ਅਧਿਆਪਕ ਜਸਬੀਰ ਜੱਸੀ, ਸਮਾਜ ਸੇਵੀ ਪ੍ਰਦੀਪ ਚਮਕ ਤੇ ਸ਼ਾਇਰ ਧਰਮ ਪ੍ਰਵਾਨਾ ਨੂੰ ਵਿਸ਼ੇਸ਼ ਰੂਪ ’ਚ ਸਨਮਾਨਿਆ
ਫ਼ਰੀਦਕੋਟ, 4 ਦਸੰਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਫਰੀਦਕੋਟ ਨੇ ਮਹੀਨਾ ਨਵੰਬਰ ਅਤੇ ਦਸੰਬਰ ’ਚ ਜਨਮ ਲੈਣ ਵਾਲੇ ਮੈਂਬਰਾਂ, ਪੱਤਰਕਾਰਾਂ ਅਤੇ ਬਹੁਪੱਖੀ ਸ਼ਖਸੀਅਤਾਂ ਦਾ ਸਨਮਾਨ ਕਰਨ ਹਿੱਤ , ਸਮਾਗਮ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੇਅਰਮੈਨ ਪ੍ਰੋਜੈਕਟ ਦਰਸ਼ਨ ਲਾਲ ਚੁੱਘ, ਐਸੋਸੀਏਸ਼ਨ ਚੇਅਰਮੈਨ ਐਡਵੋਕੇਟ ਰਮੇਸ਼ ਚੰਦਰ ਜੈਨ ਅਤੇ ਪ੍ਰਧਾਨ ਪ੍ਰਿੰਸੀਪਲ ਸੇਵਾ ਸਿੰਘ ਚਾਵਲਾ ਦੀ ਯੋਗ ਅਗਵਾਈ ਹੇਠ ਸਨਮਾਨ ਸਮਾਗਮ ਅੱਜ ਕੀਤਾ ਗਿਆ। ਇਸ ਮੌਕੇ ਚੇਅਰਮੈਨ ਐਸੋਸੀਏਸ਼ਨ ਐਡਵੋਕੇਟ ਰਮੇਸ਼ ਚੰਦਰ ਜੈਨ ਨੇ ਸਭ ਮੈਂਬਰਾਂ ਨੂੰ ਜੀ ਆਇਆਂ ਕਿਹਾ ਅਤੇ ਸਮਨਾਨਿਤ ਹੋਣ ਵਾਲੇ ਮੈਂਬਰਾਂ ਨੂੰ ਵਧਾਈਆ ਦਿੱਤੀਆਂ। ਪ੍ਰਧਾਨ ਸੇਵਾ ਸਿੰਘ ਚਾਵਲਾ ਨੇ ਐਸੋਸੀਏਸ਼ਨ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਅਤੇ ਭਵਿੱਖ ’ਚ ਕੀਤੇ ਜਾ ਟੂਰ ਤੇ ਜਾਣ ਸਮੇਂ ਆਉਣ ਵਾਲੇ ਆਨੰਦ ਸਬੰਧੀ ਦੱਸਿਆ। ਇਸ ਸਮਾਗਮ ਦੌਰਾਨ ਉੱਘੇ ਮੰਚ ਸੰਚਾਲਕ ਅਤੇ ਬਹੁ ਪੱਖੀ ਸ਼ਖ਼ਸ਼ੀਅਤ, ਮੁੱਖ ਅਧਿਆਪਕ ਸਰਕਾਰੀ ਮਿਡਲ ਸਕੂਲ ਪੱਕਾ, ਜਸਬੀਰ ਸਿੰਘ ਜੱਸੀ, ਸੀਰ ਸੁਸਾਇਟੀ ਦੇ ਆਗੂ ਪ੍ਰਦੀਪ ਚਮਕ ਵੱਲੋਂ ਸਮਾਜ ਸੇਵਾ ਲਈ ਕੀਤੇ ਜਾ ਰਹੇ ਉਪਰਾਲਿਆਂ ਸਦਕਾ, ਨੌਜਵਾਨ ਸ਼ਾਇਰ ਧਰਮ ਪਰਵਾਨਾ ਨੂੰ ਵਧੀਆ ਸਾਹਿਤਕਾਰ ਵਜੋਂ ਐਸੋਸੀਏਸ਼ਨ ਵੱਲੋਂ ਹਾਰ ਪਹਿਨਾ ਕੇ ਸ਼ਾਨਦਾਰ ਯਾਦਗਰੀ ਚਿੰਨ੍ਹ ਅਤੇ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੌਰਾਨ ਐਡਵੋਕੇਟ ਰਮੇਸ਼ ਚੰਦਰ ਜੈਨ, ਪ੍ਰਿੰਸੀਪਲ ਨਰੇਸ਼ ਕੁਮਾਰ ਗੁਪਤਾ, ਪ੍ਰਿੰਸੀਪਲ ਜੋਗਿੰਦਰ ਸਿੰਘ ਸਿੱਧੂ ਅਤੇ ਸੀਨੀਅਰ ਸਹਾਇਕ ਸਿੱਖਿਆ ਵਿਭਾਗ ਸ੍ਰੀ ਸਤਪਾਲ ਬਾਂਸਲ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਹੋਏ ਹਾਰ ਪਹਿਨਾ ਕੇ ਅਤੇ ਸ਼ਾਨਦਾਰ ਤੋਹਫ਼ਿਆਂ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਸਾਬਕਾ ਖਜਾਨਾ ਅਫਸਰ ਮਨੀਸ ਕੁਮਾਰ ਮੌਂਗਾ ਨੇ ਧਾਰਮਿਕ ਗੀਤ, ਇੰਜੀ:ਦਰਸਨ ਸਿੰਘ ਰੋਮਾਣਾ ਨੇ ਗੀਤ, ਸਾਬਕਾ ਖਜ਼ਾਨਾ ਅਫਸਰ ਇੰਦਰਜੀਤ ਸਿੰਘ ਖੀਵਾ ਨੇ ਮਰਦਮ ਸ਼ੁਮਾਰੀ ਗੀਤ, ਇੰਜ: ਲਾਲ ਸਿੰਘ ਕਲਸੀ ਨੇ ਪਾਣੀ ਬਾਰੇ ਮਨਮੋਹਕ ਕਵਿਤਾ ਅਤੇ ਇੰਜੀ: ਬਲਵੰਤ ਰਾਏ ਗੱਖੜ ਨਜ਼ਮ ਸਭ ਨੂੰ ਪੱਠੇ ਪਾਉਂਦਾ ਹਾਂ ਮੈ, ਰਾਹੀਂ ਮਾਹੌਲ ਨੂੰ ਖੂਬਸੂਰਤ ਬਣਾਇਆ। ਪ੍ਰਿੰਸੀਪਲ ਨਰੇਸ ਕੁਮਾਰ ਗੁਪਤਾ ਵੱਲੋਂ ਮੰਚ ਸੰਚਾਲਨ ਦੀ ਭੂਮਿਕਾ ਦਿਲਕਸ਼ ਅੰਦਾਜ਼ ’ਚ ਨਿਭਾਉਂਦੇ ਹੋਏ, ਐਸੋਸੀਏਸਨ ਦੇ ਭਵਿੱਖ ੱਚ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਐਸੋਸੀਏਸ਼ਨ ਦੇ ਲੇਖਾ-ਜੋਖਾ ਬਾਰੇ ਦੀ ਜਾਣਕਾਰੀ ਦਿੱਤੀ। ਪ੍ਰੋ.ਨਿਰਮਲ ਕੌਸ਼ਿਕ ਨੇ ਐਸੋਸੀਏਸਨ ਵੱਲੋਂ ਤਿਆਰ ਕੀਤੇ ਜਾ ਰਹੇ ਡਾ. ਬਾਬਾ ਭੀਮ ਰਾਓ ਅੰਬੇਦਕਰ ਦੇ ਸੋਵੀਨਾਰ ਸਬੰਧੀ ਜਾਣਕਾਰੀ ਦਿੱਤੀ। ਪ੍ਰੋਜੈਕਟ ਚੇਅਰਮੈਨ ਦਰਸਨ ਲਾਲ ਚੁੱਘ ਨੇ ਸਨਮਾਨਿਤ ਹਸਤੀਆਂ ਧਰਮ ਪਰਵਾਨਾ, ਪ੍ਰਦੀਪ ਚਮਕ, ਅਤੇ ਜਸਬੀਰ ਸਿੰਘ ਜੱਸੀ ਦੀ ਜਾਣ-ਪਹਿਚਾਣ ਕਰਵਾਈ। ਇਸ ਮੌਕੇ ਫ਼ਰੀਦਕੋਟ ਨੇ ਨਾਮਵਰ ਲੇਖਕ ਮੁਖਤਿਆਰ ਸਿੰਘ ਵੰਗੜ ਵੱਲੋਂ ਆਪਣੀ ਹੱਥ ਲਿਖਤ ਕਿਤਾਬ ਦੀ ਇੱਕ ਇੱਕ ਪੜਤ ਸਨਮਾਨਤ ਹੋਣ ਵਾਲੇ ਮੈਂਬਰਾਂ ਨੂੰ ਭੇਂਟ ਕੀਤੀ।ਸਮਾਗਮ ਨੂੰ ਸਫਲ ਬਣਾਉਣ ਲਈ,ਇੰਜੀਨੀਅਰ ਜੀਤ ਸਿੰਘ, ਮਨੀਸ ਮੌਂਗਾ, ਬਿਸ਼ਨ ਕੁਮਾਰ ਅਰੋੜਾ ਅਤੇ ਪੀ.ਆਰ. ਓ. ਦਰਸਨ ਲਾਲ ਚੁੱਘ ਨੇ ਵਿਸ਼ੇਸ਼ ਯੋਗਦਾਨ ਦਿੱਤਾ। ਅੰਤ ’ਚ ਸਕੱਤਰ ਐਸੋਸੀਏਸ਼ਨ ਡਾ.ਆਰ ਕੇ ਆਨੰਦ ਨੇ ਸਭ ਮੈਂਬਰਾਂ, ਮਹਿਮਾਨਾਂ ਦਾ ਧੰਨਵਾਦ ਭਵਿੱਖ ਦੇ ਪ੍ਰੋਗਰਾਮਾਂ ਨੂੰ ਹੋਰ ਰੌਚਕ ਬਣਾਉਣ ਲਈ ਆਪਣਾ ਤਜਰਬਾ ਸਾਂਝਾ ਕੀਤਾ। ਇਸ ਸਨਮਾਨ ਸਮਾਗਮ ’ਚ ਪਿ੍ਰੰਸੀਪਲ ਤੇਜਿੰਦਰ ਸਿੰਘ ਸੇਠੀ, ਪ੍ਰਿੰਸੀਪਲ ਅੰਮ੍ਰਿਤ ਪਾਲ ਸਿੰਘ, ਪ੍ਰੋਫੈਸਰ ਕੇ. ਐਲ. ਬਹਿਲ, ਇੰਜ: ,ਹਰਿੰਦਰ ਸਿੰਘ ਨਰੂਲਾ, ਗਰੀਸ਼ ਸੁਖੀਜਾ, ਸੰਤ ਸਿੰਘ ਸੇਵਾ ਮੁਕਤ ਮੁੱਖ ਅਧਿਆਪਕ , ਪ੍ਰਿੰਸੀਪਲ ਕਿ੍ਸ਼ਨ ਕੁਮਾਰ, ਡਾ. ਪਰਮਿੰਦਰ ਸਿੰਘ ਸੇਠੀ, ਸ਼ਾਮ ਸੁੰਦਰ ਰਿਹਾਨ, ਦੇਵ ਕਿ੍ਸਨ ਸ਼ਰਮਾ, ਸੁਖਮੰਦਰ ਸਿੰਘ ਭਲੂਰੀਆ,ਧਰਮਵੀਰ ਸਿੰਘ ਸੇਵਾ ਮੁਕਤ ਜ਼ਿਲਾ ਸਿੱਖਿਆ ਅਫ਼ਸਰ ਫ਼ਰੀਦਕੋਟ , ਰਮਨ ਗੋਇਲ ਰਿਟਾਇਡ ਬੈਂਕ ਅਧਿਕਾਰੀ, ਮੁਖਤਿਆਰ ਸਿੰਘ ਵੰਘੜ ਅਤੇ ਮਹਿੰਦਰ ਸਿੰਘ ਗਰੋਵਰ ਸਮੇਤ ਬਹੁਤ ਸਾਰੇ ਮੈਂਬਰ ਪਰਿਵਾਰ ਸਮੇਤ ਹਾਜ਼ਰ ਸਨ।
Leave a Comment
Your email address will not be published. Required fields are marked with *