ਸੁਰਿੰਦਰ ਸ਼ਰਮਾਂ ਨੇ ਵੀ ਇਸੇ ਵਰਗ ਗਰੁੱਪ ਵਿੱਚ ਜੜੀ ਸਿਲਵਰ ਮੈਡਲਾਂ ਦੀ ਹੈਟ੍ਰਿਕ
ਤ੍ਰਿਨਿਲਵੇਲੀ, 08 ਫਰਵਰੀ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਤਮਿਲਨਾਡੂ ਦੇ ਸ਼ਹਿਰ ਤ੍ਰਿਨਿਲਵੇਲੀ ਵਿਖੇ 02 ਤੋਂ 04 ਫਰਵਰੀ ਤੱਕ ਹੋਈ 43ਵੀਂ ਨੈਸ਼ਨਲ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ 2024 ਵਿੱਚ ਮੰਡੀ ਗੋਬਿੰਦਗੜ੍ਹ ਦੇ ਵਸਨੀਕ ਸੁਖਦੇਵ ਸਿੰਘ ਨੇ 70+ ਉਮਰ ਵਰਗ ਲਈ ਖੇਡਦਿਆਂ ਇੱਕ ਤੋਂ ਇੱਕ ਤਿੰਨ ਸੋਨ ਤਮਗੇ ਆਪਣੇ ਨਾਮ ਕੀਤੇ। ਉਨ੍ਹਾਂ 800, 1500 ਤੇ 5000 ਮੀਟਰ ਦੌੜਾਂ ਵਿੱਚ ਪਹਿਲੇ ਸਥਾਨ ‘ਤੇ ਰਹਿੰਦਿਆਂ ਪੰਜਾਬ ਸੂਬੇ ਨੂੰ ਇਹ ਮਾਣ ਦਿਵਾਇਆ। ਇਸੇ ਤਰ੍ਹਾਂ ਸ਼ਹਿਰ ਖੰਨਾ ਦੇ ਰਹਿਣ ਵਾਲ਼ੇ ਸੁਰਿੰਦਰ ਸ਼ਰਮਾ ਨੇ ਵੀ ਇਸੇ ਉਮਰ ਗਰੁੱਪ ਵਿੱਚ 1500 ਮੀਟਰ, 4×400 ਰਿਲੇਅ ਤੇ 4×100 ਰਿਲੇਅ ਦੌੜਾਂ ਵਿੱਚ ਚਾਂਦੀ ਦੇ ਤਮਗੇ ਜਿੱਤੇ। ਜਿਕਰਯੋਗ ਹੈ ਕਿ ਸੁਖਦੇਵ ਸਿੰਘ ਅਤੇ ਸੁਰਿੰਦਰ ਕੁਮਾਰ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਰਾਜ ਅਤੇ ਕੌਮੀ ਪੱਧਰੀ ਮੁਕਾਬਲਿਆਂ ਵਿੱਚ ਦਰਜਣਾਂ ਹੀ ਸੋਨ, ਚਾਂਦੀ ਅਤੇ ਕਾਂਸੀ ਦੇ ਤਮਗੇ ਆਪਣੇ ਨਾਮ ਕਰ ਚੁੱਕੇ ਹਨ।