ਲੁਧਿਆਣਾ 9 ਜਨਵਰੀ, (ਵਰਲਡ ਪੰਜਾਬੀ ਟਾਈਮਜ਼)
” ਸਿੰਘ ਸੇਵਾ ਸੋਸਾਇਟੀ ” ਕੈਲੇਫੋਰਨੀਆ , ਅਮਰੀਕਾ ਵੱਲੋਂ ਗਰਾਮ ਪੰਚਾਇਤ ਹਸਨਪੁਰ, ਲੁਧਿਆਣਾ ਜੀ ਰਾਹੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਸਨਪੁਰ ਵਿਖੇ ਨੌਵੀਂ ਤੋਂ ਬਾਰਵੀਂ ਕਲਾਸ ਦੇ ਸਮੂਹ ਵਿਦਿਆਰਥੀਆਂ ਨੂੰ ਵਧੀਆ ਕੋਟੀਆਂ ਸਵੈਟਰ ਵੰਡੇ ਗਏ। ਸਕੂਲ ਦੇ ਪ੍ਰਿੰਸੀਪਲ ਮੈਮ ਸ੍ਰੀ ਮਤੀ ਮਨਦੀਪ ਕੌਰ ਜੀ ਨੇ ਆਈ ਪੰਚਾਇਤ ਤੇ ਪਤਵੰਤਿਆਂ ਨੂੰ ਜੀ ਆਇਆਂ ਕਿਹਾ। ਸਰਦਾਰ ਜਗਰੂਪ ਸਿੰਘ ਐਸ.ਐਮ.ਸੀ ਚੇਅਰਮੈਨ ਵੱਲੋਂ ਸਿੰਘ ਸਭਾ ਸੋਸਾਇਟੀ ਕੈਲੇਫੋਰਨੀਆਂ ਦੀ ਭਰਪੂਰ ਸਲਾਘਾ ਕੀਤੀ ਗਈ। ਸਰਪੰਚ ਸਰਦਾਰ ਗੁਰਚਰਨ ਸਿੰਘ ਜੀ ਨੇ ਵੀ ਸਿੰਘ ਸੇਵਾ ਸੋਸਾਇਟੀ ਕੈਲੇਫੋਰਨੀਆ ਦੀ ਸਲਾਘਾ ਕੀਤੀ। ਇਸ ਸਮੇਂ ਗਰਾਮ ਪੰਚਾਇਤ ਹਸਨਪੁਰ , ਹੋਰ ਪਤਵੰਤੇ ਸੱਜਣ ਕੈਪਟਨ ਜਸਵੀਰ ਸਿੰਘ, ਗੁਰਪ੍ਰੀਤ ਸਿੰਘ , ਹਰਦੀਪ ਸਿੰਘ , ਮਨਜੀਤ ਕੌਰ ਆਦਿ ਸਮੇਤ ਸਕੂਲ ਸਟਾਫ਼ ਵੀ ਹਾਜ਼ਰ ਰਿਹਾ। ਪ੍ਰਿਸੀਪਲ ਮਨਦੀਪ ਕੌਰ ਜੀ , ਸਮੂਹ ਸਟਾਫ ਤੇ ਬੱਚਿਆਂ ਨੇ ਸਿੰਘ ਸੇਵਾ ਸੋਸਾਇਟੀ ਦਾ ਧੰਨਵਾਦ ਕੀਤਾ।