ਕੋਟਕਪੂਰਾ, 27 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਬੱਤੀਆਂ ਵਾਲਾ ਚੌਂਕ ਵਿਖੇ ਸਥਿੱਤ ਚੰਡੀਗੜ੍ਹ ਆਈਲੈਟਸ ਐਂਡ ਇੰਮੀਗ੍ਰੇਸ਼ਨ ਕੰਸਲਟੇਂਟ (ਸੀ.ਆਈ.ਆਈ.ਸੀ.) ਸੈਂਟਰ ਵਿਖੇ 26 ਜਨਵਰੀ ਗਣਤੰਤਰ ਦਿਵਸ ਮਨਾਇਆ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆ ਡਾਇਰੈਕਟਰ ਵਾਸੂ ਸ਼ਰਮਾ ਨੇ ਦੱਸਿਆ ਕਿ 26 ਜਨਵਰੀ ਨੂੰ ਸਾਡਾ ਸੰਵਿਧਾਨ ਤਿਆਰ ਹੋਇਆ ਸੀ। ਇਸ ਦਿਨ ਨੂੰ ਅਸੀਂ ਕਦੇ ਵੀ ਭੁਲਾ ਨਹੀਂ ਸਕਦੇ। ਉਹਨਾਂ ਕਿਹਾ ਕਿ 26 ਜਨਵਰੀ 1950 ਨੂੰ ਸਾਡਾ ਸੰਵਿਧਾਨ ਲਾਗੂ ਹੋਇਆ ਤੇ ਸਾਡਾ ਭਾਰਤ ਦੇਸ਼ ਲੋਕਤੰਤਰ ਗਣਰਾਜ ਬਣ ਗਿਆ। ਉਹਨਾਂ ਦੱਸਿਆ ਕਿ ਇਸ ਦਿਨ ਸਾਨੂੰ ਇਕ ਸੰਵਿਧਾਨ ਮਿਲਿਆ ਸੀ, ਜੋ ਭਾਰਤ ਦੇ ਲੋਕਾਂ ਨੂੰ ਖੁਦ ਭਵਿੱਖ ਤੈਅ ਕਰਨ ਲਈ ਬਣਾਇਆ ਗਿਆ ਸੀ। ਇਸ ਦਿਨ ਇੰਟਰਨੈਸ਼ਨਲ ਮਿਲੇਨੀਅਮ ਸਕੂਲ ਦੇ ਡਾਇਰੈਕਟਰ ਵਾਸੂ ਸ਼ਰਮਾ ਨੇ ਤਿਰੰਗਾ ਝੰਡਾ ਲਹਿਰਾ ਕੇ ਸਮੂਹ ਸਟਾਫ ਦੇ ਨਾਲ ਤਿਰੰਗੇ ਨੂੰ ਸਨਮਾਨ ਦਿੱਤਾ।
Leave a Comment
Your email address will not be published. Required fields are marked with *