਗ ਦਾ ਆਯੋਜਨ ਕੀਤਾ। ਮਾਤਾ-ਪਿਤਾ-ਅਧਿਆਪਕ ਮੀਟਿੰਗ ਵਿੱਚ ਪਿ੍ਰੰਸੀਪਲ ਅਤੇ ਅਧਿਆਪਕਾਂ ਵੱਲੋਂ ਮਾਪਿਆਂ ਨੂੰ ਬੱਚਿਆਂ ਦੀ ਵਧੀਆ ਕਾਰਗੁਜ਼ਾਰੀ ਲਈ ਅਤੇ ਅਗਲੀ ਜਮਾਤ ’ਚ ਪ੍ਰਵੇਸ਼ ਕਰਨ ਤੇ ਵਧਾਈ ਦਿੱਤੀ ਗਈ। ਇਸ ਮਿਲਣੀ ’ਚ ਮਾਪਿਆਂ ਵਲੋਂ ਬੱਚਿਆਂ ਦਾ ਵਧੀਆ ਨਤੀਜਾ ਆਉਣ ਤੇ ਅਧਿਆਪਕਾਂ ਦਾ ਤਹਿ-ਦਿਲੋਂ ਧੰਨਵਾਦ ਕੀਤਾ ਗਿਆ। ਸਾਰੇ ਸਾਲ ਦੌਰਾਨ ਇਸ ਤਰਾਂ ਦੀਆਂ ਮੀਟਿਗਾਂ ਦੇ ਆਯੋਜਨ ਦਾ ਮਕਸਦ ਬੱਚਿਆਂ ਬਾਰੇ ਗੱਲਬਾਤ ਕਰਨਾ ਅਤੇ ਬੱਚਿਆਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਸਾਂਝਾ ਕਰਨਾ ਅਤੇ ਉਨਾਂ ਨੂੰ ਹੱਲ ਕਰਨ ਦੇ ਤਰੀਕੇ ਬਾਰੇ ਵਿਚਾਰ ਸਾਂਝੇ ਕਰਨਾ ਹੁੰਦਾ ਹੈ ਤਾਂ ਜੋ ਉਹ ਵਿਦਿਆਰਥੀਆਂ ਨੂੰ ਤਰੱਕੀ ਦੇ ਰਾਹ ‘ਤੇ ਲੈ ਜਾ ਸਕਣ। ਮਾਤਾ-ਪਿਤਾ-ਅਧਿਆਪਕ ਮੀਟਿੰਗ ਸੁਚਾਰੂ ਢੰਗ ਨਾਲ ਹੋਈ। ਹਰ ਮਾਤਾ-ਪਿਤਾ ਦੁਆਰਾ ਅਧਿਆਪਕਾਂ ਵੱਲੋਂ ਕੀਤੇ ਗਏ ਵਿਦਿਆਰਥੀ ਪੱਖੀ ਸੁਧਾਰਾਂ ਦੀ ਵੀ ਸਲਾਘਾ ਕੀਤੀ ਗਈ। ਅਧਿਆਪਕਾਂ ਵਲੋਂ ਆਪਣੀ-ਆਪਣੀ ਜਮਾਤ ਦੇ ਵਿਦਿਆਰਥੀਆਂ ਨੂੰ ਪਿਆਰ ਦੇ ਪ੍ਰਤੀਕ ਵਜੋਂ ਉਪਹਾਰ ਦੇ ਕੇ ਉਤਸ਼ਾਹਿਤ ਕੀਤਾ ਗਿਆ ਸਕੂਲ ਵਲੋਂ ਇੱਕ ਸੁਝਾਅ ਪੇਟੀ ਰੱਖੀ ਗਈ, ਜਿਸ ’ਚ ਮਾਪਿਆਂ ਵੱਲੋਂ ਸਕੂਲ ਦੀ ਉਨਤੀ ਲਈ ਸੁਝਾਅ ਦਿੱਤੇ ਗਏ। ਪ੍ਰਿੰਸੀਪਲ ਸ਼੍ਰੀਮਤੀ ਪਿ੍ਰਅੰਕਾ ਮਹਿਤਾ ਨੇ ਸਮੂਹ ਮਾਪਿਆਂ ਨੂੰ ਬੱਚਿਆਂ ਦੀ ਸਫਲਤਾ ਲਈ ਵਧਾਈ ਦਿੱਤੀ ਅਤੇ ਉਹਨਾਂ ਇਹ ਵੀ ਕਿਹਾ ਕਿ ਇਹ ਮਾਪਿਆਂ ਦੀ ਮਿਹਨਤ ਅਤੇ ਵਧੀਆ ਪਰਵਰਿਸ਼ ਦਾ ਨਤੀਜਾ ਹੈ ਅਤੇ ਉਹਨਾਂ ਨਾਲ ਹੀ ਮਾਪਿਆਂ ਨੂੰ ਵਿਸ਼ਵਾਸ਼ ਦਵਾਇਆ ਕਿ ਉਹ ਬੱਚੇ ਦੀਆਂ ਵਿੱਦਿਅਕ ਪ੍ਰਾਪਤੀਆਂ ਲਈ ਹਮੇਸਾ ਵਚਨਬੱਧ ਰਹਿਣਗੇ।
Leave a Comment
Your email address will not be published. Required fields are marked with *